ਦੁਨੀਆ ਘੁੰਮਣ ਦਾ ਸ਼ੌਕ ਕਿਸ ਨੂੰ ਨਹੀਂ ਹੁੰਦਾ, ਪਰ ਜਿਵੇਂ-ਜਿਵੇਂ ਉਮਰ ਢਲਦੀ ਹੈ, ਇਹ ਕੰਮ ਇੰਨਾ ਸੌਖਾ ਨਹੀਂ ਹੁੰਦਾ। ਪੈਸੇ ਦੀ ਕਮੀ ਭਾਵੇਂ ਨਾ ਵੀ ਹੋਵੇ, ਪਰ ਸਰੀਰਕ ਦਿੱਕਤਾਂ ਕਰਕੇ ਵੀ ਇਹ ਸ਼ੌਂਕ ਬੁਢਾਪੇ ਵਿੱਚ ਘੱਟ ਜਾਂਦਾ ਹੈ। ਪਰ ਇੱਕ ਔਰਤ ਨੇ ਆਪਣਾ ਸ਼ੌਂਕ ਪੂਰਾ ਕਰਨ ਲਈ ਇਨ੍ਹਾਂ ਸਾਰੀਆਂ ਰੁਕਾਵਟਾਂ ਨੂੰ ਇੱਕ ਪਾਸੇ ਰੱਖ ਦਿੱਤਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 79 ਦੀ ਉਮਰ ਵਿੱਚ ਇਹ ਔਰਤ 193 ਦੇਸ਼ ਘੁੰਮ ਕੇ ਆਈ ਅਤੇ ਉਸ ਦਾ ਸੁਪਨਾ ਕੁਝ ਦੇਸ਼ਾਂ ਦਾ ਮੁੜ ਤੋਂ ਸਫਰ ਕਰਨ ਦਾ ਹੈ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਹ ਔਰਤ ਨਾਲ ਹੀ ਚੰਗੀ ਤਕੜੀ ਕਮਾਈ ਵੀ ਕਰ ਰਹੀ ਹੈ।
ਫਿਲੀਪੀਨਜ਼ ਦੀ ਰਹਿਣ ਵਾਲੀ ਲੁਈਸਾ ਯੂ ਨੇ ‘ਗੁੱਡ ਮਾਰਨਿੰਗ ਅਮਰੀਕਾ’ ਨੂੰ ਦੱਸਿਆ, ਇਹ ਇਕ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ। ਜਦੋਂ ਤੋਂ ਮੈਂ ਇੱਕ ਛੋਟੀ ਬੱਚੀ ਸੀ, ਮੈਂ ਦੁਨੀਆ ਦੀ ਯਾਤਰਾ ਕਰਨ ਦਾ ਸੁਪਨਾ ਦੇਖਿਆ। ਜਦੋਂ ਮੈਂ 23 ਸਾਲ ਦੀ ਉਮਰ ਵਿੱਚ ਪੜ੍ਹਾਈ ਕਰਨ ਲਈ ਅਮਰੀਕਾ ਆਈ ਤਾਂ ਮੈਨੂੰ ਲੱਗਾ ਕਿ ਇਸ ਨੂੰ ਪੂਰਾ ਕਰਨ ਦਾ ਇਹ ਵਧੀਆ ਮੌਕਾ ਹੈ। ਸਭ ਕੁਝ ਛੱਡ ਕੇ ਉਹ ਯਾਤਰਾ ‘ਤੇ ਨਿਕਲ ਪਈ।
ਪਹਿਲਾਂ ਬੱਸ ਫੜੀ ਅਤੇ ਪੂਰੇ ਅਮਰੀਕਾ ਵਿਚ ਘੁੰਮਣ ਲੱਗੀ। ਕੁਦਰਤ, ਨਦੀਆਂ, ਪਹਾੜਾਂ ਦੀ ਸੈਰ ਕੀਤੀ। ਪਰ ਹਸਪਤਾਲ ਵਿੱਚ ਨੌਕਰੀ ਹੋਣ ਕਰਕੇ ਮੈਨੂੰ ਵਾਪਸ ਪਰਤਣਾ ਪਿਆ। ਫਿਰ ਵਾਰ-ਵਾਰ ਮੈਨੂੰ ਲੱਗਾ ਜਿਵੇਂ ਸਭ ਕੁਝ ਛੱਡ ਕੇ ਦੁਨੀਆ ਦੀ ਸੈਰ ‘ਤੇ ਜਾਵਾਂ। ਜਦੋਂ ਮੈਨੂੰ ਕੁਝ ਸਮਝ ਨਾ ਆਇਆ, ਮੈਂ ਆਪਣੀ ਨੌਕਰੀ ਬਦਲ ਲਈ।
ਲੁਈਸਾ ਮੈਡੀਕਲ ਟੈਕਨਾਲੋਜੀ ਦੇ ਖੇਤਰ ਵਿੱਚ ਕੰਮ ਕਰਦੀ ਸੀ, ਪਰ ਉਸ ਨੇ ਇੱਕ ਟਰੈਵਲ ਏਜੰਟ ਵਜੋਂ ਕਰੀਅਰ ਸ਼ੁਰੂ ਕੀਤਾ ਤਾਂ ਜੋ ਉਸ ਨੂੰ ਯਾਤਰਾ ਕਰਨ ਲਈ ਵਧੇਰੇ ਸਮਾਂ ਮਿਲ ਸਕੇ। ਉਸ ਨੇ ਇਸ ਰਾਹੀਂ ਪੈਸਾ ਕਮਾਇਆ ਅਤੇ ਯਾਤਰਾ ਕਰਨ ਦਾ ਆਪਣਾ ਸ਼ੌਕ ਵੀ ਪੂਰਾ ਕੀਤਾ।
ਪਿਛਲੇ ਪੰਜ ਦਹਾਕਿਆਂ ਵਿੱਚ ਲੁਈਸਾ ਨੇ ਇਟਲੀ ਤੋਂ ਥਾਈਲੈਂਡ, ਲੀਬੀਆ ਤੋਂ ਅਫਰੀਕੀ ਦੇਸ਼ਾਂ ਅਤੇ ਈਰਾਨ ਵਰਗੇ ਮੱਧ ਪੂਰਬੀ ਦੇਸ਼ਾਂ ਦੀ ਯਾਤਰਾ ਕੀਤੀ। ਆਖਰਕਾਰ ਉਸ ਨੇ ਫੈਸਲਾ ਕੀਤਾ ਕਿ ਉਹ ਸਾਰੇ 193 ਦੇਸ਼ਾਂ ਦਾ ਦੌਰਾ ਕਰੇਗੀ ਜੋ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ ਹਨ। ਇਨ੍ਹਾਂ ‘ਚੋਂ ਕਈ ਖਤਰਨਾਕ ਦੇਸ਼ਾਂ ਦੀ ਸ਼੍ਰੇਣੀ ‘ਚ ਵੀ ਆਉਂਦੇ ਹਨ।
ਜਿਵੇਂ ਹੀ ਲੁਈਸਾ ਨੇ 9 ਨਵੰਬਰ, 2023 ਨੂੰ ਸਰਬੀਆ ਨੂੰ ਪਾਰ ਕੀਤਾ, 193 ਦੇਸ਼ਾਂ ਦਾ ਦੌਰਾ ਕਰਨ ਦਾ ਉਸ ਦਾ ਸੁਪਨਾ ਪੂਰਾ ਹੋ ਗਿਆ। ਦੋਸਤਾਂ ਨੇ ਮਿਲ ਕੇ ਉਸ ਦੀ ਪ੍ਰਾਪਤੀ ਦਾ ਜਸ਼ਨ ਮਨਾਇਆ। ਇਸ ਲਈ ਉਹ ਕਾਫੀ ਸਮੇਂ ਤੋਂ ਤਿਆਰੀ ਕਰ ਰਹੇ ਸਨ।
ਇਹ ਵੀ ਪੜ੍ਹੋ : ਲੋਕਲ ਟ੍ਰੇਨ ਦੇ ਹੇਠਾਂ ਆਇਆ ਬੰਦਾ, ਭੀੜ ਹੋਈ ਇੱਕਜੁੱਟ, ਰੇਲਗੱਡੀ ਨੂੰ ਧੱਕਾ ਦੇ ਬਚਾਈ ਜਾਨ
ਨੋਮੈਡ ਮੇਨੀਆ ਨੇ ਯੂ ਨੂੰ ‘ਯੂਐਨ ਮਾਸਟਰ’ ਵਜੋਂ ਮਾਨਤਾ ਦਿੱਤੀ ਹੈ। ਯੂ ਨੇ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਦਾ ਦੌਰਾ ਕਰਨ ਅਤੇ ਰਸਤੇ ਵਿੱਚ ਅਣਗਿਣਤ ਲੋਕਾਂ ਨੂੰ ਮਿਲਣ ਤੋਂ ਬਾਅਦ ਮੈਨੂੰ ਬਹੁਤ ਸਾਰੇ ਦੋਸਤ ਮਿਲੇ ਹਨ। ਉਸ ਨੇ ਸਿੱਖਿਆ ਕਿ ਅਸੀਂ ਉਸ ਨਾਲੋਂ ਕਿਤੇ ਜ਼ਿਆਦਾ ਇੱਕੋ ਜਿਹੇ ਹਾਂ ਜਿੰਨਾ ਅਸੀਂ ਸੋਚ ਸਕਦੇ ਹਾਂ।
ਲੁਈਸਾ ਨੇ ਕਿਹਾ ਕਿ ਮੈਂ ਬਹੁਤ ਕੁਝ ਦੇਖਿਆ ਅਤੇ ਸਿੱਖਿਆ ਹੈ। ਮੈਂ ਹਮੇਸ਼ਾ ਕਹਿੰਦੀ ਹਾਂ ‘ਡਰੋ ਨਾ, ਬਾਹਰ ਜਾਓ, ਯਾਤਰਾ ਕਰੋ।’ ਕਿਸੇ ਦਾ ਇੰਤਜ਼ਾਰ ਨਾ ਕਰੋ ਕਿਉਂਕਿ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ। ਇੱਥੇ ਹਜ਼ਾਰਾਂ ਨੌਕਰੀਆਂ ਹਨ, ਜੋ ਤੁਸੀਂ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਕਰ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ –