ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਦੇ ਤਿੰਨ ਜ਼ਿਲ੍ਹਿਆਂ ਦੇ 9 ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਇੱਕ ਐੱਸ.ਐੱਚ.ਓ. ਸਣੇ 8 ਏ.ਐੱਸ.ਆਈ. ਸ਼ਾਮਲ ਹਨ। ਇਹ ਸਾਰੇ ਅਧਿਕਾਰੀ ਲੁਧਿਆਣਾ ਰੇਂਜ ਦੇ ਜ਼ਿਲ੍ਹਿਆਂ ਵਿੱਚੋਂ ਹਨ।
ਇਨ੍ਹਾਂ ਵਿੱਚ ਪੁਲਿਸ ਚੌਂਕੀ ਢਾਕਾ ਦੇ ਇੰਸਪੈਕਟਰ ਪ੍ਰੇਮ ਸਿੰਘ ਸਣੇ ਥਾਣਾ ਜੋਧਾਂ ਦੇ ASI ਗੁਰਮੀਤ ਸਿੰਘ, ਪੁਲਿਸ ਲਾਈਨ ਲੁਧਿਆਣਾ (ਆਰ) ਦੇ ASI ਗੁਰਮੀਤ ਸਿੰਘ, ਖੰਨਾ ਸ਼ਹਿਰ ਦੀ ਚੌਂਕੀ ਨੰ. 2 ਦੇ ASI ਮੇਜਰ ਸਿੰਘ, ਖੰਨਾ ਚੌਂਕੀ ਦੇ ASI ਬਲਜੀਤ ਸਿੰਘ, ਖੰਨਾ ਸ਼ਹਿਰ 2 ਦੇ ASI ਸੋਹਣ ਸਿੰਘ ਸ਼ਾਮਲ ਹਨ।
ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਦਰ ਬੰਗਾ ਪੁਲਿਸ ਚੌਂਕੀ ਦੇ ASI ਸੁਖਪਾਲ ਸਿੰਘ, ਚੌਂਕੀ ਰਾਹੋਂ ਦੇ ASI ਜਸਵਿੰਰ ਪਾਲ, ਬਲਾਚੌਰ ਸ਼ਹਿਰ ਦੇ ਪੁਲਿਸ ਥਾਣੇ ਦੇ ASI ਪੁਸ਼ਪਿੰਦਰ ਕੁਮਾਰ ਨੂੰ ਸਸਪੈਂਡ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: