ਪੰਜਾਬ ਦੇ ਅਬੋਹਰ ਦੇ ਢਾਣੀ ਵਿੱਚ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਵੱਲੋਂ ਬੱਚੇ ਦੇ ਥੱਪੜ ਮਾਰਨ ਦੀ ਵਾਇਰਲ ਹੋਈ ਸੀ, ਜਿਸ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਨੋਟਿਸ ਲਿਆ ਹੈ। ਇਸ ‘ਤੇ ਐਕਸ਼ਨ ਲੈਂਦੇ ਹੋਏ ਡੀਈਓ ਨੇ ਅਧਿਆਪਕ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਡੀਈਓ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਈਟੀਟੀ ਅਧਿਆਪਕ ਰਾਕੇਸ਼ ਨਾਰੰਗ ਨੂੰ ਬੱਚਿਆਂ ਨਾਲ ਮਾਰੇ ਵਤੀਰੇ ਅਤੇ ਡਿਊਟੀ ਵਿੱਚ ਅਣਗਹਿਲੀ ਦੇ ਦੋਸ਼ਾਂ ਤਹਿਤ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
ਬੁੱਧਵਾਰ ਨੂੰ ਟੀਚਰ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਬੱਚੇ ਨੂੰ ਥੱਪੜ ਮਾਰਦਾ ਨਜ਼ਰ ਆ ਰਿਹਾ ਸੀ, ਜਿਸ ਤੋਂ ਬਾਅਦ ਮਾਮਲਾ ਵਿਭਾਗੀ ਅਧਿਕਾਰੀਆਂ ਤੱਕ ਪਹੁੰਚਿਆ। ਜਾਂਚ ਤੋਂ ਬਾਅਦ ਇਹ ਹੁਕਮ ਜਾਰੀ ਕੀਤੇ ਗਏ ਹਨ। ਦੂਜੇ ਪਾਸੇ ਤੀਜੀ ਜਮਾਤ ਦੇ ਬੱਚੇ ਦੇ ਪਿਤਾ ਕ੍ਰਿਸ਼ਨ ਸਿੰਘ ਵਾਸੀ ਢਾਣੀ ਕੜਾਕਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੱਚਾ ਘਰ ਵਿੱਚ ਉਨ੍ਹਾਂ ਦੀ ਗੱਲ ਨਹੀਂ ਮੰਨਦਾ ਸੀ, ਨਾ ਹੀ ਸਕੂਲ ਦਾ ਕੰਮ ਕਰਦਾ ਸੀ।
ਉਨ੍ਹਾਂ ਨੇ ਕਿਹਾ ਕਿ ਇੱਥੋਂ ਤੱਕ ਕਿ ਉਹ ਘਰ ਵਿੱਚ ਵੀ ਗਾਲ੍ਹਾਂ ਕੱਢਣ ਲੱਗ ਪਿਆ, ਜਿਸ ਨੂੰ ਠੀਕ ਕਰਨ ਲਈ ਉਨ੍ਹਾਂ ਨੇ ਸਕੂਲ ਟੀਚਰ ਨੂੰ ਸ਼ਿਕਾਇਤ ਕੀਤੀ। ਆਪਣੇ ਸਾਹਮਣੇ ਹੀ ਟੀਚਰ ਤੋਂ ਬੱਚੇ ਨੂੰ ਥੱਪੜ ਲਗਵਾਏ। ਕ੍ਰਿਸ਼ਣ ਸਿੰਘ ਦਾ ਕਹਿਣਾ ਹੈ ਕਿ ਇਸ ਵਿੱਚ ਅਧਿਆਪਕ ਦਾ ਕੋਈ ਕਸੂਰ ਨਹੀਂ ਹੈ। ਨਾ ਹੀ ਅਧਿਆਪਕ ਨੂੰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਹੈ। ਨਾ ਹੀ ਉਹ ਅਧਿਆਪਕ ਖਿਲਾਫ ਕੋਈ ਕਾਰਵਾਈ ਕਰਵਾਉਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ : ਬਠਿੰਡਾ : ਥਾਣੇਦਾਰ ਦੀ ਕਾਰ ‘ਚੋਂ ਮਿਲੀ ਮ੍ਰਿ.ਤਕ ਦੇਹ, ਇਲਾਕੇ ‘ਚ ਅਲਰਟ, ਜਾਂਚ ਲਈ ਪਹੁੰਚੀ ਫੋਰੈਂਸਿਕ ਟੀਮ
ਉਨ੍ਹਾਂ ਨੇ ਪੁੱਛਿਆ ਕਿ ਇਹ ਵੀਡੀਓ ਕਿਸ ਨੇ ਬਣਾਈ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਵਾਇਰਲ ਕਿਵੇਂ ਹੋਇਆ। ਕ੍ਰਿਸ਼ਨ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨੇੜੇ ਹੀ ਢਾਣੀ ਕੜਾਕਾ ਸਿੰਘ ਵਿੱਚ ਸਰਕਾਰੀ ਸਕੂਲ ਹੈ ਪਰ ਉਹ ਆਪਣੇ ਬੱਚੇ ਨੂੰ ਘਰ ਤੋਂ ਦੋ ਕਿਲੋਮੀਟਰ ਦੂਰ ਢਾਣੀ ਜੀਤਾ ਸਿੰਘ ਦੇ ਸਕੂਲ ਵਿੱਚ ਇਸ ਲਈ ਭੇਜਦੇ ਹਨ ਕਿਉਂਕਿ ਉੱਥੇ ਪੜ੍ਹਾਈ ਵਧੀਆ ਹੁੰਦੀ ਹੈ। ਅਧਿਆਪਕ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੱਚੇ ਨੂੰ ਮਾਪਿਆਂ ਦੇ ਸਾਹਮਣੇ ਹੀ ਉਨ੍ਹਾਂ ਦੇ ਕਹਿਣ ‘ਤੇ ਹੀ ਡਰਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: