ਐਂਟੀ ਨਾਰਕੋਟਿਕਸ ਕਮ ਸਪੈਸ਼ਲ ਆਪ੍ਰੇਸ਼ਨਸ ਸੈੱਲ ਮੋਹਾਲੀ ਦੀ ਟੀਮ ਨੇ ਰੂਪਨਗਰ ਰੇਂਜ ਏਡੀਜੀਪੀ ਜਸਕਰਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਵਿਚ ਨਸ਼ਾ ਤਸਕਰਾਂ ਤੇ ਬਦਮਾਸ਼ਾਂ ਖਿਲਾਫ ਕਾਰਵਾਈ ਕਰਦੇ ਹੋਏ 50 ਗ੍ਰਾਮ ਹੈਰੋਇਨ ਤੇ ਕਾਰ ਸਣੇ ਇਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ।
ਬੀਤੀ ਰਾਤ ਐੱਸਆਈ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਨਾਕਾਬੰਦੀ ਦੌਰਾਨ ਪਿੰਡ ਬੈਰਮਪੁਰ ਭਾਗੋਮਾਜਰਾ ਵੱਲੋਂ ਆ ਰਹੀ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਪੁਲਿਸ ਪਾਰਟੀ ਨੂੰ ਦੇਖ ਕੇ ਡਰਾਈਵਰ ਨੇ ਤੁਰੰਤ ਆਪਣੀ ਕਾਰ ਸੱਜੇ ਪਾਸੇ ਮੋੜ ਦਿੱਤੀ ਜੋ ਅੱਗੇ ਜਾ ਕੇ ਨਾਲੇ ਵਿਚ ਜਾ ਡਿੱਗੀ।
ਐੱਸਆਈ ਸੁਖਵਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਬਹੁਤ ਹੁਸ਼ਿਆਰੀ ਨਾਲ ਡਰਾਈਵਰ ਨੂੰ ਫੜ ਲਿਆ ਤੇਉਸ ਦਾ ਨਾਂ ਪੁੱਛਿਆ ਜਿਸ ਨੇ ਆਪਣਾ ਨਾਂ ਜਤਿੰਦਰ ਸਿੰਘ ਉਰਫ ਛੋਟਾ ਦੱਸਿਆ ਤੇ ਕਾਰ ਦੀ ਤਲਾਸ਼ੀ ਲੈਣ ‘ਤੇ 50 ਗ੍ਰਾਮ ਹੈਰੋਇਨ ਬਰਾਮਦ ਹੋਈ।
ਇਹ ਵੀ ਪੜ੍ਹੋ : LG ਨੇ ਦਿੱਲੀ ‘ਚ ਇਕ ਹੋਰ CBI ਜਾਂਚ ਦਾ ਦਿੱਤਾ ਹੁਕਮ, 223 ਕਰੋੜ ਦੇ ਘਪਲੇ ਦਾ ਦੋਸ਼
ਮੁਲਜ਼ਮ ਜਤਿੰਦਰ ਸਿੰਘ ਉਰਫ ਛੋਟਾ ‘ਤੇ ਕਤਲ, ਮਾਰਕੁੱਟ ਤੇ ਲੁੱਟਮਾਰ ਦੇ ਕਈ ਦੋਸ਼ ਹਨ। ਮੁਲਜ਼ਮ ਨੂੰ ਅੱਜ ਮੋਹਾਲੀ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁਲਜ਼ਮ ਤੋਂ ਪੁੱਛਗਿਛ ਕੀਤੀ ਜਾਵੇਗੀ ਕਿ ਇਹ ਹੈਰੋਇਨ ਕਿਥੋਂ ਲਿਆਏ ਸਨ ਤੇ ਕਿਸ ਨੂੰ ਵੇਚਣ ਜਾ ਰਹੇ ਸਨ।