ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਇੱਕ ਅਜੀਬ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਘਰ ‘ਚ ਦਾਖਲ ਹੋ ਕੇ ਵਾਰਦਾਤ ਨੂੰ ਅੰਜਾਮ ਦੇ ਰਿਹਾ ਸੀ। ਬੰਦ ਘਰ ਵਿੱਚ ਉਸ ਨੇ ਪਹਿਲਾਂ ਗਹਿਣਿਆਂ ‘ਤੇ ਹੱਥ ਸਾਫ਼ ਕੀਤਾ ਅਤੇ ਫਿਰ ਕੁਝ ਕੀਮਤੀ ਸਾਮਾਨ ਪੈਕ ਕੀਤਾ। ਵਾਸ਼ ਬੇਸਿਨ ਅਤੇ ਟੁੱਲੂ ਪੰਪ ਵੀ ਉਖਾੜ ਲਿਆ, ਪਰ ਅੱਤ ਦੀ ਪੈ ਰਹੀ ਗਰਮੀ ਨੇ ਸ਼ਾਇਦ ਉਸ ਦੀ ਹਾਲਤ ਖਰਾਬ ਕਰ ਦਿੱਤੀ ਸੀ! ਉਸ ਨੇ ਏਸੀ ਚਾਲੂ ਕਰਕੇ ਥੋੜ੍ਹਾ ਆਰਾਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹ ਆਰਾਮ ਉਸ ਨੂੰ ਮਹਿੰਗਾ ਪਿਆ। ਨਸੇ ਵਿਚ ਹੋਣ ਕਾਰਨ ਉਹ ਉਥੇ ਸੌਂ ਗਿਆ ਅਤੇ ਫਿਰ ਜਦੋਂ ਉਹ ਜਾਗਿਆ ਤਾਂ ਪੁਲਿਸ ਵਾਲਿਆਂ ਨਾਲ ਉਸ ਦੀ ਗੁਡ ਮਾਰਨਿੰਗ ਹੋਈ ਤੇ ਉਹ ਥਾਣੇ ਪਹੁੰਚ ਗਿਆ।
ਚੋਰੀ ਦੀ ਇਹ ਅਜੀਬ ਘਟਨਾ ਲਖਨਊ ਦੇ ਇੰਦਰਾ ਨਗਰ ਦੇ ਸੈਕਟਰ 20 ਵਿੱਚ ਡਾਕਟਰ ਸੁਨੀਲ ਪਾਂਡੇ ਦੇ ਘਰ ਵਾਪਰੀ। ਉਸ ਦਾ ਲਖਨਊ ਵਿੱਚ ਘਰ ਬੰਦ ਸੀ। ਅਜਿਹੇ ‘ਚ ਕੁਝ ਚੋਰ ਘਰ ‘ਚ ਚੋਰੀ ਕਰਨ ਲਈ ਚਲੇ ਗਏ। ਇਨ੍ਹਾਂ ਲੋਕਾਂ ਨੇ ਸਾਰੀਆਂ ਅਲਮਾਰੀਆਂ ਤੋੜ ਦਿੱਤੀਆਂ। ਗਹਿਣੇ ਚੋਰੀ ਕਰ ਲਏ। ਇੱਥੋਂ ਤੱਕ ਕਿ ਗੈਸ ਸਿਲੰਡਰ, ਵਾਸ਼ ਬੇਸਿਨ ਅਤੇ ਟੁੱਲੂ ਪੰਪ ਵੀ ਉਖਾੜ ਲਿਆ।
ਇੱਕ ਚੋਰ ਨਸੇ ਵਿਚ ਹੋਣ ਕਰਕੇ ਘਰ ਵਿੱਚ ਸੌਂ ਗਿਆ। ਉਸ ਦੇ ਬਾਕੀ ਸਾਥੀ ਭੱਜ ਗਏ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਚੋਰ ਕਪਿਲ ਨੂੰ ਗ੍ਰਿਫਤਾਰ ਕਰ ਲਿਆ। ਸਵੇਰੇ ਜਦੋਂ ਗੁਆਂਢੀਆਂ ਨੇ ਘਰ ਦਾ ਦਰਵਾਜ਼ਾ ਖੁੱਲ੍ਹਾ ਦੇਖਿਆ ਤਾਂ ਉਨ੍ਹਾਂ ਨੇ ਮਕਾਨ ਮਾਲਕ ਦੇ ਨਾਲ-ਨਾਲ ਆਰਡਬਲਿਊਏ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ ਕਪਿਲ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੀੜਤ ਡਾਕਟਰ ਸੁਨੀਲ ਪਾਂਡੇ ਪਹਿਲਾਂ ਬਲਰਾਮਪੁਰ ਹਸਪਤਾਲ ਲਖਨਊ ‘ਚ ਤਾਇਨਾਤ ਸੀ ਪਰ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਬਦਲੀ ਹੋ ਗਈ ਸੀ ਅਤੇ ਉਹ ਇਸ ਸਮੇਂ ਵਾਰਾਣਸੀ ‘ਚ ਸੇਵਾ ਨਿਭਾਅ ਰਿਹਾ ਹੈ।
ਇਹ ਵੀ ਪੜ੍ਹੋ : ਆਪਣੇ ਘਰ ਪਹੁੰਚੇ ਨੀਟੂ ਸ਼ਟਰਾਂਵਾਲਾ ਨੂੰ ਕਹਿੰਦੇ ਚੰਨੀ, “ਮੈਂ ਤਾਂ ਰੱਬ-ਰੱਬ ਕਰ ਕੇ ਚੋਣ ਕੱਢੀ, ਮੈਨੂੰ ਡਰ ਸੀ…’
ਸਵੇਰੇ ਜਦੋਂ ਪੁਲਿਸ ਗੁਆਂਢੀਆਂ ਸਮੇਤ ਘਰ ‘ਚ ਦਾਖਲ ਹੋਈ ਤਾਂ ਉਥੇ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਏ। ਹਾਲਾਂਕਿ ਸਾਰਾ ਸਾਮਾਨ ਬਾਹਰ ਕੱਢਣ ਤੋਂ ਪਹਿਲਾਂ ਹੀ ਉਹ ਨਸ਼ਾ ਕਰਕੇ ਘਰ ‘ਚ ਹੀ ਸੌਂ ਗਿਆ ਅਤੇ ਦੋਸ਼ੀ ਦਾ ਪਰਦਾਫਾਸ਼ ਹੋ ਗਿਆ। ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਕੋਲੋਂ ਵੱਖ-ਵੱਖ ਬਿੰਦੂਆਂ ’ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਚੋਰ ਇਕੱਲਾ ਸੀ ਜਾਂ ਉਸ ਦੇ ਹੋਰ ਚੋਰ ਵੀ ਇਸ ਵਾਰਦਾਤ ਵਿਚ ਸ਼ਾਮਲ ਸਨ।
ਵੀਡੀਓ ਲਈ ਕਲਿੱਕ ਕਰੋ -: