ਪੰਜਾਬ ਵਿੱਚ ਅੱਜ 117 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈ ਰਹੀਆਂ ਹਨ। ਲੋਕ ਆਪਣੀ ਨਵੀਂ ਸਰਕਾਰ ਚੁਣਨ ਲਈ ਕਾਫੀ ਉਤਸ਼ਾਹਤ ਨਜ਼ਰ ਆ ਰਹੇ ਹਨ। ਪੰਜਾਬ ਦੇ 2.14 ਕਰੋੜ ਵੋਟਰਾਂ ਦੇ ਹੱਥ ਅੱਜ 1304 ਉਮੀਦਵਾਰਾਂ ਦੀ ਕਿਸਮਤ ਹੈ। ਇਸੇ ਵਿਚਾਲੇ ਮੋਹਾਲੀ ਵਿੱਚ 90 ਸਾਲ ਦਾ ਜੋੜਾ ਪੋਲਿੰਗ ਬੂਥ ‘ਤੇ ਵੋਟ ਪਾਉਣ ਪਹੁੰਚਿਆ।
ਪ੍ਰਭਰਜਿੰਦਰ ਸਿੰਘ ਆਪਣੀ ਪਤਨੀ ਹੇਮਿੰਦਰ ਕੌਰ ਜੋਕਿ ਫੇਜ਼ 3ਬੀ1 ਦਾ ਰਹਿਣ ਵਾਲੇ ਹਨ, ਲੋਕਤੰਤਰ ਵਿੱਚ ਆਪਣਾ ਯੋਗਦਾਨ ਪਾਉਣ ਪਹੁੰਚੇ। ਪ੍ਰਭਇੰਦਰ ਤਰੁਨ-ਫ਼ਿਰਨ ਤੋਂ ਅਸਮਰੱਥ ਹਨ ਤੇ ਉਨ੍ਹਾਂ ਨੂੰ ਤੁਰਨ ਲਈ ਸਟੈਂਡ ਦਾ ਸਹਾਰਾ ਲੈਣਾ ਪੈਂਦਾ ਹੈ। ਫਿਰ ਵੀ ਉਹ ਆਪਣੇ ਇਸ ਅਧਿਕਾਰ ਨੂੰ ਛੱਡਣਾ ਨਹੀਂ ਚਾਹੁੰਦੇ ਸਨ ਤੇ ਵ੍ਹੀਲਚੇਅਰ ‘ਤੇ ਬੈਠ ਕੇ ਉਹ ਵੋਟ ਪਾਉਣ ਪਹੁੰਚੇ।
ਦੱਸਣਯੋਗ ਹੈ ਕਿ ਪੰਜਾਬ ਵਿੱਚ ਵੋਟਾਂ ਦਾ ਸਮਾਂ 6 ਵਜੇ ਤੱਕ ਹੈ। ਹੁਣ ਸਿਰਫ ਅੱਧਾ ਘੰਟਾ ਬਾਕੀ ਬਚਿਆ ਹੈ। ਐਤਵਾਰ ਨੂੰ ਸਵੇਰੇ 8 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਅੱਜ ਸ਼ਾਮ 4 ਵਜੇ ਤੱਕ ਪੰਜਾਬ ਵਿੱਚ 52.2 ਫੀਸਦੀ ਵੋਟਿੰਗ ਹੋਈ। ਪੋਲਿੰਗ ਬੂਥਾਂ ‘ਤੇ ਵੋਟਾਂ 6 ਵਜੇ ਤੱਕ ਪੈਣਗੀਆਂ। ਲੋਕ ਲਗਾਤਾਰ ਵੋਟ ਪਾਉਣ ਲਈ ਬੂਥਾਂ ‘ਤੇ ਪਹੁੰਚ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਪੰਜਾਬ ਵਿੱਚ 231 ਉਮੀਦਵਾਰ ਰਾਸ਼ਟਰੀ ਪਾਰਟੀਆਂ, 250 ਸੂਬਾਈ ਪਾਰਟੀਆਂ, 362 ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਅਤੇ 461 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਚੋਣ ਕਮਿਸ਼ਨ ਵੱਲੋਂ ਪੋਲਿੰਗ ਬੂਥਾਂ ‘ਤੇ ਪੂਰੇ ਪ੍ਰਬੰਧ ਕੀਤੇ ਗਏ ਹਨ। ਤਿੰਨ ਵਿਸ਼ੇਸ਼ ਰਾਜ ਅਬਜ਼ਰਵਰਾਂ ਤੋਂ ਇਲਾਵਾ ਭਾਰਤ ਦੇ ਚੋਣ ਕਮਿਸ਼ਨ ਨੇ 65 ਜਨਰਲ ਆਬਜ਼ਰਵਰ, 50 ਖਰਚਾ ਨਿਗਰਾਨ ਅਤੇ 29 ਪੁਲਿਸ ਨਿਗਰਾਨ ਨਿਯੁਕਤ ਕੀਤੇ ਹਨ, ਜੋ ਕਾਰਵਾਈ ‘ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਪੋਲਿੰਗ ਪਾਰਟੀਆਂ ਦੀ ਸਹਾਇਤਾ ਲਈ 2,083 ਸੈਕਟਰ ਅਫਸਰ ਤਾਇਨਾਤ ਕੀਤੇ ਗਏ ਹਨ।