ਪਾਕਿਸਤਾਨ ਦੇ ਭਿਖਾਰੀ ਤੀਰਥ ਯਾਤਰਾ ਦੇ ਨਾਂ ‘ਤੇ ਅਰਬ ਦੇਸ਼ਾਂ ‘ਚ ਜਾ ਕੇ ਭੀਖ ਮੰਗਣ ਦਾ ਰੁਝਾਨ ਕਰ ਰਹੇ ਹਨ। ਪੂਰੀ ਦੁਨੀਆ ਵਿਚ ਪਾਕਿਸਤਾਨ ਦਾ ਅਪਮਾਨ ਹੋ ਰਿਹਾ ਹੈ। ਪਾਕਿਸਤਾਨ ਦੇ ਲੋਕਾਂ ਲਈ ਇਹ ਸ਼ਰਮਨਾਕ ਖਬਰ ਹੈ। ਪਾਕਿਸਤਾਨ ਦੀ ਇੱਕ ਨਵੀਂ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਰਬ ਦੇਸ਼ਾਂ ਵਿੱਚ 100 ਭਿਖਾਰੀਆਂ ਵਿੱਚੋਂ 90 ਪਾਕਿਸਤਾਨ ਦੇ ਹਨ, ਭਾਵ 90 ਫੀਸਦੀ ਭਿਖਾਰੀ ਪਾਕਿਸਤਾਨੀ ਹਨ। ਇਸ ਨਾਲ ਕਿਸੇ ਵੀ ਦੇਸ਼ ਦੀ ਸ਼ਾਨ ਨੂੰ ਠੇਸ ਪਹੁੰਚ ਸਕਦੀ ਹੈ ਅਤੇ ਉਸ ਲਈ ਅਪਮਾਨਜਨਕ ਹੋ ਸਕਦਾ ਹੈ।
ਦਰਅਸਲ, ਪਾਕਿਸਤਾਨ ਸਰਕਾਰ ਦੀ ਸੈਨੇਟ ਦੀ ਸਥਾਈ ਕਮੇਟੀ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਨਾਗਰਿਕ ਵੱਡੀ ਗਿਣਤੀ ਵਿੱਚ ਅਰਬ ਦੇਸ਼ਾਂ ਦੀ ਯਾਤਰਾ ਕਰਦੇ ਹਨ। ਉਹ ਧਾਰਮਿਕ ਯਾਤਰਾ ਦੇ ਨਾਂ ‘ਤੇ ਅਰਬ ਦੇਸ਼ਾਂ ਦੇ ਵੀਜ਼ੇ ਲੈਂਦੇ ਹਨ। ਉਹ ਅਰਬ ਦੇਸ਼ਾਂ ਵਿੱਚ ਜਾ ਕੇ ਭੀਖ ਮੰਗਣ ਲੱਗਦੇ ਹਨ। ਅਰਬ ਦੇਸ਼ਾਂ ਵਿੱਚ ਫੜੇ ਗਏ ਭਿਖਾਰੀਆਂ ਵਿੱਚੋਂ 90 ਫੀਸਦੀ ਪਾਕਿਸਤਾਨ ਦੇ ਹਨ। ਅਰਬ ਦੇਸ਼ਾਂ ਦੀਆਂ ਜ਼ਿਆਦਾਤਰ ਜੇਲ੍ਹਾਂ ਪਾਕਿਸਤਾਨੀ ਭਿਖਾਰੀਆਂ ਨਾਲ ਭਰੀਆਂ ਹੋਈਆਂ ਹਨ।
ਪਾਕਿਸਤਾਨੀ ਸੈਨੇਟ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਦੱਸਿਆ ਹੈ ਕਿ ਕਿਹੜੇ-ਕਿਹੜੇ ਮੁਲਕਾਂ ਵਿੱਚ ਪਾਕਿਸਤਾਨੀ ਭਿਖਾਰੀ ਸਭ ਤੋਂ ਵੱਧ ਜੇਲ੍ਹ ਵਿੱਚ ਹਨ। ਇਹ ਦੇਸ਼ ਸਾਊਦੀ ਅਰਬ, ਇਰਾਕ, ਈਰਾਨ ਹਨ। ਪਾਕਿਸਤਾਨੀ ਸੈਨੇਟ ਨੇ ਆਪਣੀ ਰਿਪੋਰਟ ਵਿਚ ਇਹ ਵੀ ਦੱਸਿਆ ਹੈ ਕਿ ਪਾਕਿਸਤਾਨ ਦੇ ਲੋਕ ਉਮਰਾਹ ਦੇ ਨਾਂ ‘ਤੇ ਵੀਜ਼ਾ ਲੈਂਦੇ ਹਨ ਅਤੇ ਫਿਰ ਵਿਦੇਸ਼ ਪਹੁੰਚਦੇ ਹੀ ਭੀਖ ਮੰਗਣ ਦੇ ਧੰਦੇ ਵਿਚ ਸ਼ਾਮਲ ਹੋ ਜਾਂਦੇ ਹਨ। ਉਮਰਾਹ ਨੂੰ ਇਸਲਾਮ ਵਿੱਚ ਮੱਕਾ ਦੀ ਤੀਰਥ ਯਾਤਰਾ ਕਿਹਾ ਜਾਂਦਾ ਹੈ।
ਪਾਕਿਸਤਾਨ ਲਈ ਇਹ ਅਜਿਹੀ ਵੱਡੀ ਨਮੋਸ਼ੀ ਵਾਲੀ ਗੱਲ ਹੈ ਕਿ ਇਰਾਕ ਅਤੇ ਸਾਊਦੀ ਅਰਬ ਦੇ ਰਾਜਦੂਤਾਂ ਨੇ ਜਨਤਕ ਤੌਰ ‘ਤੇ ਕਿਹਾ ਹੈ ਕਿ ਉਨ੍ਹਾਂ ਦੀਆਂ ਜੇਲ੍ਹਾਂ ਪਾਕਿਸਤਾਨ ਦੇ ਭਿਖਾਰੀਆਂ ਨਾਲ ਭਰੀਆਂ ਹੋਈਆਂ ਹਨ। ਸਾਊਦੀ ਅਰਬ ‘ਚ ਫੜੇ ਗਏ ਜੇਬ ਕਤਰਿਆਂ ‘ਚ ਵੱਡੀ ਗਿਣਤੀ ‘ਚ ਪਾਕਿਸਤਾਨੀ ਹਨ।
ਇਹ ਵੀ ਪੜ੍ਹੋ : ਫੋਟੋਕਾਪੀ ਵਾਲੇ ਨੂੰ 3 ਰੁਪਏ ਮੋੜਨ ਲਈ ਝਿਕਝਿਕ ਕਰਨਾ ਪਿਆ ਮਹਿੰਗਾ, ਹੁਣ ਗਾਹਕ ਨੂੰ ਭਰਨੇ ਪਊ 25000 ਰੁ.
ਪਾਕਿਸਤਾਨ ਵਿੱਚ ਪਿਛਲੇ ਕੁਝ ਸਾਲਾਂ ਤੋਂ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। IMF ਸਮੇਤ ਕਈ ਦੇਸ਼ਾਂ ਤੋਂ ਕਰਜ਼ਾ ਲੈਣ ਦੇ ਬਾਵਜੂਦ ਪਾਕਿਸਤਾਨ ਆਪਣੀ ਆਰਥਿਕ ਸਥਿਤੀ ‘ਚ ਸੁਧਾਰ ਨਹੀਂ ਕਰ ਪਾ ਰਿਹਾ ਹੈ। ਇਸ ਦੌਰਾਨ ਵਿਸ਼ਵ ਬੈਂਕ ਦੀ ਇੱਕ ਰਿਪੋਰਟ ਆਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਵਿੱਚ ਗਰੀਬੀ ਹੁਣ ਵਧ ਕੇ 39.4 ਫੀਸਦੀ ਹੋ ਗਈ ਹੈ। ਪਿਛਲੇ ਸਾਲ ਪਾਕਿਸਤਾਨ ਵਿੱਚ ਗਰੀਬੀ 34.2 ਫੀਸਦੀ ਸੀ। ਪਿਛਲੇ ਇੱਕ ਸਾਲ ਵਿੱਚ 5 ਫੀਸਦੀ ਗਰੀਬ ਹੋਰ ਵਧੇ ਹਨ।
ਵੀਡੀਓ ਲਈ ਕਲਿੱਕ ਕਰੋ -: