ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਵੀਰਵਾਰ ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਇਆ। ਇੱਥੇ ਉਸ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਕੌਸ਼ਲ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ ‘ਸੈਮ ਬਹਾਦਰ’ ਦੀ ਸਫਲਤਾ ਲਈ ਗੁਰੂ ਘਰ ਵਿਖੇ ਅਰਦਾਸ ਵੀ ਕੀਤੀ। ਇਸ ਤੋਂ ਇਲਾਵਾ ਗੁਰਬਾਣੀ ਸਰਵਣ ਕੀਤੀ। ਅਰਦਾਸ ਉਪਰੰਤ ਲੰਗਰ ਛਕਿਆ। ਗੁਰਦੁਆਰਾ ਪ੍ਰਬੰਧਕਾਂ ਨੇ ਸਰੋਵਰ ਦੀ ਪਰਿਕਰਮਾ ਵੀ ਕਰਾਈ। ਇਸ ਦੌਰਾਨ ਉਸ ਦੇ ਪ੍ਰਸ਼ੰਸਕ ਨੇ ਉਸ ਨਾਲ ਫੋਟੋਆਂ ਖਿਚਵਾਉਂਦੇ ਨਜ਼ਰ ਆਏ। ਉਸ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ।
ਮੇਘਨਾ ਗੁਲਜ਼ਾਰ ਸੈਮ ਬਹਾਦਰ ਫਿਲਮ ਦੀ ਨਿਰਦੇਸ਼ਕ ਹੈ। ਫਿਲਮ ‘ਸੈਮ ਬਹਾਦੁਰ’ ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਭਾਰਤੀ ਫੌਜ ਅਧਿਕਾਰੀ ਸੈਮ ਮਾਨੇਕਸ਼ਾ ਦੇ ਜੀਵਨ ‘ਤੇ ਆਧਾਰਿਤ ਹੈ। ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨੇ ਇਸ ਦਾ ਕਿਰਦਾਰ ਨਿਭਾਇਆ ਹੈ। ਸੈਮ ਬਹਾਦੁਰ ਦੀ ਇੱਕ BTS ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ਵਿੱਚ ਵਿੱਕੀ ਨੇ ਦੱਸਿਆ ਹੈ ਕਿ ਫਿਲਮ ਲਈ ਉਸ ਨੂੰ ਕਿੰਨੀ ਮਿਹਨਤ ਕਰਨੀ ਪਈ।
ਇਹ ਵੀ ਪੜ੍ਹੋ : ਖੜ੍ਹੀ ਟਰਾਲੀ ‘ਚ ਵੱਜੀ ਐਂਬੂਲੈਂਸ, ਇਲਾਜ ਲਈ ਲਿਜਾ ਰਹੇ ਮਰੀਜ਼ ਦੀ ਗਈ ਜਾ.ਨ, ਕਈ ਫੱਟੜ
ਹਾਲ ਹੀ ‘ਚ ‘ਸੈਮ ਬਹਾਦਰ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਨੂੰ ਦੇਖਣ ਤੋਂ ਬਾਅਦ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਕਾਫੀ ਵਧ ਗਿਆ ਹੈ ਅਤੇ ਉਹ ਵਿੱਕੀ ਕੌਸ਼ਲ ਦੀ ਇਸ ਆਉਣ ਵਾਲੀ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸੈਮ ਬਹਾਦਰ 1 ਦਸੰਬਰ ਨੂੰ ਰਿਲੀਜ਼ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ : –