ਰੂਸ ਤੇ ਯੂਕਰੇਨ ਵਿਚਾਲੇ ਜੰਗ 29ਵੇਂ ਦਿਨ ਵੀ ਜਾਰੀ ਹੈ। ਯੂਕਰੇਨ ਰੂਸੀ ਫ਼ੌਜ ਦਾ ਡਟ ਕੇ ਸਾਹਮਣਾ ਕਰ ਰਿਹਾ ਹੈ। ਵੀਰਵਾਰ ਨੂੰ ਨਾਟੋ ਸਮਿਟ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਕਰੇਨ ਨੂੰ ਲੈ ਕੇ ਅਹਿਮ ਐਲਾਨ ਕੀਤੇ।
ਅਮਰੀਕਾ ਨੇ ਫਸਲਾ ਕੀਤਾ ਹੈ ਕਿ ਉਹ ਯੂਕਰੇਨ ਦੇ 1 ਲੱਖ ਲੋਕਾਂ ਨੂੰ ਸ਼ਰਨ ਦੇਵੇਗਾ। ਇਸ ਤੋਂ ਇਲਾਵਾ 1 ਅਰਬ ਡਾਲਰ ਦੀ ਮਦਦ ਵਜੋਂ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਪਹਿਲਾਂ ਅਮਰੀਕਾ ਲਗਭਗ 600 ਮਿਲੀਅਨ ਡਾਲਰ ਦੀ ਮਦਦ ਦੇ ਚੁੱਕਾ ਹੈ। ਸਮਿਟ ਤੋਂ ਬਾਅਦ ਬਾਈਡੇਨ ਨੇ ਜੀ7 ਨੇਤਾਵਾਂ ਨਾਲ ਮੁਲਾਕਾਤ ਕੀਤੀ, ਇਸ ਵਿੱਚ ਰੂਸ ਖਿਲਾਫ ਹੋਰ ਸਖਤ ਪਾਬੰਦੀਆਂ ਲਾਉਣ ‘ਤੇ ਵੀ ਵਿਚਾਰ ਹੋਇਆ।
ਯੂਕਰੇਨ ਨੇ ਇੱਕ ਰੂਸੀ ਸ਼ਿਪ-ਓਸਰਕ ਨੂੰ ਤਬਾਹ ਕਰ ਦਿੱਤਾ ਹੈ। ਇਹ ਸ਼ਿਪ ਮਾਰਿਉਪੋਲ ਵਿੱਚ ਮੌਜੂਦ ਰੂਸੀ ਫੌਜੀਆਂ ਨੂੰ ਹਥਿਆਰ ਪਹੁੰਚਾ ਰਹੀ ਸੀ। ਰਿਪੋਰਟਾਂ ਮੁਤਾਬਕ ਰੂਸ ਦੇ ਫੌਜੀਆਂ ਨੇ ਯੂਕਰੇਨ ਦੇ ਸ਼ਹਿਰ ਇਜ਼ਿਉਮ ‘ਤੇ ਕਬਜ਼ਾ ਕਰਨ ਦਾ ਦਾਅਵਾ ਕੀਾਤ ਹੈ।
ਦੂਜੇ ਪਾਸੇ ਰੂਸ ਨੇ ਆਪਣੇ ਇਥੇ ਯੂਕਰੇਨ ਜੰਗ ਨੂੰ ਲੈ ਕੇ ਫੇਕ ਨਿਊਜ਼ ਫੈਲਾਉਣ ਦੇ ਦੋਸ਼ ਵਿੱਚ ਗੂਗਲ ਨਿਊਜ਼ ਸਰਵਿਸ ਨੂੰ ਬੈਨ ਕਰ ਦਿੱਤਾ ਹੈ। ਉਥੇ ਹੀ ਨਾਟੋ ਨੇ ਦਾਅਵਾ ਕੀਾਤ ਹੈ ਕਿ ਜੰਗ ਵਿੱਚ 15 ਹਜ਼ਾਰ ਤੋਂ ਵੱਧ ਰੂਸੀ ਫੌਜੀ ਮਾਰੇ ਜਾ ਚੁੱਕੇ ਹਨ। ਰੂਸ ਨੇ 2 ਮਾਰਚ ਤੋਂ ਬਾਅਦ ਅਧਿਕਾਰਕ ਮੌਤ ਦਾ ਅੰਕੜਾ ਨਹੀਂ ਦਿੱਤਾ ਹੈ। ਰੂਸ ਨੇ ਕਿਹਾ ਸੀ ਕਿ 2 ਮਾਰਚ ਤੱਕ ਰੂਸ ਦੇ 500 ਫੌਜੀ ਮਾਰੇ ਗਏ ਸਨ। ਨਾਟੋ ਨੇ ਯੂਕਰੇਨ ਨੂੰ ਨਿਊਕਲੀਅਰ, ਕੈਮੀਕਲ, ਬਾਇਲਾਜੀਕਲ ਤੇ ਰੇਡਿਓਲਾਜੀਕਲ ਹਮਲੇ ਤੋਂ ਬਚਣ ਲਈ ਜ਼ਰੂਰੀ ਇਕਵਿਪਮੈਂਟ ਭੇਜਣ ਦੀ ਗੱਲ ਕਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਸੇ ਵਿਚਾਲੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਪਹਿਲੀ ਵਾਰ ਅੰਗਰੇਜ਼ੀ ਵਿੱਚ ਵੀਡੀਓ ਸੰਦੇਸ਼ ਜਾਰੀ ਕੀਤਾ। ਇਸ ਵਿੱਚ ਉਨ੍ਹਾਂ ਨੇ ਦੁਨੀਆ ਦੇ ਲੋਕਾਂ ਨੂੰ ਯੂਕਰੇਨ ਨਾਲ ਇਕਜੁੱਟਤਾ ਵਿਖਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰੂਸ ਨੂੰ ਰੋਕਣਾ ਹੋਵੇਗਾ। ਦੁਨੀਆ ਨੂੰ ਇਹ ਜੰਗ ਰੋਕਣੀ ਚਾਹੀਦੀ ਹੈ। ਆਜ਼ਾਦੀ ਮਾਇਨੇ ਰਖਦੀ ਹੈ। ਆਪਣੇ ਘਰਾਂ ਤੇ ਦਫਤਰਾਂ ਤੋਂ ਬਾਹਰ ਨਿਕਲੋ, ਯੂਕਰੇਨ ਦਾ ਸਾਥ ਦਿਓ।