ਸਵੇਰੇ ਖਾਲੀ ਪੇਟ ਸੁੱਕੇ ਮੇਵਿਆਂ ਦਾ ਸੇਵਨ ਕਰਨ ਨਾਲ ਸਿਹਤ ਲਈ ਬਹੁਤ ਸਾਰੇ ਫਾਇਦੇ ਹੁੰਦੇ ਹਨ। ਪਰ ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਜਾਂ ਤੁਸੀਂ ਆਪਣੇ ਵਧਦੇ ਵਜ਼ਨ ਤੋਂ ਪਰੇਸ਼ਾਨ ਹੋ ਤਾਂ ਆਪਣੀ ਡਾਈਟ ‘ਚ ਅਖਰੋਟ ਜ਼ਰੂਰ ਸ਼ਾਮਲ ਕਰੋ। ਦਿਮਾਗ ਵਰਗਾ ਦਿਖਣ ਵਾਲਾ ਇਹ ਡਰਾਈ ਫਰੂਟ ਕਈ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ। ਅਖਰੋਟ ਪਲਾਂਟ ਬੇਸਡ ਪ੍ਰੋਟੀਨ ਦਾ ਰਿਚ ਸੋਰਸ ਮੰਨਿਆ ਜਾਂਦਾ ਹੈ। ਅਖਰੋਟ ਵਿੱਚ ਵਿਟਾਮਿਨ, ਫਾਈਬਰ, ਮੈਗਨੀਸ਼ੀਅਮ, ਐਂਟੀਆਕਸੀਡੈਂਟ ਅਤੇ ਵਿਟਾਮਿਨ ਈ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਤਰ੍ਹਾਂ ਤੋਂ ਫਾਇਦਾ ਪਹੁੰਚਾ ਸਕਦੇ ਹਨ। ਅਖਰੋਡ ਵਿੱਚ ਮੌਜੂਦ ਓਮੇਗਾ-3 ਫੈਟੀ ਐਸਿਡ ਦਿਲ ਦੀ ਸਿਹਤ ਦਾ ਖਾਸ ਖਿਆਲ ਰਖਦਾ ਹੈ। ਆਓ ਜਾਣਦੇ ਹਨ ਸਿਹਤ ਲਈ ਵਰਦਾਨ ਮੰਨੇ ਜਾਣ ਵਾਲੇ ਅਖਰੋਟ ਨੂੰ ਖਾਣ ਨਾਲ ਸਰੀਰ ਨੂੰ ਕੀ ਕਮਾਲ ਦੇ ਫਾਇਦੇ ਮਿਲਦੇ ਹਨ-
ਇਹ ਹਨ ਅਖਰੋਟ ਖਾਣ ਦੇ ਮੁੱਖ ਫਾਇਦੇ-
ਦਿਲ ਦੀ ਸਿਹਤ-
ਅਖਰੋਟ ਵਿੱਚ ਮੌਜੂਦ ਮੋਨੋਅਨਸੈਚੁਰੇਟਿਡ ਅਤੇ ਪੌਲੀਅਨਸੈਚੁਰੇਟਿਡ ਫੈਟ ਦਿਲ ਦੀ ਸਿਹਤ ਲਈ ਵਧੀਆ ਮੰਨੇ ਜਾਂਦੇ ਹਨ। ਦਿਲ ਦੇ ਰੋਗੀਆਂ ਲਈ ਭਿੱਜੇ ਹੋਏ ਅਖਰੋਟ ਦਾ ਸੇਵਨ ਬਿਹਤਰ ਮੰਨਿਆ ਜਾਂਦਾ ਹੈ।
ਅਲਜ਼ਾਈਮਰ-
ਜੇਕਰ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੈ ਤਾਂ ਅਖਰੋਟ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਬਹੁਤ ਸਾਰੇ ਖੋਜੀ ਅਖਰੋਟ ਨੂੰ ਦਿਮਾਗ ਨੂੰ ਤੇਜ਼ ਕਰਨ ਦਾ ਇੱਕ ਤਰੀਕਾ ਮੰਨਦੇ ਹਨ। ਅਖਰੋਟ ‘ਚ ਮੌਜੂਦ ਪੌਲੀਅਨਸੈਚੁਰੇਟਿਡ ਫੈਟ, ਪੌਲੀਫੇਨੋਲਸ, ਵਿਟਾਮਿਨ ਈ ਆਕਸੀਡੇਟਿਵ ਡੈਮੇਜ ਅਤੇ ਬ੍ਰੇਨ ਇਨਫਲੇਮੇਸ਼ਨ ਤੋਂ ਬਚਾ ਕੇ ਵਿਅਕਤੀ ਨੂੰ ਭੁੱਲਣ ਦੀ ਬੀਮਾਰੀ ਤੋਂ ਦੂਰ ਰੱਖਦੇ ਹਨ।
ਭਾਰ ਘਟਾਉਣਾ-
ਅਖਰੋਟ ਵਿੱਚ ਮੌਜੂਦ ਫਾਈਬਰ ਪਾਚਨ ਕਿਰਿਆ ਨੂੰ ਠੀਕ ਰੱਖਣ ਦੇ ਨਾਲ-ਨਾਲ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ। ਅਖਰੋਟ ‘ਚ ਮੌਜੂਦ ਫਾਈਬਰ ਦੀ ਮਾਤਰਾ ਦੇ ਕਾਰਨ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਬੰਦੇ ਨੂੰ ਵਾਰ-ਵਾਰ ਭੁੱਖ ਨਹੀਂ ਲੱਗਦੀ। ਜਿਸ ਕਾਰਨ ਇਹ ਭਾਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ : ਬਹਾਦਰ ਬੰਦੇ ਨੇ ਹੈਲੀਕਾਪਟਰ ਤੋਂ ਨਦੀ ਦੇ ਤੇਜ਼ ਵਹਾਅ ‘ਚ ਮਾਰੀ ਛਾਲ, ਬਚਾ ਲਈ ਮਾਲਕ ਸਣੇ ਕੁੱਤੇ ਦੀ ਜਾਨ
ਵਧਦੀ ਉਮਰ ਦੀ ਸਮੱਸਿਆ ਨੂੰ ਦੂਰ ਕਰੇ-
ਅਖਰੋਟ ‘ਚ ਮੌਜੂਦ ਵਿਟਾਮਿਨ ਈ ਚਮੜੀ ਦੀ ਚਮਕ ਨੂੰ ਬਣਾਈ ਰੱਖਣ ‘ਚ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਵਿਟਾਮਿਨ ਈ ਬੁਢਾਪੇ ਦੀਆਂ ਕਈ ਸਮੱਸਿਆਵਾਂ ਜਿਵੇਂ ਕਿ ਫਾਈਨ ਲਾਈਨਜ਼, ਝੁਰੜੀਆਂ, ਚਮੜੀ ਦਾ ਢਿੱਲਾਪਨ ਆਦਿ ਤੋਂ ਦੂਰ ਰੱਖਣ ਵਿੱਚ ਮਦਦ ਕਰਦਾ ਹੈ।
ਹਾਈ ਬੀਪੀ-
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਅਖਰੋਟ ਨੂੰ ਡਾਈਟ ‘ਚ ਸ਼ਾਮਲ ਕਰਨਾ ਫਾਇਦੇਮੰਦ ਹੁੰਦਾ ਹੈ। ਹਾਈ ਬੀਪੀ ਨੂੰ ਸਟ੍ਰੋਕ ਅਤੇ ਹਾਰਟ ਅਟੈਕ ਲਈ ਕਾਫੀ ਹੱਦ ਤੱਕ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਪਰ ਅਖਰੋਟ ਵਿੱਚ ਓਮੇਗਾ -3 ਫੈਟੀ ਐਸਿਡ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਕਿ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਘੱਟ ਕਰਨ ਅਤੇ ਦਿਲ ਦੀ ਸਿਹਤ ਵਿੱਚ ਸੁਧਾਰ ਨਾਲ ਜੋੜਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –