ਫਲਾਈਟ ਵਿਚ ਬੰਬ ਮਿਲਣ ਦੀਆਂ ਧਮਕੀਆਂ ਵਧ ਰਹੀਆਂ ਹਨ। ਹੁਣ ਚੇਨਈ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਫਲਾਈਟ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਜਾਣਕਾਰੀ ਮੁਤਾਬਕ 6E-5314 ਜਹਾਜ਼ ਦੇ ਚਾਲਕ ਦਲ ਨੂੰ ਟਾਇਲਟ ‘ਚ ਇਕ ਨੋਟ ਮਿਲਿਆ ਸੀ, ਜਿਸ ‘ਚ ਲਿਖਿਆ ਸੀ ਕਿ ਜਹਾਜ਼ ‘ਚ ਬੰਬ ਹੈ। ਇਸ ਤੋਂ ਬਾਅਦ ਕਰੀਬ ਪੌਣੇ ਨੌਂ ਵਜੇ ਮੁੰਬਈ ਹਵਾਈ ਅੱਡੇ ‘ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਆਈਸੋਲੇਸ਼ਨ ‘ਚ ਭੇਜ ਦਿੱਤਾ ਗਿਆ।
ਲੈਂਡਿੰਗ ਤੋਂ ਬਾਅਦ ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਮੁੰਬਈ ਹਵਾਈ ਅੱਡੇ ‘ਤੇ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇੱਕ ਹਫ਼ਤੇ ਦੇ ਅੰਦਰ ਇਹ ਦੂਜੀ ਵਾਰ ਹੈ ਜਦੋਂ ਜਹਾਜ਼ ਨੂੰ ਬੰਬ ਦੀ ਧਮਕੀ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਦਿੱਲੀ ‘ਚ ਇੰਡੀਗੋ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇੱਥੇ ਵੀ ਟਾਇਲਟ ਵਿੱਚ ਹੀ ਟਿਸ਼ੂ ਪੇਪਰ ਉੱਤੇ ਲਿਖਿਆ ਇੱਕ ਨੋਟ ਮਿਲਿਆ ਹੈ। ਇਸ ‘ਚ ਕਿਹਾ ਗਿਆ, ’30 ਮਿੰਟਾਂ ‘ਚ ਬੰਬ ਧਮਾਕਾ।’ 28 ਮਈ ਨੂੰ ਦਿੱਲੀ ਤੋਂ ਵਾਰਾਣਸੀ ਜਾ ਰਹੀ ਇੰਡੀਗੋ ਦੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਬਾਅਦ 176 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਚਾਲਕ ਦਲ ਦੇ ਛੇ ਮੈਂਬਰਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ। 28 ਮਈ ਨੂੰ ਇੰਡੀਗੋ ਦੀ ਦਿੱਲੀ-ਵਾਰਾਨਸੀ ਫਲਾਈਟ ‘ਤੇ ਬੰਬ ਦੀ ਧਮਕੀ ਮਿਲੀ ਸੀ, ਜੋ ਜਾਂਚ ਦੌਰਾਨ ਝੂਠੀ ਪਾਈ ਗਈ ਸੀ। ਹਾਲਾਂਕਿ, ਸਾਰੇ ਯਾਤਰੀਆਂ ਨੂੰ ਐਮਰਜੈਂਸੀ ਸਲਾਈਡਾਂ ਰਾਹੀਂ ਦਿੱਲੀ ਹਵਾਈ ਅੱਡੇ ‘ਤੇ ਜਹਾਜ਼ ਤੋਂ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : ਸਲਮਾਨ ਖਾਨ ‘ਤੇ ਹਮ/ਲਾ ਕਰਨ ਦੀ ਸੀ ਸਾਜ਼ਿਸ਼, ਪੁਲਿਸ ਨੇ ਹਥਿ/ਆਰਾਂ ਸਣੇ ਕੀਤੇ 4 ਗ੍ਰਿਫਤਾਰ
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ਕਲਿੱਪ ‘ਚ ਇਕ ਪਾਇਲਟ ਨੂੰ ਸਾਮਾਨ ਸਮੇਤ ਐਮਰਜੈਂਸੀ ਸਲਾਈਡ ਰਾਹੀਂ ਜਹਾਜ਼ ‘ਚੋਂ ਬਾਹਰ ਆਉਂਦੇ ਦੇਖਿਆ ਗਿਆ। ਹਾਲਾਂਕਿ, ਅੰਤਰਰਾਸ਼ਟਰੀ ਮਾਪਦੰਡਾਂ ਦੇ ਤਹਿਤ ਯਾਤਰੀ ਅਤੇ ਚਾਲਕ ਦਲ ਨਿਕਾਸੀ ਦੇ ਸਮੇਂ ਆਪਣਾ ਸਮਾਨ ਨਹੀਂ ਲੈ ਸਕਦੇ ਕਿਉਂਕਿ ਇਸ ਨਾਲ ਨਿਕਾਸੀ ਦੇ ਸਮੇਂ ਵਿੱਚ ਵਾਧਾ ਹੋਵੇਗਾ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .