ਪੰਜਾਬ ਦੀਆਂ ਜੇਲ੍ਹਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਗੈਂਗਸਟਰਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਸਖਤ ਹੋ ਗਈ ਹੈ। CM ਮਾਨ ਵੱਲੋਂ ਹੁਣ ਜੇਲ੍ਹਾਂ ਦੀ ਕਮਾਨ ਹਰਪ੍ਰੀਤ ਸਿੰਘ ਸਿੱਧੂ ਦੇ ਹੱਥ ਸੌਂਪੀ ਗਈ ਹੈ। ਪੰਜਾਬ ਸਰਕਾਰ ਵੱਲੋਂ ਇਸ ਹੁਕਮ ਨੂੰ ਤਤਕਾਲ ਪ੍ਰਭਾਵ ਨਾਲ ਲਾਗੂ ਕਰਨ ਲਈ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ।
ਹਰਪ੍ਰੀਤ ਸਿੱਧੂ ਨੂੰ ਏਡੀਜੀਪੀ ਜੇਲ੍ਹ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਤੇ ਇਸ ਤੋਂ ਇਲਾਵਾ ਨਸ਼ਾ ਵਿਰੋਧੀ ਐੱਸਟੀਐੱਫ ਦੀ ਕਮਾਨ ਵੀ ਹਰਪ੍ਰੀਤ ਸਿੰਘ ਸਿੱਧੂ ਕੋਲ ਹੀ ਰਹੇਗੀ। ਹਰਪ੍ਰੀਤ ਸਿੱਧੂ ਸਖਤ IPS ਅਫਸਰ ਮੰਨੇ ਜਾਂਦੇ ਹਨ। ਐੱਸਟੀਐੱਫ ਦਾ ਮੁਖੀ ਬਣਨ ਦੇ ਬਾਅਦ ਉੁਨ੍ਹਾਂ ਨੇ ਕਈ ਇੰਟਨੈਸ਼ਨਲ ਡਰੱਗ ਸਮਗਲਿੰਗ ਦੇ ਨੈਟਵਰਕ ਨੂੰ ਬੇਨਕਾਬ ਕੀਤਾ। ਡਰੱਗ ਸਮਗਲਿੰਗ ਵਿਚ ਸ਼ਾਮਲ ਕਈ ਗੈਂਗਸਟਰਾਂ ਦਾ ਵੀ ਉਨ੍ਹਾਂ ਦੀ ਜਾਂਚ ਵਿਚ ਪਰਦਾਫਾਸ਼ ਹੋ ਚੁੱਕਾ ਹੈ। ਉਹ ਗੈਂਗਸਟਰਾਂ ਦੇ ਨੈਟਵਰਕ ਨੂੰ ਬਾਖੂਬੀ ਸਮਝਦੇ ਹਨ।
ਮੂਸੇਵਾਲਾ ਦੀ 29 ਮਈ ਨੂੰ ਸ਼ਾਮ ਸਾਢੇ 5 ਵਜੇ ਮਾਨਸਾ ਦੇ ਜਵਾਹਰਕੇ ਪਿੰਡ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਦੇ ਗੋਲਡੀ ਬਰਾੜ ਨੇ ਲਈ। ਮੂਸੇਵਾਲਾ ਦੀ ਹੱਤਿਆ ਦੇ ਬਾਅਦ ਗੈਂਗਸਟਰ ਸੋਸ਼ਲ ਮੀਡੀਆ ‘ਤੇ ਇੱਕ-ਦੂਜੇ ਨੂੰ ਧਮਕਾ ਰਹੇ ਹਨ। ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਲਾਰੈਂਸ ਦੇ ਗੈਂਗ ਨੇ ਲਈ। ਇਸ ਦੇ ਬਾਅਦ ਗੈਂਗਸਟਰ ਦਵਿੰਦਰ ਬੰਬੀਹਾ ਤੇ ਵਿੱਕੀ ਗੌਂਡਰ ਗੈਂਗ ਨੇ ਬਦਲਾ ਲੈਣ ਦੀ ਧਮਕੀ ਦਿੱਤੀਥ ਮੂਸੇਵਾਲਾ ਹੱਤਿਆ ਕਾਂਡ ਦਾ ਬਦਲਾ ਲੈਣ ਲਈ ਫਿਰ ਹਰਿਆਣਾ ਤੇ ਦਿੱਲੀ ਦੇ ਗੈਂਗਸਟਰ ਵੀ ਸਰਗਰਮ ਹੋ ਗਏ। ਗੈਂਗਸਟਰ ਨੀਰਜ ਬਵਾਨਾ, ਭੂਪੀ ਰਾਣਾ, ਕੌਸ਼ਲ ਚੌਧਰੀ ਨੇ ਵੀ ਮੂਸੇਵਾਲਾ ਦੀ ਮੌਤ ਦਾ ਬਦਲਾ ਲੈਣ ਦੀ ਧਮਕੀ ਦਿੱਤੀ। ਉਨ੍ਹਾਂ ਦੇ ਨਿਸ਼ਾਨੇ ‘ਤੇ ਲਾਰੈਂਸ ਗੈਂਗ ਹੈ।
ਵੀਡੀਓ ਲਈ ਕਲਿੱਕ ਕਰੋ -: