ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਨੋਇਡਾ ਵਿੱਚ ਇੱਕ ਨਾਬਾਲਗ ਲੜਕੀ ਘਰੋਂ ਭੱਜ ਗਈ। ਦਰਅਸਲ 15 ਸਾਲ ਦੀ ਕੁੜੀ ਆਪਣੇ ਪਿਤਾ ਤੋਂ ਨਾਰਾਜ਼ ਸੀ। ਕਿਉਂਕਿ ਉਸਦੇ ਪਿਤਾ ਉਸ ਨੂੰ ਪੜ੍ਹਾਈ ਲਈ ਝਿੜਕ ਦਿੰਦੇ ਸਨ। ਇਸ ਦੇ ਨਾਲ ਹੀ ਉਸ ਦਾ ਸਮਾਰਟਫੋਨ ਵੀ ਖੋਹ ਲਿਆ ਸੀ। ਪਿਤਾ ਤੋਂ ਗੁੱਸੇ ਹੋ ਕੇ ਕੁੜੀ 25 ਅਗਸਤ ਨੂੰ ਘਰੋਂ ਭੱਜ ਗਈ ਸੀ। ਲਾਪਤਾ ਹੋਣ ਤੋਂ ਬਾਅਦ ਉਸ ਦੇ ਪਿਤਾ ਨੇ ਫੇਜ਼ 2 ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਨੇ ਇਸ ਮਾਮਲੇ ‘ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਤਿੰਨਾਂ ‘ਤੇ ਅਗਵਾ ਦਾ ਦੋਸ਼ ਹੈ। ਰਿਪੋਰਟ ਮੁਤਾਬਕ ਪੁਲਿਸ ਨੇ ਕਿਹਾ ਕਿ ਤਿੰਨਾਂ ਦੋਸ਼ੀਆਂ ਨੇ ਕੁੜੀ ਨੂੰ ਘਰੋਂ ਭੱਜਣ ਵਿੱਚ ਮਦਦ ਕਰਨ ਦੇ ਬਹਾਨੇ ਅਗਵਾ ਕੀਤਾ। ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਕੇ ਵੀਰਵਾਰ ਨੂੰ ਕੁੜੀ ਦਾ ਪਤਾ ਲਗਾਇਆ।
ਤਿੰਨੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਤਿੰਨਾਂ ਦੀ ਉਮਰ 19 ਤੋਂ 22 ਸਾਲ ਦਰਮਿਆਨ ਹੈ। ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ : ‘ਲਿਵ ਇਨ ਰਿਲੇਸ਼ਨ’ ‘ਤੇ ਹਾਈਕੋਰਟ ਦੀ ਅਹਿਮ ਟਿੱਪਣੀ, ਕਿਹਾ- ‘ਫਿਲਮ-ਟੀਵੀ ਸੀਰੀਅਲ ਫੈਲਾ ਰਹੇ ਗੰਦ’
ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਨਾਬਾਲਗ ਲੜਕੀ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਪਿਤਾ ਨੂੰ ਧਮਕੀ ਭਰੇ ਫੋਨ ਆਏ। ਕੁੜੀ ਬਾਰੇ ਜਾਣਕਾਰੀ ਦੇਣ ਦੇ ਬਦਲੇ ਉਸ ਤੋਂ ਪੈਸੇ ਦੀ ਮੰਗ ਕੀਤੀ ਗਈ। ਕਾਲ ਮਿਲਣ ਤੋਂ ਬਾਅਦ ਪੁਲਿਸ ਨੇ ਫੋਨ ਕਰਨ ਵਾਲੇ ਦੀ ਜਾਣਕਾਰੀ ਹਾਸਲ ਕੀਤੀ। ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: