ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਵਾਇਰਲ ਹੋ ਰਹੀ ਵੀਡੀਓ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਯੂ-ਟਿਊਬ ‘ਤੇ ਵਾਇਰਲ ਹੋ ਰਹੀ ਵੀਡੀਓ ਵਿਚ ਇਹ ਸੁਣਨ ਅਤੇ ਦੇਖਿਆ ਗਿਆ ਹੈ ਕਿ ਸਕੂਲ ਦੇ ਕੁਝ ਵਿਦਿਆਰਥੀ ਫੇਅਰਵੈੱਲ ਪਾਰਟੀ ਤੋਂ ਬਾਅਦ ਆਪਣੀਆਂ ਗੱਡੀਆਂ ਵਿਚ ਹੁੱਲੜਬਾਜ਼ੀ ਕਰਦੇ ਦੇਖੇ ਗਏ ਹਨ। ਇਸ ਦੌਰਾਨ ਵਿਦਿਆਰਥੀਆਂ ਨੇ ਵਾਹਨਾਂ ਦੀਆਂ ਖਿੜਕੀਆਂ ਖੋਲ੍ਹ ਕੇ ਹੁਲੜਬਾਜ਼ੀ ਕੀਤੀ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ।
ਉਕਤ ਮਾਮਲੇ ਵਿੱਚ ਡੀਸੀ ਲੁਧਿਆਣਾ ਵੱਲੋਂ ਲਾਂਬਾ ਏਸੀਪੀ ਟਰੈਫਿਕ ਪੁਲਿਸ ਦੀ ਡਿਊਟੀ ਲਾਈ ਗਈ ਸੀ। ਉਨ੍ਹਾਂ ਵੱਲੋਂ ਅਡੰਟੀਫਾਈ ਕਰਨ ਤੋਂ ਬਾਅਦ 5 ਗੱਡੀਆਂਦੇ ਚਲਾਨ ਕੀਤੇ ਗਏ। ਇਨ੍ਹਾਂ ਗੱਡੀਆਂ ਵਿੱਚ ਕਿਹੜੇ-ਕਿਹੜੇ ਸਕੂਲਾਂ ਦੇ ਬੱਚੇ ਸਫ਼ਰ ਕਰ ਰਹੇ ਸਨ, ਇਸ ਸਬੰਧੀ ਜੇ ਟ੍ਰੈਫ਼ਿਕ ਵਿੰਗ ਕੋਲ ਕੋਈ ਜਾਣਕਾਰੀ ਉਪਲਬਧ ਹੈ ਤਾਂ ਉਹ ਇੱਕ ਹਫ਼ਤੇ ਦੇ ਅੰਦਰ-ਅੰਦਰ ਸਕੂਲਾਂ ਦੇ ਨਾਂ ਕਮਿਸ਼ਨ ਨੂੰ ਭੇਜਣ ਤਾਂ ਜੋ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਤਿਹਾੜ ਜੇਲ੍ਹ ‘ਚ ਅਰਵਿੰਦ ਕੇਜਰੀਵਾਲ ਨੂੰ ਮਿਲਣਗੇ CM ਮਾਨ, ਮੁਲਾਕਾਤ ਲਈ ਮੰਗਿਆ ਸਮਾਂ
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਤੋਂ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਲੁਧਿਆਣਾ ਵਿੱਚ ਲਗਜ਼ਰੀ ਗੱਡੀਆਂ ਵਿੱਚ ਸਕੂਲੀ ਵਿਦਿਆਰਥੀਆਂ ਨੇ ਸ਼ਹਿਰ ਵਿੱਚ ਹੰਗਾਮਾ ਮਚਾ ਦਿੱਤਾ। ਫੇਅਰਵੈੱਲ ਪਾਰਟੀ ਤੋਂ ਬਾਅਦ ਉਨ੍ਹਾਂ ਨੇ ਕਾਰ ਦੀ ਖਿੜਕੀ ਅਤੇ ਸਨਰੂਫ ਤੋਂ ਬਾਹਰ ਨਿਕਲਦੇ ਆਤਿਸ਼ਬਾਜ਼ੀ ਅਤੇ ਹੂਟਿੰਗ ਦੀਆਂ ਰੀਲਾਂ ਬਣਾਈਆਂ। ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਸਾਹਮਣੇ ਆਈਆਂ, ਜਿਸ ‘ਚ ਵਿਦਿਆਰਥੀ ਸੜਕਾਂ ‘ਤੇ ਸਟੰਟ ਕਰਦੇ ਹੋਏ ਕਾਰਾਂ ਦੀ ਰੇਸ ਕਰ ਰਹੇ ਹਨ। ਇਕ ਥਾਂ ‘ਤੇ ਕੁਝ ਕਾਰਾਂ ਇਕ ਦੂਜੇ ਨਾਲ ਟਕਰਾ ਵੀ ਗਈਆਂ। ਉਨ੍ਹਾਂ ਦਾ ਵੀਡੀਓ ਵੀ ਸਾਹਮਣੇ ਆਇਆ।
ਵੀਡੀਓ ਲਈ ਕਲਿੱਕ ਕਰੋ -: