ਗੁਜਰਾਤ ਦੇ ਪੋਇਚਾ ‘ਚ ਇੱਕ ਪਰਿਵਾਰ ਦੇ 7 ਜੀਆਂ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਨਰਮਦਾ ਨਦੀ ‘ਚ ਇਕੋ ਹੀ ਪਰਿਵਾਰ ਦੇ 7 ਜੀਅ ਡੁੱਬ ਗਏ। ਦੱਸਿਆ ਗਿਆ ਹੈ ਕਿ ਇਹ ਲੋਕ ਮੰਗਲਵਾਰ ਦੁਪਹਿਰ ਨਰਮਦਾ ਨਦੀ ‘ਚ ਤੈਰਨ ਲਈ ਆਏ ਸਨ। ਹਾਲਾਂਕਿ, ਇੱਥੇ ਤੇਜ਼ ਵਹਾਅ ਵਿੱਚ ਸਾਰੇ ਸੱਤ ਜਣੇ ਡੁੱਬ ਗਏ। ਇਸ ਘਟਨਾ ਤੋਂ ਬਾਅਦ ਐਨਡੀਆਰਐਫ ਅਤੇ ਵਡੋਦਰਾ ਫਾਇਰ ਬ੍ਰਿਗੇਡ ਦੀਆਂ ਟੀਮਾਂ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਪੁਲਿਸ ਨੇ ਦੱਸਿਆ ਕਿ ਸਾਰੇ ਪੀੜਤ ਸੂਰਤ ਦੇ ਇੱਕ ਗਰੁੱਪ ਦਾ ਹਿੱਸਾ ਸਨ ਜੋ ਪੋਇਚਾ ਆਏ ਸਨ। ਮੰਗਲਵਾਰ ਸਵੇਰੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀ ਮੌਕੇ ‘ਤੇ ਪਹੁੰਚੇ। ਜਰੋਦ ਤੋਂ NDRF ਦੀ 6Bn ਦੀ ਇਕ ਯੂਨਿਟ ਦੁਪਹਿਰ ਨੂੰ ਮੌਕੇ ‘ਤੇ ਪਹੁੰਚੀ। ਤੁਹਾਨੂੰ ਦੱਸ ਦੇਈਏ ਕਿ ਪੋਇਚਾ ਨਰਮਦਾ ਨਦੀ ਵਿੱਚ ਤੈਰਾਕੀ ਲਈ ਇੱਕ ਮਸ਼ਹੂਰ ਗਰਮੀਆਂ ਦਾ ਪਿਕਨਿਕ ਸਥਾਨ ਹੈ। ਹਾਲ ਹੀ ਵਿੱਚ ਨਰਮਦਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਨਕ ਕਿਸ਼ਤੀ ਸੰਚਾਲਕਾਂ ਨੂੰ ਬਿਨਾਂ ਲਾਇਸੈਂਸ ਦੇ ਕਿਸ਼ਤੀਆਂ ਨਾ ਚਲਾਉਣ ਦੇ ਨਿਰਦੇਸ਼ ਦਿੱਤੇ ਸਨ।
ਇਹ ਵੀ ਪੜ੍ਹੋ : ਭਲਕੇ ਪੰਜਾਬ ਆਉਣਗੇ ਕੇਜਰੀਵਾਲ, ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਮਗਰੋਂ ਕਰਨਗੇ ਚੋਣ ਪ੍ਰਚਾਰ
ਵਡੋਦਰਾ ਐੱਨਡੀਆਰਐੱਫ ਦੇ ਇੰਸਪੈਕਟਰ ਆਸ਼ੂਤੋਸ਼ ਸ਼੍ਰੀਮਲ ਨੇ ਕਿਹਾ, “ਐੱਨਡੀਆਰਐੱਫ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਇੱਥੇ ਮੌਜੂਦ ਹਨ। ਅੱਜ ਸਵੇਰੇ 8 ਵਜੇ ਇੱਕ ਲਾਸ਼ ਮਿਲੀ। ਦੋ ਕਿਸ਼ਤੀਆਂ ਦੀ ਵਰਤੋਂ ਕਰਕੇ ਬਚਾਅ ਕਾਰਜ ਕੀਤੇ ਜਾ ਰਹੇ ਹਨ। ਬਾਕੀ ਛੇ ਲਾਸ਼ਾਂ ਦੀ ਭਾਲ ਜਾਰੀ ਹੈ।”
ਵੀਡੀਓ ਲਈ ਕਲਿੱਕ ਕਰੋ -: