ਪੰਜਾਬ ਵਿਚ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਦੇ ਬਾਅਦ ਸੰਗਰੂਰ ‘ਚ ਪਟਿਆਲਾ ਰੋਡ ‘ਤੇ ਪਹਿਲਾਂ ਤੋਂ ਹੀ ਸਜੀ-ਧਜੀ ਡ੍ਰੀਮਲੈਂਡ ਕਾਲੋਨੀ ਵਿਚ ਚਹਿਲ-ਪਹਿਲ ਵਧ ਗਈ ਹੈ। ਕਾਲੋਨੀ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸੇ ਕਾਲੋਨੀ ਵਿਚ ਆਮ ਆਦਮੀ ਪਾਰਟੀ ਦੇ CM ਚਿਹਰੇ ਭਗਵੰਤ ਮਾਨ ਦਾ ਘਰ ਹੈ। ਪੂਰੀ ਕਾਲੋਨੀ ਵਿਚ ਸੁਰੱਖਿਆ ਦਾ ਸਖਤ ਪ੍ਰਬੰਧ ਹੈ। ਚਾਰੇ ਪਾਸੇ ਜਸ਼ਨ ਮਨਾਇਆ ਜਾ ਰਿਹਾ ਹੈ ਤੇ ਖੁਸ਼ੀ ਦੀ ਲਹਿਰ ਹੈ। ਮਾਨ ਦੇ ਘਰ ‘ਚ ਢੋਲ ਵੱਜ ਰਿਹਾ ਹੈ ਤੇ ਜਲੇਬੀ ਦੇ ਲੰਗਰ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ।
ਘਰ ਦੀ ਦੀਵਾਰ ਨਾਲ ਵੱਡੀ ਸਕ੍ਰੀਨ ਲੱਗੀ ਹੈ ਜਿਸ ‘ਤੇ ਚੋਣ ਨਤੀਜੇ ਦਿਖ ਰਹੇ ਹਨ। ਆਪ ਤੇ ਭਗਵੰਤ ਮਾਨ ਦੀ ਬੜ੍ਹਦ ਤੇ ਆਉਂਦੇ ਹੀ ਵਰਕਰ ਨੱਚਦੇ ਦਿਖਾਈ ਦੇ ਰਹੇ ਹਨ। ਰਿਹਾਇਸ਼ ‘ਤੇ ਲਗਾਤਾਰ ਵਰਕਰਾਂ ਦੀ ਗਿਣਤੀ ਵੱਧ ਰਹੀ ਹੈ। ਘਰ ਦੇ ਦਰਵਾਜ਼ੇ ‘ਤੇ ਪੁਲਿਸ ਦਾ ਪਹਿਲਾ ਹੈ ਜੋ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦੇ ਰਹੇ। ਇਸ ਸਮੇਂ ਭਗਵੰਤ ਮਾਨ ਘਰ ਦੇ ਅੰਦਰ ਹੀ ਹਨ। ਮਾਨ ਨੇ ਸਵੇਰੇ ਗੁਰਦੁਆਰਾ ਸਾਹਿਬ ਵਿਚ ਅਰਦਾਸ ਕਰਕੇ ਦਿਨ ਦੀ ਸ਼ੁਰੂਆਤ ਕੀਤੀ ਸੀ।
ਪੂਰੇ ਘਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਘਰ ਦੀ ਛੱਤ ‘ਤੇ ਮੰਚ ਤਿਆਰ ਕੀਤਾ ਗਿਆ ਹੈ. ਜਿੱਤ ਤੋਂ ਬਾਅਦ ਇਸੇ ਮੰਚ ਤੋਂ ਵਰਕਰਾਂ ਨੂੰ ਭਗਵੰਤ ਮਾਨ ਸੰਬੋਧਨ ਕਰਨਗੇ। ਛੱਤ ਦੇ ਨਾਲ ਹੀ ਖਾਲੀ ਜਗ੍ਹਾ ‘ਤੇ ਵਰਕਰਾਂ ਲਈ ਵਿਵਸਥਾ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਮਾਨ ਦੇ ਘਰ ‘ਚ ਆਉਣ ਵਾਲਿਆਂ ਲਈ ਭੋਜਨ ਦੀ ਵਿਵਸਥਾ ਕੀਤੀ ਗਈ ਹੈ। ਇਹ ਵਿਵਸਥਾ ਪਿਛਲੇ 3 ਦਿਨਾਂ ਤੋਂ ਚੱਲ ਰਹੀ ਹੈ। ਲੰਗਰ ‘ਚ ਜਲੇਬੀ, ਰੋਟੀ, ਸਬਜ਼ੀ ਤੇ ਚਾਹ ਸ਼ਾਮਲ ਕੀਤੀ ਗਈ ਹੈ। ਬੈਠਣ ਲਈ ਕੁਰਸੀਆਂ ਵੀ ਲਗਾਈਆਂ ਗਈਆਂ ਹਨ।