ਨਵੀਂ ਦਿੱਲੀ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 10 ਦਿਨ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਮਾਨਸਾ ਵਿਖੇ ਹੋ ਰਹੀ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਪ੍ਰਸ਼ੰਸਕ ਦੂਰੋਂ-ਦੂਰੋਂ ਪਹੁੰਚੇ ਤੇ ਸਿੰਗਰ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
ਇਸ ਦੌਰਾਨ ਇੱਕ 75 ਸਾਲਾਂ ਬਜ਼ੁਰਗ ਦਿੱਲੀ ਤੋਂ ਸਿੱਧੂ ਮੂਸੇਵਾਲਾ ਨੂੰ ਆਖਰੀ ਅਲਵਿਦਾ ਕਹਿਣ ਭੋਗ ਸਮਾਗਮ ਵਿੱਚ ਪਹੁੰਚਿਆ। ਉਸ ਨੇ ਆਪਣੀ ਛਾਤੀ ‘ਤੇ ਸਿੱਧੂ ਦੀ ਤਸਵੀਰ ਲਾਈ ਹੋਈ ਸੀ।
ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ‘ਚ ਖਾਸ ਫੈਨ ਪਹੁੰਚਿਆ। ਇਹ ਫੈਨ 5911 ਟਰੈਕਟਰ ਲੈ ਕੇ ਉੱਥੇ ਪਹੁੰਚਿਆ। ਖਾਸ ਗੱਲ ਇਹ ਹੈ ਕਿ ਇਹ ਟਰੈਕਟਰ ਉਨ੍ਹਾਂ ਨੇ ਖੁਦ ਬਣਾਇਆ ਹੈ। ਪ੍ਰਸ਼ੰਸਕ ਨੇ ਦੱਸਿਆ ਕਿ ਉਸ ਨੇ ਇਹ ਟਰੈਕਟਰ ਸਿੱਧੂ ਮੂਸੇਵਾਲਾ ਲਈ ਇਸ ਲਈ ਬਣਾਇਆ ਸੀ ਕਿਉਂਕਿ ਸਿੰਗਰ ਨੂੰ 5911 ਟਰੈਕਟਰ ਬਹੁਤ ਪਸੰਦ ਸੀ। ਇਸ ਫੈਨ ਨੇ ਇਸ ਟਰੈਕਟਰ ਨੂੰ ਬਣਾਉਣ ‘ਤੇ ਲਗਭਗ 2,00,000 ਰੁਪਏ ਖਰਚ ਕੀਤੇ ਹਨ।
ਇਸ ਪ੍ਰਸ਼ੰਸਕ ਨੇ ਦੱਸਿਆ ਕਿ ਉਹ ਇਹ ਟਰੈਕਟਰ ਸਿੱਧੂ ਮੂਸੇਵਾਲਾ ਨੂੰ ਦਿਖਾਉਣਾ ਚਾਹੁੰਦਾ ਸੀ, ਪਰ ਉਸ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ। ਹਰਿਆਣਾ ਤੋਂ ਆਏ ਇਸ ਨੌਜਵਾਨ ਨੇ ਦੱਸਿਆ ਕਿ ਉਸ ਨੇ ਕਬਾੜ ਵਿੱਚੋਂ ਸਾਮਾਨ ਇਕੱਠਾ ਕਰਕੇ ਇਹ ਟਰੈਕਟਰ ਬਣਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: