ਅੰਮ੍ਰਿਤਸਰ ‘ਚ ਇੱਕ ਨਿੱਜੀ ਹਸਪਤਾਲ ਵਿਚ 3 ਮਹੀਨੇ ਦੀ ਬੱਚੀ ਦੀ ਮੌਤ ਮਗਰੋਂ ਪਰਿਵਾਰ ਵਾਲਿਆਂ ਨੇ ਹਸਪਤਾਲ ਵਿਚ ਹੰਗਾਮਾ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਨਿੱਜੀ ਹਸਪਤਾਲ ‘ਤੇ ਧੀ ਦੇ ਗਲਤ ਇਲਾਜ ਦਾ ਦੋਸ਼ ਲਾਏ ਇਸ ਮਗਰੋਂ ਉਨ੍ਹਾਂ ਹਸਪਤਾਲ ਮੂਹਰੇ ਦੇ ਬਾਹਰ ਪ੍ਰਦਰਸ਼ਨ ਕੀਤਾ।
ਜਦੋਂ ਮਾਮਲਾ ਵਧਿਆ ਤਾਂ ਪੁਲਿਸ ਨੂੰ ਹਰਕਤ ਵਿੱਚ ਆਉਣਾ ਪਿਆ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਦਾ ਇਲਾਜ ਗਲਤ ਇਲਾਜ ਕੀਤਾ ਗਿਆ, ਉਨ੍ਹਾਂ ਦਾ 40 ਲੱਖ ਰੁਪਿਆ ਵੀ ਖਰਚ ਕਰਵਾਇਆ ਗਿਆ ਤੇ ਬੱਚੀ ਦੀ ਮੌਤ ਵੀ ਹੋ ਗਈ।
ਬਸੰਤ ਐਵੀਨਿਊ ਦਾ ਇੱਕ ਜੋੜਾ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੋਸ ਪ੍ਰਦਰਸ਼ਨ ਕਰ ਰਿਹਾ ਸੀ। ਜੋੜੇ ਦਾ ਦੋਸ਼ ਹੈ ਕਿ ਹਸਪਤਾਲ ਦੇ ਸਟਾਫ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੀ ਘੀ ਦੀ ਮੌਤ ਹੋਈ ਹੈ। ਪਰਿਵਾਰ ਨੂੰ ਗੁੰਮਰਾਹ ਕਰਕੇ ਲੜਕੀ ਦੇ ਇਲਾਜ ਲਈ 40 ਲੱਖ ਰੁਪਏ ਖਰਚ ਕਰਾ ਦਿੱਤੇ। ਅਖੀਰ ਵਿੱਚ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ। ਜਦੋਂ ਇਸ ਸਬੰਧੀ ਹਸਪਤਾਲ ਪ੍ਰਸ਼ਾਸਨ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕੋਈ ਵੀ ਜਾਣਕਾਰੀ ਸਾਂਝੀ ਨਾ ਕਰਦਿਆਂ ਕਿਹਾ ਕਿ ਕਮੇਟੀ ਬਣਾਈ ਗਈ ਹੈ।
ਇਹ ਵੀ ਪੜ੍ਹੋ : ਲਾਡੋਵਾਲ ਟੋਲ ਪਲਾਜ਼ਾ 7ਵੇਂ ਦਿਨ ਵੀ ਫ੍ਰੀ, ਕਿਸਾਨਾਂ ਦੀ NHAI ਨੂੰ ਚਿਤਾਵਨੀ, ‘ਜੇ ਗੱਲ ਨਾ ਹੋਈ ਤਾਂ…’
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਬੱਚੀ ਹਸਪਤਾਲ ਵਿਚ 90 ਦਿਨ ਤੱਕ ਰਹੀ, ਸਾਡਾ 40 ਲੱਖ ਰੁਪਿਆ ਲੱਗ ਗਿਆ, ਸਾਨੂੰ ਇੱਕ ਵਾਰ ਨਹੀਂ ਦੱਸਿਆ, ਅਸੀਂ ਆਪਣੀ ਬੱਚੀ ਨੂੰ ਰੋਜ਼-ਰੋਜ਼ ਮਰਦੇ ਵੇਖਿਆ ਹੈ। ਇਸ ਦੌਰਾਨ ਗੱਲਬਾਤ ਦੌਰਾਨ ਥਾਣਾ ਮਜੀਠਾ ਰੋਡ ਦੀ ਪੁਲਿਸ ਉਥੇ ਪਹੁੰਚੀ ਅਤੇ ਮਾਮਲਾ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ।
ਵੀਡੀਓ ਲਈ ਕਲਿੱਕ ਕਰੋ -: