ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ CM ਦੀ ਕੁਰਸੀ ਸੰਭਾਲ ਲਈ ਹੈ। CM ਬਣਦਿਆਂ ਹੀ ਭਗਵੰਤ ਮਾਨ ਵੱਲੋਂ ਕੰਮ ਸ਼ੁਰੂ ਕਰ ਦਿੱਤੇ ਗਏ ਹਨ। ਖਟਕੜ ਕਲਾਂ ਵਿਚ ਸਹੁੰ ਚੁੱਕ ਸਮਾਗਮ ਦੇ ਕੁਝ ਘੰਟਿਆਂ ਬਾਅਦ ਉਹ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਪਹੁੰਚੇ।
ਇਥੇ ਪੁਲਿਸ ਦੀ ਟੁਕੜੀ ਨੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ। ਪੰਜਾਬ ਦੇ ਵੱਡੇ ਪ੍ਰਸ਼ਾਸਨਿਕ ਅਫਸਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜਿਸ ਤੋਂ ਬਾਅਦ ਉਹ ਅਫਸਰਾਂ ਦ ਮੀਟਿੰਗ ਲੈ ਕੇ ਸਰਕਾਰ ਦੇ ਕੰਮਕਾਜ ਦਾ ਬਿਓਰਾ ਲੈਣਗੇ।
ਹੁਣ ਸਾਰਿਆਂ ਦੀ ਨਜ਼ਰ ਇਸ ਗੱਲ ‘ਤੇ ਹੈ ਕੇ CM ਦੀ ਕੁਰਸੀ ਸੰਭਾਲਣ ਤੋਂ ਬਾਅਦ ਭਗਵੰਤ ਮਾਨ ਪਹਿਲਾ ਕੰਮ ਕੀ ਕਰਨਗੇ। ਚੋਣ ਪ੍ਰਚਾਰ ਦੇ ਸਮੇਂ ਇਹ ਜ਼ਰੂਰ ਕਹਿ ਚੁੱਕੇ ਹਨ ਕਿ ਉਨ੍ਹਾਂ ਦਾ ਹਰਾ ਪੈੱਨ ਬੇਰੋਜ਼ਗਾਰੀ ਖਤਮ ਕਰਨ ਲਈ ਚੱਲੇਗਾ।
ਪੰਜਾਬ ਵਿਚ ਲਗਭਗ 36 ਹਜ਼ਾਰ ਮੁਲਾਜ਼ਮ ਪੱਕੇ ਹੋਣ ਦੀ ਰਾਹ ਦੇਖ ਰਹੇ ਹਨ। ਇੱਕ ਲੱਖ ਸਰਕਾਰੀ ਨੌਕਰੀਆਂ ਦੀਆਂ ਆਸਾਮੀਆਂ ਖਾਲੀ ਪਈਆਂ ਹਨ। ਇਸ ਲਈ ਸਾਰਿਆਂ ਨੂੰ ਆਸ ਹੈ ਕਿ ਉਹ ਇਸੇ ਵਾਅਦੇ ਨੂੰ ਪੂਰਾ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : CM ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੀ ਪ੍ਰਤਿਮਾ ਅੱਗੇ ਹੋਏ ਨਤਮਸਤਕ, ਬੋਲੇ- ‘ਉਨ੍ਹਾਂ ਦੇ ਸੁਪਨੇ ਕਰਾਂਗੇ ਪੂਰੇ’
ਪੰਜਾਬ ਚੋਣਾਂ ਵਿਚ ਆਪ ਨੇ ਵੱਡੀ ਜਿੱਤ ਹਾਸਲ ਕੀਤੀ। ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਵਿਚੋਂ ਆਪ ਨੇ 92 ਸੀਟਾਂ ਜਿੱਤ ਲਈਆਂ। ਆਪ ਨੇ ਇਹ ਚੋਣਾਂ ਭਗਵੰਤ ਮਾਨ ਦੇ ਚਿਹਰੇ ‘ਤੇ ਲੜੀਆਂ। ਇਹੀ ਵਜ੍ਹਾ ਹੈ ਕਿ ਕਈ ਥਾਵਾਂ ‘ਤੇ ਲੋਕਾਂ ਨੇ ਪੰਜਾਬ ਵਿਚ ਬਦਲਾਅ ਤੇ ਕਿਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਲਈ ਵੋਟਾਂ ਪਾਈਆਂ। ਲੋਕਾਂ ਨੇ ਇਹ ਨਹੀਂ ਦੇਖਿਆ ਕਿ ਉਨ੍ਹਾਂ ਦੇ ਇਥੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਕੌਣ ਹੈ? ਉਸ ਦਾ ਅਤੀਤ ਕੀ ਹੈ? ਸਗੋਂ ਈਵੀਐੱਮ ‘ਤੇ ਜਾ ਕੇ ਝਾੜੂ ਦਾ ਬਟਨ ਦਬਾਇਆ। ਅਜਿਹੇ ਵਿਚ ਇਸ ਜਿੱਤ ਨਾਲ ਆਪ ‘ਤੇ ਦਬਾਅ ਵੀ ਵੱਧ ਗਿਆ ਹੈ।