ਪੁਰਾਣੀ ਸੰਸਦ ‘ਤੇ ਹੋਏ ਅੱਤਵਾਦੀ ਹਮਲੇ ਦੀ ਖੌਫਨਾਕ ਯਾਦ ਅੱਜ ਫਿਰ ਤੋਂ ਤਾਜ਼ਾ ਹੋ ਗਈ ਹੈ। ਇਸ ਵਾਰਦਾਤ ਦੇ 22 ਸਾਲ ਬਾਅਦ ਇਕ ਵਾਰ ਫਿਰ ਤੋਂ ਸੰਸਦ ਦੀ ਸੁਰੱਖਿਆ ਵਿਚ ਇਕ ਵੱਡੀ ਕੁਤਾਹੀ ਸਾਹਮਣੇ ਆਈ ਹੈ। ਅੱਜ ਲੋਕ ਸਭਾ ਵਿਚ ਕਾਰਵਾਈ ਦੌਰਾਨ 2 ਲੋਕਾਂ ਨੇ ਗੈਲਰੀ ਤੋਂ ਹੇਠਾਂ ਛਾਲ ਮਾਰ ਦਿੱਤੀ ਸੀ। ਇਸ ਦੌਰਾਨ ਸੰਸਦ ਭਵਨ ਵਿਚ ਹਫੜਾ-ਦਫੜੀ ਮਚ ਗਈ। ਲੋਕ ਸਭਾ ਸਪੀਕਰ ਨੇ ਮਾਮਲੇ ਦੇ ਜਾਂਚ ਦੇ ਹੁਕਮ ਦਿੱਤੇ ਹਨ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਖੁਫੀਆ ਏਜੰਸੀਆਂ ਤੇ ਪੁਲਿਸ ਕੋਲ ਇਨਪੁੱਟ ਹੋਣ ਦੇ ਬਾਵਜੂਦ ਇਹ ਘਟਨਾ ਕਿਵੇਂ ਵਾਪਰੀ।
ਆਈਬੀ ਨੇ ਦਿੱਲੀ ਪੁਲਿਸ ਤੇ ਖੁਫੀਆ ਏਜੰਸੀਆਂ ਨੂੰ ਪਹਿਲਾਂ ਹੀ ਇਨਪੁੱਟ ਦੇ ਦਿੱਤਾ ਸੀ ਤਾਂ ਕਿ ਇਸ ਤਰ੍ਹਾਂ ਦੀ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ। ਇਸ ਦੇ ਮੱਦੇਨਜ਼ਰ ਸੰਸਦ ਤੇ ਆਸ-ਪਾਸ ਦੀ ਸੁਰੱਖਿਆ ਵੀ ਸਖਤ ਕਰ ਦਿੱਤੀ ਗਈ ਪਰ 2 ਲੋਕਾਂ ਨੇ ਸੁਰੱਖਿਆ ਚੱਕਰ ਨੂੰ ਤੋੜ ਦਿੱਤਾ ਤੇ ਸੰਸਦ ਵਿਚ ਵੜ ਗਏ। ਇਕ ਬੈਂਚ ਤੋਂ ਦੂਜੇ ਬੈਂਚ ‘ਤੇ ਭੱਜਣ ਲੱਗੇ। ਇਸ ਦੌਰਾਨ ਇਕ ਸ਼ਖਸ ਨੇ ਆਪਣੇ ਜੁੱਤੇ ਤੋਂ ਪੀਲੇ ਰੰਗ ਦੀ ਗੈਸ ਸਪਰੇਅ ਕਰ ਦਿੱਤੀ। ਅਜਿਹੀ ਹੀ ਘਟਨਾ ਸੰਸਦ ਦੇ ਬਾਹਰ ਵੀ ਹੋਈ। ਸੰਸਦ ਵਿਚ ਮੌਜੂਦ ਸਾਂਸਦਾਂ ਨੇ ਦੋਵਾਂ ਨੂੰ ਫੜ ਲਿਆ ਤੇ ਇਸ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਵੀ ਮੁਲਤਵੀ ਕਰ ਦਿੱਤੀ ਗਈ।
ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸੰਸਦ ਦੇ ਬਾਹਰ ਤੋਂ ਫੜੇ ਗਏ ਨੀਲਮ ਤੇ ਅਮੋਲ ਕੋਲ ਮੋਬਾਈਲ ਫੋਨ ਨਹੀਂ ਸੀ। ਇਨ੍ਹਾਂ ਕੋਲ ਕਿਸੇ ਵੀ ਤਰ੍ਹਾਂ ਦਾ ਪਛਾਣ ਪੱਤਰ ਤੇ ਬੈਗ ਤੱਕ ਬਰਾਮਦ ਨਹੀਂ ਹੋਇਆ। ਦੋਵਾਂ ਨੇ ਕਿਸੇ ਵੀ ਸੰਗਠਨ ਨਾਲ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਲੋਕ ਖੁਦ ਤੋਂ ਪ੍ਰੇਰਿਤ ਹੋ ਕੇ ਸੰਸਦ ਗਏ ਸਨ। ਖੁਲਾਸਾ ਹੋਇਆ ਹੈ ਕਿ ਇਸ ਸਾਜਿਸ਼ ਵਿਚ ਕੁੱਲ 6 ਲੋਕ ਸ਼ਾਮਲ ਸਨ। 2 ਲੋਕਾਂ ਨੇ ਅੰਦਰ ਹੰਗਾਮਾ ਕੀਤਾ, 2 ਨੇ ਬਾਹਰ ਪ੍ਰਦਰਸ਼ਨ ਕੀਤਾ ਤੇ 2 ਇਸ ਮਾਮਲੇ ਵਿਚ ਫਰਾਰ ਹਨ।
ਇਹ ਵੀ ਪੜ੍ਹੋ : ਕਪੂਰਥਲਾ ਦੇ ਨੌਜਵਾਨ ਦੀ ਆਸਟ੍ਰੇਲੀਆ ‘ਚ ਸੜਕ ਹਾਦਸੇ ਦੌਰਾਨ ਮੌ.ਤ, 12 ਸਾਲ ਪਹਿਲਾਂ ਗਿਆ ਸੀ ਵਿਦੇਸ਼
ਜਾਂਚ ਏਜੰਸੀਆਂ ਫਰਾਰ ਹੋਏ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਜਾਣਕਾਰੀ ਮੁਤਾਬਕ ਪੰਜ ਮੁਲਜ਼ਮ ਗੁਰੂਗ੍ਰਾਮ ਵਿਚ ਇਕ ਜਗ੍ਹਾ ਰੁਕੇ ਸਨ। ਉਥੇ ਲਲਿਤ ਝਾਅ ਨਾਂ ਦੇ ਇਕ ਸ਼ਖਸ ਨੇ ਉਨ੍ਹਾਂ ਦੇ ਰੁਕਣ ਦੀ ਵਿਵਸਥਾ ਕੀਤੀ ਸੀ। ਇਨ੍ਹਾਂ ਪੰਜਾਂ ਦੀ ਪਛਾਣ ਹੋ ਚੁੱਕੀ ਹੈ ਪਰ 6ਵਾਂ ਆਦਮੀ ਕੌਣ ਹੈ,ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਸਾਰੇ ਮੁਲਜ਼ਮ ਸੋਸ਼ਲ ਮੀਡੀਆ ਜਜ਼ਰੀਏ ਇਕ ਦੂਜੇ ਨਾਲ ਮਿਲੇ ਸਨ। ਇਸ ਦੇ ਬਾਅਦ ਪੂਰੀ ਸਾਜਿਸ਼ ਰਚੀ ਗਈ।
ਵੀਡੀਓ ਲਈ ਕਲਿੱਕ ਕਰੋ : –