ਹਾਲ ਹੀ ‘ਚ ਸੋਸ਼ਲ ਮੀਡੀਆ ਪਲੇਟਫਾਰਮ X ਨੇ ਆਪਣੀ ਪਾਲਿਸੀ ‘ਚ ਵੱਡਾ ਬਦਲਾਅ ਕੀਤਾ ਹੈ, ਜਿਸ ਨਾਲ ਐਡਲਟ ਜਾਂ ਪੋਰਨ ਕੰਟੈਂਟ ਪੋਸਟ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਐਲਨ ਮਸਕ ਖੁਦ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਾਂ ਖਾਸ ਤੌਰ ‘ਤੇ ਇੰਸਟਾਗ੍ਰਾਮ ‘ਤੇ ਨਿਊਡਿਟੀ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਉਂਦੇ ਰਹੇ ਹਨ। ਇਹ ਮਨਜ਼ੂਰੀ ਮਿਲਣ ਤੋਂ ਬਾਅਦ, ਹੁਣ ਇਹ ਦੇਖਣਾ ਹੋਵੇਗਾ ਕਿ ਇਸ ਕੰਟੈਂਟ ਕਿਸ ਨੂੰ ਦਿਸਣਗੇ ਤੇ ਕਿਸ ਨੂੰ ਨਹੀਂ। ਇਸ ਨਵੇਂ ਬਦਲਾਅ ਨੂੰ ਲੈ ਕੇ ਕੰਪਨੀ ਵੱਲੋਂ ਕਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਸ ਫੈਸਲੇ ਤੋਂ ਬਾਅਦ ਸਵਾਲ ਇਹ ਉੱਠਦਾ ਹੈ ਕਿ ਕੀ ਭਾਰਤ ‘ਚ X ‘ਤੇ ਪਾਬੰਦੀ ਲਗਾਈ ਜਾਵੇਗੀ, ਕਿਉਂਕਿ ਭਾਰਤ ‘ਚ ਪਹਿਲਾਂ ਹੀ ਪੋਰਨ ਵੈੱਬਸਾਈਟਾਂ ‘ਤੇ ਪਾਬੰਦੀ ਹੈ।
ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਯੂਜ਼ਰਸ ਜਦੋਂ ਤੱਕ ਸਰਬਸੰਮਤੀ ਨਾਲ ਬਣਾਇਆ ਅਤੇ ਡਿਸਟ੍ਰਿਬਿਊਟ ਕੀਤਾ ਗਿਆ ਹੋਵੇ ਸੈਕਸੁਅਲ ਥੀਮਸ ‘ਤੇ ਕੰਟੈਂਟ ਕ੍ਰਿਏਟ, ਡਿਸਟ੍ਰਿਬਿਊਟ ਅਤੇ ਕੰਜ਼ਿਊਮ ਕਰ ਸਕਦੇ ਹਨ। ਕੰਪਨੀ ਦਾ ਮੰਨਣਾ ਹੈ ਕਿ ਸੈਕਸੂਅਲ ਐਕਸਪ੍ਰੈਸ਼ਨਇਕ ਜਾਇਜ਼ ਕਲਾਤਮਕ ਪ੍ਰਗਟਾਵਾ ਹੋ ਸਕਦਾ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਉਹ ਅਜਿਹੀਆਂ ਪੋਸਟਾਂ ਤੋਂ ਘੱਟ ਉਮਰ ਦੇ ਯੂਜ਼ਰਸ ਨੂੰ ਬਚਾਏਗੀ ਅਤੇ ਅਜਿਹੇ ਕੰਟੈਂਟ ਨੂੰ ਸੰਵੇਦਨਸ਼ੀਲ ਵਜੋਂ ਮਾਰਕ ਕੀਤਾ ਜਾਵੇਗਾ। ਜਿਹੜੇ ਯੂਜ਼ਰ ਆਪਣੀ ਉਮਰ ਦੀ ਪੁਸ਼ਟੀ ਕਰਨ ਵਿੱਚ ਅਸਮਰੱਥ ਹਨ, ਉਹ ਅਜਿਹੀ ਸਮੱਗਰੀ ਤੱਕ ਐਕਸੈੱਸ ਨਹੀਂ ਕਰ ਸਕਣਗੇ।
ਦੂਜੇ ਪਾਸੇ ਭਾਰਤ ਵਿੱਚ ਪੋਰਨ ਸਾਈਟਾਂ ‘ਤੇ ਪਾਬੰਦੀ ਹੈ, ਜਿਸ ਨਾਲ ਇਹ ਸਵਾਲ ਉੱਠਦਾ ਹੈ ਕਿ ਕੀ X ‘ਤੇ ਵੀ ਪਾਬੰਦੀ ਲਗਾਈ ਜਾਵੇਗੀ। ਹਾਲਾਂਕਿ, X ਇੱਕ ਸੋਸ਼ਲ ਮੀਡੀਆ ਪਲੇਟਫਾਰਮ ਹੈ ਅਤੇ ਇਸ ਨੂੰ ਸਿੱਧੇ ਤੌਰ ‘ਤੇ ਪੋਰਨ ਸਾਈਟ ਵਜੋਂ ਸ਼੍ਰੇਣੀਬੱਧ ਨਹੀਂ ਕੀਤਾ ਗਿਆ ਹੈ। ਇਸ ਲਈ ਫਿਲਹਾਲ ਇਸ ‘ਤੇ ਪਾਬੰਦੀ ਲਗਾਉਣ ਦਾ ਕੋਈ ਸਪੱਸ਼ਟ ਮਾਮਲਾ ਨਹੀਂ ਹੈ। ਪਰ, ਭਵਿੱਖ ਵਿੱਚ ਇਸ ਪਲੇਟਫਾਰਮ ‘ਤੇ ਅਡਲਟ ਕੰਟੈਂਟ ਬਾਰੇ ਕਾਰਵਾਈ ਕੀਤੀ ਜਾ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਅਜਿਹੀ ਸਮੱਗਰੀ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀ ਉਪਲਬਧ ਹੈ, ਪਰ ਉਨ੍ਹਾਂ ਨੇ ਇਸ ਨੂੰ ਸਿੱਧੇ ਤੌਰ ‘ਤੇ ਮਨਜ਼ੂਰੀ ਨਹੀਂ ਦਿੱਤੀ ਹੈ। ਰਿਪੋਰਟ ਕਰਨ ‘ਤੇ ਅਜਿਹੀਆਂ ਸਮੱਗਰੀਆਂ ਨੂੰ ਹਟਾ ਦਿੱਤਾ ਜਾਂਦਾ ਹੈ।
ਪਿਛਲੇ ਹਫ਼ਤੇ, ਭਾਰਤ ਵਿੱਚ ਇੱਕ ਨਿਊਡਿਟੀ -ਸੰਬੰਧੀ ਹੈਸ਼ਟੈਗ ਟ੍ਰੈਂਡ ਹੋਇਆ, ਜਿਸ ਨੇ ਦੇਸ਼ ਭਰ ਵਿੱਚ ਸੁਰਖੀਆਂ ਖੱਟੀਆਂ। ਜਿਸ ਦਿਨ ਭਾਰਤ ਵਿੱਚ ਆਮ ਚੋਣਾਂ ਲਈ ਐਗਜ਼ਿਟ ਪੋਲ ਸਾਹਮਣੇ ਆਇਆ, ਉਸ ਦਿਨ ਸਵੇਰੇ ਕਈ ਘੰਟਿਆਂ ਤੱਕ ਐਕਸ ‘ਤੇ ਨਿਊਡਿਟੀ ਸ਼ਬਦ ਦਾ ਰੁਝਾਨ ਰਿਹਾ। ਇੰਨਾ ਹੀ ਨਹੀਂ ਨਿਊਡਿਟੀ ਵਾਲੇ ਇਸ ਸ਼ਬਦ ਦੇ ਕਰੀਬ 40 ਲੱਖ ਹੈਸ਼ਟੈਗ ਵੀ ਵਰਤੇ ਗਏ ਸਨ। ਹਾਲਾਂਕਿ, ਜਦੋਂ ਇਸ ਹੈਸ਼ਟੈਗ ਨੂੰ ਕਲਿੱਕ ਕੀਤਾ ਗਿਆ, ਤਾਂ ਸਿਰਫ ਇੱਕ ਅਸ਼ਲੀਲ ਅਕਾਉਂਟ ਦਿਖਾਈ ਦਿੱਤਾ, ਜਿਸ ਦੀ ਪੁਸ਼ਟੀ ਵੀ ਕੀਤੀ ਗਈ ਸੀ। ਲੇਟੇਸਟ ਪੋਸਟ ‘ਤੇ ਕਲਿੱਕ ਕਰਦੇ ਹੀ ਲਗਾਤਾਰ ਅਸ਼ਲੀਲ ਹੈਸ਼ਟੈਗ ਦੇ ਨਾਲ ਕੰਟੈਂਟ ਦਿਖਦੇ ਰਹੇ। ਘੰਟਿਆਂ ਤੱਕ ਭਾਰਤ ਵਿਚ ਇਹ ਇਹ ਅਕਾਊਂਟ ਟੌਪ ਟ੍ਰੈਂਡ ਬਣਿਆ ਰਿਹਾ, ਜਿਸ ਨੂੰ ਬਾਅਦ ਵਿਚ ਹਟਾ ਲਿਆ ਗਿਆ। ਹਾਲਾਂਕਿ, ਇਹ ਅਕਾਉਂਟ ਅਜੇ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਮੌਜੂਦ ਹੈ, ਜਿਸ ‘ਤੇ ਬਹੁਤ ਸਾਰੀ ਅਡਲਟ ਸਮੱਗਰੀ ਉਪਲਬਧ ਹੈ। ਇਹ ਘਟਨਾ ਭਾਰਤੀ ਯੂਜ਼ਰਸ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜੋ ਦਰਸਾਉਂਦੀ ਹੈ ਕਿ ਐਕਸ ‘ਤੇ ਬਾਲਗ ਸਮੱਗਰੀ ਨੂੰ ਲੈ ਕੇ ਯੂਜ਼ਰਸ ਵਿੱਚ ਕਿੰਨੀ ਜਾਗਰੂਕਤਾ ਅਤੇ ਚਿੰਤਾ ਹੈ।
ਇਹ ਵੀ ਪੜ੍ਹੋ : ਚੱਲਦੀ THAR ਨੂੰ ਅਚਾਨਕ ਲੱਗੀ ਅੱ/ਗ, ਵਾਲ-ਵਾਲ ਬਚੇ ਚਾਲਕ ਨਾਲ ਸਵਾਰ ਬੱਚੇ
X ਦੀ ਨਵੀਂ ਨੀਤੀ ਨੇ ਯੂਜ਼ਰਸ ਨੂੰ ਸੈਕਸੁਅਲ ਕੰਟੈਂਟ ਪੋਸਟ ਕਰਨ ਦੀ ਇਜਾਜ਼ਤ ਦਿੱਤੀ ਹੋ ਸਕਦੀ ਹੈ, ਪਰ ਇਹ ਦੇਖਣਾ ਬਾਕੀ ਹੈ ਕਿ ਭਾਰਤ ਵਿੱਚ ਇਸਦਾ ਭਵਿੱਖ ਕੀ ਹੈ। ਬਾਲਗ ਸਮੱਗਰੀ ਸੰਬੰਧੀ ਭਾਰਤੀ ਕਾਨੂੰਨਾਂ ਅਤੇ ਸਮਾਜਿਕ ਮਾਨਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਸੰਭਵ ਹੈ ਕਿ ਭਵਿੱਖ ਵਿੱਚ ਇਸ ਪਲੇਟਫਾਰਮ ‘ਤੇ ਕੁਝ ਕਾਰਵਾਈ ਕੀਤੀ ਜਾ ਸਕਦੀ ਹੈ। ਫਿਲਹਾਲ, ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ X ਆਪਣੀ ਨਵੀਂ ਨੀਤੀ ਨੂੰ ਕਿਵੇਂ ਲਾਗੂ ਕਰਦਾ ਹੈ ਅਤੇ ਇਹ ਭਾਰਤੀ ਯੂਜ਼ਰਸ ਲਈ ਕੀ ਕਦਮ ਚੁੱਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: