ਸੰਗਰੂਰ : ਬਹੁਜਨ ਸਮਾਜ ਪਾਰਟੀ ਵਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕੀਤਾ ਗਿਆ, ਜਿਸਦੀ ਅਗਵਾਈ ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਕੀਤੀ। ਕਹਿਰ ਦੀ ਧੁੱਪ ਵਿਚ ਬਸਪਾ ਵਰਕਰਾਂ ਤੇ ਲੀਡਰਸ਼ਿਪ ਨੇ ਨੀਲੇ ਝੰਡਿਆਂ ਦੇ ਜਾਹੋ ਜਲਾਲ ਨਾਲ ਪੂਰੇ ਸ਼ਹਿਰ ਵਿਚ ਅੱਠ ਕਿਲੋਮੀਟਰ ਦੇ ਲਗਭਗ ਰੋਸ਼ ਮਾਰਚ ਕੱਢਿਆ, ਜਿਸ ਵਿਚ ਡੇਢ ਦੋ ਕਿਲੋਮੀਟਰ ਲੰਬਾ ਗੱਡੀਆਂ, ਮੋਟਰ ਸਾਈਕਲ, ਪੈਦਲ ਕਾਫ਼ਲਾ ਲਗਾਤਾਰ ਸਰਕਾਰ ਵਿਰੋਧੀ ਨਾਅਰੇਬਾਜੀ ਕਰਦਾ ਮੁੱਖ ਮੰਤਰੀ ਦੀ ਕੋਠੀ ਵੱਲ ਵਧਿਆ, ਜਿਸਦੀ ਅਗਵਾਈ ਬਸਪਾ ਸੂਬਾ ਪ੍ਰਧਾਨ ਨੇ ਖੁਦ ਸਾਈਕਲ ਚਲਾਕੇ ਕੀਤੀ। ਇਹ ਕਾਫਲਾ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਚਲਕੇ ਮੁੱਖ ਬਾਜ਼ਾਰ ਤੋਂ ਹੁੰਦਾ ਹੋਇਆ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਪੁੱਜਾ। ਇਸ ਮੌਕੇ ਸੰਗਰੂਰ ਤੇ ਬਠਿੰਡਾ ਲੋਕ ਸਭਾ ਦੇ ਵਰਕਰ ਹੁੰਮ ਹੁੰਮਾ ਕੇ ਪੁੱਜੇ।
ਸ. ਗੜ੍ਹੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਦੇ 80 ਦਿਨਾਂ ਸਰਕਾਰ ਵਿਚ ਮਜ਼ਦੂਰਾਂ/ਗਰੀਬਾਂ ਦੀਆਂ ਮੰਗਾਂ ਦੀ ਅਣਦੇਖੀ ਕੀਤੀ ਗਈ ਹੈ ਜਿਵੇਂ ਦਿਹਾੜੀ ਵਿਚ ਵਾਧਾ, ਮਨਰੇਗਾ ਦਿਹਾੜੀ ਤੇ ਕੰਮ ਦੇ ਦਿਨਾਂ ਵਿੱਚ ਵਾਧਾ, ਗਰੀਬਾਂ ਦੇ ਕਰਜੇ ਮਾਫ਼ੀ ਦਾ ਮੁੱਦਾ, ਗਰੀਬਾਂ ਲਈ ਕੰਮ ਕਾਜ ਲਈ ਸਸਤੇ ਤੇ ਸੌਖੇ ਕਰਜੇ, ਨੀਲਾ ਤੇ ਲਾਭਪਾਤਰੀ ਕਾਰਡ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਆਦਿ। ਪੰਜਾਬ ਦੇ ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਅਨੁਸੂਚਿਤ ਜਾਤੀਆਂ ਲਈ , 1/3 ਪੱਛੜੀਆਂ ਸ਼੍ਰੇਣੀਆਂ ਲਈ, 1/3 ਸਾਂਝੇ ਵਰਗਾਂ ਲਈ ਰਾਖਵਾਂ ਕਰਨ ਲਈ ਬਸਪਾ ਨੇ ਪੰਜਾਬ ਵਿਚ ਲਾਮਬੰਦੀ ਸ਼ੁਰੂ ਕੀਤੀ ਹੈ। ਆਪ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਬਣਾਕੇ ਬਿਜਲੀ ਦੀਆਂ 600 ਯੂਨਿਟਾਂ ਮਾਫ਼ੀ ਦਾ ਵਾਅਦਾ ਤੇ 1000 ਰੁਪਿਆ ਸਾਰੀਆਂ ਔਰਤਾਂ ਲਈ ਦਾ ਵਾਅਦਾ, ਬੇਰੋਜ਼ਗਾਰਾਂ ਲਈ ਨੌਕਰੀ ਦਾ ਵਾਅਦਾ, ਕੱਚੇ ਮੁਲਾਜ਼ਿਮ ਪੱਕੇ ਕਰਨ ਦਾ ਵਾਅਦਾ, ਆਦਿ ਗਾਰੰਟੀਆਂ ਯਾਦ ਕਰਾਉਣ ਲਈ ਬਸਪਾ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਪੰਜਾਬ ਦੀ ਕਾਨੂੰਨ ਵਿਵਸਥਾ ਦੀ ਅਸਫ਼ਲਤਾ ਉਪਰ ਬੋਲਦਿਆ ਸ ਗੜ੍ਹੀ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਪੰਜਾਬ ਸਰਕਾਰ ਦੀ ਨਾਲਾਇਕੀ ਦਾ ਨਤੀਜ਼ਾ ਹੈ। ਅਨੁਸੂਚਿਤ ਵਰਗਾਂ ਦੀ 85ਵੀ ਸੰਵਿਧਾਨਿਕ ਸੋਧ ਤੇ ਰਾਖਵਾਂਕਰਨ ਨੀਤੀ, ਓਬੀਸੀ ਜਮਾਤਾਂ ਲਈ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਨ ਸਬੰਧੀ ਬਸਪਾ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਬਸਪਾ ਪੰਜਾਬ ਦਾ ਇਹ ਅੰਦੋਲਨ ਡੇਰਾ ਬੱਸੀ ਵਿਖੇ 50 ਮਜ਼ਦੂਰਾਂ ਦੀਆਂ ਝੁੱਗੀਆਂ ਦੇ ਜਲਨ ਤੋਂ ਸ਼ੁਰੂ ਹੋਇਆ ਸੀ, ਜਿਸ ਵਿਚ ਇਕ ਡੇਢ ਸਾਲ ਦੀ ਬੱਚੀ ਵੀ ਅੱਗ ਨਾਲ ਜਲਕੇ ਮਰ ਗਈ ਸੀ।
ਇਸ ਕੜੀ ਵਿਚ 20 ਮਈ ਨੂੰ ਬਸਪਾ ਪੰਜਾਬ ਨੇ SDM ਡੇਰਾਬੱਸੀ ਦਫਤਰ ਦਾ ਘਿਰਾਓ ਕੀਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਸੀ। ਫਿਰ ਮਈ 27 ਨੂੰ ਮੋਹਾਲੀ ਜਿਲ੍ਹਾ ਡਿਪਟੀ ਕਮਿਸ਼ਨਰ ਦਾ ਘਿਰਾਓ ਕੀਤਾ ਗਿਆ। ਮਜ਼ਦੂਰਾਂ ਗਰੀਬਾਂ ਦਲਿਤਾਂ ਤੇ ਪਛੜੇ ਵਰਗਾਂ ਲਈ ਆਪ ਪਾਰਟੀ ਦੀ ਸਰਕਾਰ ਦਾ ਨਿਕੰਮਾ ਰਵਈਆਂ ਦੇਖਦੇ ਹੋਏ ਬਸਪਾ ਨੇ 9ਜੂਨ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਸੀ। ਸ ਗੜ੍ਹੀ ਨੇ ਕਿਹਾ ਲੇਕਿਨ ਅਫਸੋਸ ਹੈ ਅੱਜ ਭਗਵੰਤ ਮਾਨ ਘਰ ਛੱਡਕੇ ਫਰਾਰ ਹੈ। ਬਸਪਾ ਆਗੂਆਂ ਦਾ ਮੰਗ ਪੱਤਰ ਡਿਊਟੀ ਮੈਜਿਸਟਰੇਟ ਸ਼੍ਰੀ ਨੱਛਤਰ ਸਿੰਘ ਨੇ ਲਿਆ। ਸਟੇਜ ਚਲਾਉਣ ਦੀ ਕਾਰਵਾਈ ਸ਼੍ਰੀ ਚਮਕੌਰ ਸਿੰਘ ਵੀਰ ਨੇ ਕੀਤੀ।
ਇਸ ਮੌਕੇ ਸੂਬਾ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ, ਅਜੀਤ ਸਿੰਘ ਭੈਣੀ, ਬਲਦੇਵ ਸਿੰਘ, ਚਮਕੌਰ ਸਿੰਘ ਵੀਰ, ਲਾਲ਼ ਸਿੰਘ ਸੁਲਹਾਣੀ, ਮੀਨਾ ਰਾਣੀ, ਰਾਜਾ ਰਾਜਿੰਦਰ ਸਿੰਘ, ਦਰਸ਼ਨ ਸਿੰਘ ਝਲੂਰ, ਗੁਰਦੀਪ ਮਾਖਾ, ਲਖਵੀਰ ਸਿੰਘ ਨਿੱਕਾ, ਜੋਗਾ ਸਿੰਘ ਪਣੋਂਦੀਆਂ, ਗੁਰਮੇਲ ਚੁੰਬਰ, ਪਰਵੀਨ ਬੰਗਾ, ਜਸਵੰਤ ਰਾਏ, ਭਾਗ ਸਿੰਘ ਸਰੀਂਹ, ਅਮਰੀਕ ਸਿੰਘ ਕੈਂਥ, ਸ਼ਮਸ਼ਾਦ ਅੰਸਾਰੀ, ਰਣਧੀਰ ਸਿੰਘ ਨਾਗਰਾ, ਭੋਲਾ ਸਿੰਘ, ਬੰਤਾ ਸਿੰਘ ਕੈਂਪਰ, ਜਗਤਾਰ ਸਿੰਘ ਵਾਲੀਆਂ, ਜਗਰੂਪ ਸਿੰਘ, ਪਵਿੱਤਰ ਸਿੰਘ, ਨਿਰਮਲ ਸਿੰਘ ਮੱਟੂ, ਰਾਮ ਸਿੰਘ ਲੌਂਗੋਵਾਲ, ਜਗਦੀਸ਼ ਸ਼ੇਰਪੁਰੀ, ਹਰਬੰਸ ਹਰੀਗੜ੍ਹ, ਸੁਖਵਿੰਦਰ ਬਿੱਟੂ, ਲਾਲ ਚੰਦ ਔਜਲਾ, ਰਾਜਿੰਦਰ ਭੀਖੀ, ਜਗਦੀਪ ਗੋਗੀ, ਬਾਬੂ ਸਿੰਘ ਫਤਿਹਪੁਰ, ਜਸਵੀਰ ਜੱਸੀ, ਸੁਦਾਗਰ ਸਿੰਘ, ਰਣਜੀਤ ਕੁਮਾਰ, ਬਲਵਿੰਦਰ ਰੱਲ, ਹਰਜਿੰਦਰ ਬਿੱਲਾ, ਮਨੀ ਮਾਲਵਾ, ਵਿਕੀ ਬਹਾਦਰਕੇ, ਕੁਲਦੀਪ ਬਹਿਰਾਮ ਆਦਿ ਹਾਜ਼ਿਰ ਸਨ।
ਵੀਡੀਓ ਲਈ ਕਲਿੱਕ ਕਰੋ -: