ਏਅਰਪੋਰਟ ‘ਤੇ ਸਮਾਨ ਲਿਜਾਂਦੇ ਹੋਏ ਤਾਂ ਤੁਸੀਂ ਬਹੁਤ ਦੇਖਿਆ ਹੋਵੇਗਾ ਅਤੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਲੋਕ ਚੋਰੀ-ਲੁਕੇ ਸੋਨਾ-ਚਾਂਦੀ ਜਾਂ ਹੋਰ ਚੀਜ਼ਾਂ ਵੀ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਹਨ, ਜਿਨ੍ਹਾਂ ਇਜਾਜ਼ਤ ਨਹੀਂ ਹੁੰਦੀ। ਦੁਨੀਆ ਵਿਚ ਅਜਿਹੀਆਂ ਘਟਨਾਵਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਕਿ ਲੋਕ ਸੱਪ, ਬਿੱਛੂ ਵਰਗੇ ਜੀਵ ਵੀ ਬੈਗ ਵਿਚ ਬੰਦ ਕਰ ਏਅਰਪੋਰਟ ‘ਤੇ ਪਹੁੰਚ ਜਾਂਦੇ ਹਨ ਅਤੇ ਫਿਰ ਫੜੇ ਜਾਂਦੇ ਹਨ। ਇੱਕ ਅਜਿਹਾ ਹੀ ਮਾਮਲਾ ਅੱਜਕਲ੍ਹ ਕਾਫੀ ਚਰਚਾ ਵਿਚ ਹੈ। ਦਰਅਸਲ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਏਅਰਪੋਰਟ ‘ਤੇ ਕੇਕੜਿਆਂ ਦੀ ਫੌਜ ਦੇਖਣ ਨੂੰ ਮਿਲਦੀ ਹੈ, ਜੋ ਸ਼ਾਇਦ ਕਿਸੇ ਯਾਤਰੀ ਦੇ ਬੈਗ ਤੋਂ ਨਿਕਲ ਗਏ ਸਨ ਅਤੇ ਫਿਰ ਏਅਰਪੋਰਟ ਦੇ ਲਗੇਜ ਕਨਵੇਅਰ ਬੈਲਟ ‘ਤੇ ਫੈਲ ਗਏ ਸਨ।
ਵੀਡੀਓ ਵਿਚ ਕਨਵੇਅਰ ਬੈਲਟ ‘ਤੇ ਕਿੰਨੇ ਸਾਰੇ ਕੇਕੜੇ ਦਿਖ ਰਹੇ ਹਨ ਅਤੇ ਸਾਰੇ ਜ਼ਿੰਦਾ ਹਨ। ਉਨ੍ਹਾਂ ਵਿਚੋਂ ਕਈ ਕਨਵੇਅਰ ਬੈਲਟ ਨਾਲ ਅੱਗੇ ਵਧਦੇ ਜਾ ਰਹੇ ਸਨ ਤਾਂ ਕਈ ਕੇਕੜੇ ਹੇਠਾਂ ਵੀ ਉਤਰ ਗਏ ਸਨ ਅਤੇ ਇਧਰ-ਉਧਰ ਭੱਜਣ ਲੱਗੇ ਸਨ। ਇਸ ਵਿਚਾਲੇ ਯਾਤਰੀਆਂ ਨੂੰ ਵੀ ਆਪਣਆ ਸਾਮਾਨ ਕਨਵੇਅਰ ਬੈਲਟ ਤੋਂ ਉਤਾਰਨ ਵਿਚ ਦਿੱਕਤ ਹੋ ਰਹੀ ਸੀ, ਪਰ ਕੁਝ ਯਾਤਰੀ ਤਾਂ ਆਪਣਆ ਸਾਮਾਨ ਧੜਾਧੜ ਉਤਾਰਨ ਵਿਚ ਲੱਗੇ ਹੋਏ ਸਨ। ਦੂਜੇ ਪਾਸੇ, ਕੁਝ ਲੋਕ ਇਸ ਅਨੋਖੀ ਘਟਨਾ ਦਾ ਵੀਡੀਓ ਵੀ ਬਣਾ ਰਹੇ ਸਨ। ਹਾਲਾਂਕਿ ਇਸ ਦੌਰਾਨ ਇੱਕ ਏਅਰਪੋਰਟ ਕਰਮਚਾਰੀ ਉਥੇ ਨਜ਼ਰ ਨਹੀਂ ਆਇਆ, ਜੋ ਉਨ੍ਹਾਂ ਕੇਕੜਿਆਂ ਨੂੰ ਉਥੋਂ ਹਟਾ ਸਕੇ। ਇਹ ਘਟਨਾ ਕਿਥੇ ਦੀ ਹੈ, ਫਿਲਹਲਾ ਇਸ ਦਾ ਖੁਲਾਸਾ ਨਹੀਂ ਹੋ ਸਕਿਆ ਹੈ, ਪਰ ਵੀਡੀਓ ਜ਼ਰੂਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ : ਵੈਸਟਰਨ ਯੂਨੀਅਨ ‘ਤੇ ਲੁੱਟ ਦੀ ਕੋਸ਼ਿਸ਼, ਪੁਲਿਸ ਨੇ 48 ਘੰਟਿਆਂ ‘ਚ ਹੀ ਗਿਰੋਹ ਦਾ ਕੀਤਾ ਪਰਦਾਫਾਸ਼
ਇਸ ਹੈਰਾਨ ਕਰਨ ਵਾਲੇ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ lyricaanderson ਨਾਂ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 62 ਮਿਲੀਅਨ ਯਾਨੀ 6.2 ਕਰੋੜ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 7 ਲੱਖ 60 ਹਜ਼ਾਰ ਤੋਂ ਵੱਧ ਲੋਕਾਂ ਨੇ ਵੀਡੀਓ ਨੂੰ ਲਾਈਕ ਵੀ ਕੀਤਾ ਹੈ।
ਦੂਜੇ ਪਾਸੇ ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਇੱਕ ਯੂਜ਼ਰ ਨੇ ਮਜ਼ਾਕੀਆ ਅੰਦਾਜ਼ ਵਿਚ ਲਿਖਿਆ ਹੈ ਕਿ ਲੋਕ ਕੇਕੜਿਆਂ ਦਾ ਸਾਮਾਨ ਲੱਭਣ ਵਿਚ ਮਦਦ ਕਰਨ ਦੇ ਬਜਾਏ ਵੀਡੀਓ ਬਣਾਉਣ ਵਿਚ ਲੱਗੇ ਹੋਏ ਹਨ’
ਵੀਡੀਓ ਲਈ ਕਲਿੱਕ ਕਰੋ -: