ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ। ਇਮਰਾਨ ਖਾਨ ਨੂੰ 5 ਦਿਨ ਵਿੱਚ ਤੀਜੀ ਵਾਰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਪਾਕਿਸਤਾਨ ਦੀ ਇਕ ਅਦਾਲਤ ਨੇ ਸ਼ਨੀਵਾਰ (3 ਫਰਵਰੀ) ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਜੇਲ ਦੀ ਸਜ਼ਾ ਸੁਣਾਈ। ਅਦਾਲਤ ਨੇ ਦੋਵਾਂ ਨੂੰ ਗ਼ੈਰ-ਇਸਲਾਮਿਕ ਵਿਆਹ ਦੇ ਮਾਮਲੇ ਵਿੱਚ 7-7 ਸਾਲ ਦੀ ਸਜ਼ਾ ਸੁਣਾਈ ਹੈ, ਨਾਲ ਹੀ ਦੋਵਾਂ ‘ਤੇ 5-5 ਲੱਖ ਜੁਰਮਾਨਾ ਵੀ ਲਾਇਆ ਹੈ।
ਬੁਸ਼ਰਾ ਬੀਬੀ ਦੇ ਪਹਿਲੇ ਪਤੀ ਖ਼ਵਾਰ ਮੇਨਕਾ ਨੇ ਇਸ ਸਬੰਧੀ ਕੇਸ ਦਾਇਰ ਕੀਤਾ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਉਸ ਨੇ ਦੋ ਵਿਆਹਾਂ ਵਿਚਕਾਰ ਲਾਜ਼ਮੀ ਵਕਫੇ ਯਾਨੀ ਇੱਦਤ ਦੀ ਪਾਲਣਾ ਕਰਨ ਦੇ ਇਸਲਾਮੀ ਰਿਵਾਜ ਦੀ ਉਲੰਘਣਾ ਕੀਤੀ ਹੈ।
ਇਸਲਾਮ ਵਿੱਚ ਸ਼ਰੀਅਤ ਦੇ ਅਨੁਸਾਰ, ਇੱਕ ਮੁਸਲਮਾਨ ਔਰਤ ਨੂੰ ਆਪਣੇ ਪਤੀ ਦੀ ਮੌਤ ਤੋਂ ਬਾਅਦ ਕੁਝ ਸਮੇਂ ਲਈ ਦੁਬਾਰਾ ਵਿਆਹ ਕਰਨ ਦੀ ਮਨਾਹੀ ਹੈ, ਇਹ ਇੱਦਤ ਹੈ। ਇੱਦਤ ਦੇ ਦੌਰਾਨ ਭਾਵ ਇੱਕ ਨਿਸ਼ਚਿਤ ਸਮੇਂ ਲਈ ਇੱਕ ਔਰਤ ਦੁਬਾਰਾ ਵਿਆਹ ਨਹੀਂ ਕਰ ਸਕਦੀ। ਇਸ ਨਿਸ਼ਚਿਤ ਸਮੇਂ ਨੂੰ ਇੱਦਤ ਕਿਹਾ ਜਾਂਦਾ ਹੈ। ਇਹ ਸਮਾਂ 4 ਮਹੀਨੇ 10 ਦਿਨ ਦਾ ਹੁੰਦਾ ਹੈ। ਇਸ ਮਿਆਦ ਦੇ ਦੌਰਾਨ ਔਰਤ ਲਈ ਆਪਣੇ ਆਪ ਨੂੰ ਦੂਜੇ ਮਰਦਾਂ ਤੋਂ ਪਰਦਾ ਵੀ ਜ਼ਰੂਰੀ ਹੈ।
ਇਮਰਾਨ ਦੀ ਸਾਬਕਾ ਪਤਨੀ ਦੇ ਪਤੀ ਖਾਵਰ ਫਰੀਦ ਮਾਨੇਕਾ ਨੇ ਇਮਰਾਨ ‘ਤੇ ਵਿਆਹ ਤੋਂ ਪਹਿਲਾਂ ਐਕਸਟਰਾ ਮੈਰਿਟਲ ਅਫੇਅਰ ਦਾ ਦੋਸ਼ ਲਗਾਇਆ ਸੀ। ਹੇਠਲੀ ਅਦਾਲਤ ਨੇ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ 14 ਘੰਟੇ ਦੀ ਸੁਣਵਾਈ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਸੁਣਵਾਈ ਸਮਾਪਤ ਕੀਤੀ, ਜਿੱਥੇ ਇਮਰਾਨ ਖਾਨ ਕਈ ਮਾਮਲਿਆਂ ਕਾਰਨ ਸਤੰਬਰ 2023 ਤੋਂ ਬੰਦ ਹੈ।
ਰਿਪੋਰਟ ਮੁਤਾਬਕ ਸ਼ੁੱਕਰਵਾਰ (2 ਫਰਵਰੀ) ਨੂੰ ਅਦਾਲਤ ਨੇ ਬਚਾਅ ਪੱਖ ਦੀ ਵਾਧੂ ਗਵਾਹ ਪੇਸ਼ ਕਰਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਇਲਾਵਾ ਅਦਾਲਤ ਨੇ ਬੇਲ ਦੀ ਪਟੀਸ਼ਨ ਨੂੰ ਵੀ ਰੱਦ ਕਰ ਦਿੱਤਾ ਸੀ। ਰਿਪੋਰਟ ਮੁਤਾਬਕ ਵੀਰਵਾਰ (1 ਫਰਵਰੀ) ਨੂੰ ਸੁਣਵਾਈ ਦੌਰਾਨ ਅਦਾਲਤ ‘ਚ ਇਮਰਾਨ ਖਾਨ ਅਤੇ ਮਾਨੇਕਾ ਵਿਚਾਲੇ ਗਰਮਾ-ਗਰਮ ਬਹਿਸ ਹੋਈ ਅਤੇ ਉਨ੍ਹਾਂ ਨੇ ਇਕ-ਦੂਜੇ ‘ਤੇ ਦੋਸ਼ ਲਾਏ।
ਇਹ ਵੀ ਪੜ੍ਹੋ : ਪੰਜਾਬ ਦਾ ਇੱਕ ਸਕੂਲ ਅਜਿਹਾ ਵੀ, ਜਿਥੇ ਸਿਰਫ ਇੱਕ ਹੀ ਬੱਚਾ ਪੜ੍ਹ ਰਿਹਾ, ਟੀਚਰ ਵੀ ਇੱਕੋ
ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੇ ਸਾਬਕਾ ਪਤੀ ਖਾਵਰ ਫਰੀਦ ਮਾਨੇਕਾ ਨੇ ਕਿਹਾ ਸੀ ਕਿ ਇਮਰਾਨ ਖਾਨ ਬੁਸ਼ਰਾ ਬੀਬੀ ਦੇ ਪੈਰੋਕਾਰ ਬਣ ਕੇ ਘਰ ‘ਚ ਦਾਖਲ ਹੋਏ ਅਤੇ ਹੌਲੀ-ਹੌਲੀ ਉਸ ਦਾ ਵਿਆਹ ਤੋੜ ਕੇ 2018 ‘ਚ ਬੁਸ਼ਰਾ ਬੀਬੀ ਨਾਲ ਵਿਆਹ ਕਰਵਾ ਲਿਆ। ਖਾਵਰ ਫਰੀਦ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦਾ ਵਿਆਹ ਠੀਕ ਚੱਲ ਰਿਹਾ ਸੀ ਪਰ ਇਮਰਾਨ ਖਾਨ ਕਾਰਨ ਟੁੱਟ ਗਿਆ।
ਵੀਡੀਓ ਲਈ ਕਲਿੱਕ ਕਰੋ –