ਜੇ ਤੁਹਾਡਾ ਆਧਾਰ ਕਾਰਡ 10 ਸਾਲ ਪੁਰਾਣਾ ਹੈ ਤਾਂ ਸਰਕਾਰ ਨੇ ਤੁਹਾਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਆਧਾਰ ਕਾਰਡ ਨੂੰ ਮੁਫਤ ਅਪਡੇਟ ਕਰਨ ਲਈ 14 ਮਾਰਚ ਦੀ ਤਰੀਕ ਤੈਅ ਕੀਤੀ ਸੀ, ਜਿਸ ਨੂੰ ਹੁਣ ਜੂਨ ਤੱਕ ਵਧਾ ਦਿੱਤਾ ਗਿਆ ਹੈ। UIDAI ਨੇ ਫੇਸਬੁੱਕ ਅਤੇ ਟਵਿੱਟਰ ‘ਤੇ ਪੋਸਟ ਕਰਦੇ ਹੋਏ ਕਿਹਾ ਹੈ ਕਿ ਮੁਫਤ ਆਧਾਰ ਅਪਡੇਟ ਦੀ ਤਰੀਕ 14 ਜੂਨ 2024 ਤੱਕ ਵਧਾ ਦਿੱਤੀ ਗਈ ਹੈ, ਹਾਲਾਂਕਿ, ਜੇ ਤੁਸੀਂ ਸਮੇਂ ਸਿਰ ਆਪਣਾ ਆਧਾਰ ਅਪਡੇਟ ਕਰ ਲੈਂਦੇ ਹੋ ਤਾਂ ਬਿਹਤਰ ਹੋਵੇਗਾ।
UIDAI ਨੇ ਕਿਹਾ ਹੈ ਕਿ ਪਿਛਲੇ ਕੁਝ ਮਹੀਨਿਆਂ ‘ਚ ਆਧਾਰ ਅਪਡੇਟ ‘ਚ ਕਾਫੀ ਵਾਧਾ ਹੋਇਆ ਹੈ, ਜਿਸ ਦੇ ਮੱਦੇਨਜ਼ਰ ਅਸੀਂ ਮੁਫਤ ਆਧਾਰ ਅਪਡੇਟ ਦੀ ਤਰੀਕ ਵੀ ਵਧਾ ਦਿੱਤੀ ਹੈ। ਹੁਣ ਆਧਾਰ ਨੂੰ ਅਗਲੇ ਤਿੰਨ ਮਹੀਨਿਆਂ ਲਈ 14.06.2024 ਤੱਕ ਮੁਫਤ ਅਪਡੇਟ ਕੀਤਾ ਜਾ ਸਕਦਾ ਹੈ।
#UIDAI extends free online document upload facility till 14th June 2024; to benefit millions of Aadhaar holders.
This free service is available only on the #myAadhaar portal. UIDAI has been encouraging people to keep documents updated in their #Aadhaar pic.twitter.com/eaSvSWLvvt— Aadhaar (@UIDAI) March 12, 2024
ਆਧਾਰ ਅਪਡੇਟ ਲਈ ਤੁਹਾਨੂੰ ਦੋ ਅਹਿਮ ਦਸਤਾਵੇਜ਼ਾਂ ਦੀ ਲੋੜ ਹੋਵੇਗੀ। ਪਹਿਲਾ ਪਛਾਣ ਪੱਤਰ ਅਤੇ ਦੂਜਾ ਪਤੇ ਦਾ ਸਬੂਤ। ਆਮ ਤੌਰ ‘ਤੇ ਆਧਾਰ ਅਪਡੇਟ ਲਈ ਆਧਾਰ ਕੇਂਦਰ ‘ਤੇ 50 ਰੁਪਏ ਦੀ ਫੀਸ ਵਸੂਲੀ ਜਾਂਦੀ ਹੈ ਪਰ UIDAI ਮੁਤਾਬਕ ਇਹ ਸੇਵਾ 14 ਦਸੰਬਰ ਤੱਕ ਮੁਫਤ ਹੈ। ਤੁਸੀਂ ਪਛਾਣ ਦੇ ਸਬੂਤ ਵਜੋਂ ਵੋਟਰ ਕਾਰਡ ਦੇ ਸਕਦੇ ਹੋ।
ਮੋਬਾਈਲ ਜਾਂ ਲੈਪਟਾਪ ਤੋਂ UIDAI ਦੀ ਵੈੱਬਸਾਈਟ ‘ਤੇ ਜਾਓ। ਇਸ ਤੋਂ ਬਾਅਦ ਅਪਡੇਟ ਆਧਾਰ ਦੇ ਆਪਸ਼ਨ ‘ਤੇ ਕਲਿੱਕ ਕਰੋ। ਹੁਣ ਆਧਾਰ ਨੰਬਰ ਦਰਜ ਕਰਕੇ OTP ਰਾਹੀਂ ਲੌਗਇਨ ਕਰੋ। ਇਸ ਤੋਂ ਬਾਅਦ ਦਸਤਾਵੇਜ਼ ਅਪਡੇਟ ‘ਤੇ ਕਲਿੱਕ ਕਰੋ ਅਤੇ ਵੈਰੀਫਾਈ ਕਰੋ। ਹੁਣ ਹੇਠਾਂ ਦਿੱਤੀ ਡਰਾਪ ਲਿਸਟ ਵਿੱਚੋਂ ਪਛਾਣ ਪੱਤਰ ਅਤੇ ਪਤੇ ਦੇ ਸਬੂਤ ਦੀ ਸਕੈਨ ਕੀਤੀ ਕਾਪੀ ਅੱਪਲੋਡ ਕਰੋ।
ਇਹ ਵੀ ਪੜ੍ਹੋ : ਜ਼ਮਾਨਤ ‘ਤੇੇ ਆਏ MP ਰਵਨੀਤ ਬਿੱਟੂ ਮੁੜ ਤੋਂ ਨਜ਼ਰਬੰਦ, ਘਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ
ਹੁਣ ਸਬਮਿਟ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਇੱਕ ਰਿਕਵੈਸਟ ਨੰਬਰ ਮਿਲੇਗਾ ਅਤੇ ਫਾਰਮ ਜਮ੍ਹਾ ਹੋ ਜਾਵੇਗਾ। ਤੁਸੀਂ ਬੇਨਤੀ ਨੰਬਰ ਤੋਂ ਅਪਡੇਟ ਦੀ ਸਥਿਤੀ ਵੀ ਚੈਕ ਕਰ ਸਕੋਗੇ। ਕੁਝ ਦਿਨਾਂ ਬਾਅਦ ਤੁਹਾਡਾ ਆਧਾਰ ਅਪਡੇਟ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: