ਮਹਾਰਾਸ਼ਟਰ ਵਿਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਦੇ ਨੇਤਾ ਅਸ਼ੋਕ ਚਵਾਨ ਨੇ ਸੂਬੇ ਵਿਚ ਪਾਰਟੀ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਸਪੀਕਰ ਨੂੰ ਆਪਣਾ ਅਸਤੀਫ ਭੇਜਿਆ। ਨਾਲ ਹੀ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਵੀ ਛੱਡਣ ਦਾ ਐਲਾਨ ਕੀਤਾ ਹੈ।
ਅਟਕਲਾਂ ਹਨ ਕਿ ਉਹ ਮਹਾਰਾਸ਼ਟਰ ਦੇ ਸੱਤਾਧਾਰੀ ਭਾਜਪਾ-ਸ਼ਿਵਸੈਨਾ-ਰਾਕਾਂਪਾ ਗਠਜੋੜ ਵਿਚ ਸ਼ਾਮਲ ਹੋ ਸਕਦੇ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਨਾਨਾ ਪਟੋਲੇ ਨੂੰ ਲਿਖੇ ਇਕ ਪੱਤਰ ਵਿਚ ਚਵਾਨ ਨੇ ਕਿਹਾ ਕਿ ਉਹ ਪਾਰਟੀ ਛੱਡ ਰਹੇ ਹਨ।ਉਨ੍ਹਾਂ ਨੇ ਵਿਧਾਨ ਸਭਾ ਪ੍ਰਧਾਨ ਰਾਹੁਲ ਨਾਵਰਕਰ ਨੂੰ ਵੀ ਵਿਧਾਇਕ ਵਜੋਂ ਆਪਣਾ ਅਸਤੀਫਾ ਸੌਂਪਿਆ। ਜ਼ਿਕਰਯੋਗ ਹੈ ਕਿ ਚਵਾਨ ਨੇ ਕਾਂਗਰਸ ਤੋਂ ਕੁਝ ਦਿਨ ਪਹਿਲਾਂ ਮਹਾਰਾਸ਼ਟਰ ਕਾਂਗਰਸ ਦੇ ਸੀਨੀਅਰ ਨੇਤਾ ਸਿੱਦਿਕੀ ਤੇ ਮਿਲਿੰਦ ਦੇਵੜਾ ਨੇ ਵੀ ਪਾਰਟੀ ਛੱਡੀ ਸੀ।
ਚਵਾਨ ਦੇ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫਰਨਾਡੀਸ ਨੇ ਚਵਾਨ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਸੰਕੇਤ ਦਿੱਤੇ। ਅਸ਼ੋਕ ਚਵਾਨ ਮਰਾਠਾਵਾੜਾ ਖੇਤਰ ਵਿਚ ਨਾਂਦੇੜ ਖੇਤਰ ਤੋਂ ਆਉਂਦੇ ਹਨ। ਉਨ੍ਹਾਂ ਦੇ ਪਿਤਾ ਸਵ. ਸ਼ੰਕਰਰਵਾ ਚਵਾਨ ਵੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਸਨ।ਅਸ਼ੋਕ ਚਵਾਨ ਵਿਲਾਸਰਾਵ ਦੇਸ਼ਮੁਖ ਦੀ ਸਰਕਾਰ ਵਿਚ ਸੰਸਕ੍ਰਿਤਕ ਮਾਮਲਿਆਂ, ਉਦਯੋਗ, ਖਾਨ ਤੇ ਪ੍ਰੋਟੋਕਾਲ ਮੰਤਰੀ ਰਹੇ। ਉਹ ਨਾਂਦੇੜ ਜ਼ਿਲ੍ਹੇ ਦੀ ਭੋਕਰ ਸੀਟ ਤੋਂ 2019 ਵਿਚ ਵਿਧਾਇਕ ਬਣੇ। ਉਹ 2008 ਤੋਂ 2009 ਤੇ ਫਿਰ 2009 ਤੋਂ 2010 ਤੱਕ ਮਹਾਰਾਸ਼ਟਰ ਦੇ ਮੁੱਖ ਮੰਤਰੀ ਵੀ ਰਹੇ।
ਇਹ ਵੀ ਪੜ੍ਹੋ : ਪੰਜਾਬ ‘ਚ ਠੰਢ ਤੋਂ ਮਿਲੀ ਰਾਹਤ, ਅਗਲੇ 5 ਦਿਨਾਂ ਨੂੰ ਲੈ ਕੇ ਮੌਸਮ ਦਾ ਆਇਆ ਨਵਾਂ Update
ਉਹ ਦੋ ਵਾਰ ਦੇ ਸਾਂਸਦ ਤੇ ਚਾਰ ਵਾਰ ਵਿਧਾਇਕ ਰਹੇ ਹਨ। 2015 ਤੋਂ 2019 ਤੱਕ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਨਿਭਾਈ। 1987 ਵਿਚ ਪਹਿਲੀ ਵਾਰ ਲੋਕ ਸਭਾ ਦੇ ਸਾਂਸਦ ਚੁਣੇ ਗਏ। 2014 ਵਿਚ ਦੂਜੀ ਵਾਰ ਸਾਂਸਦ ਬਣੇ। ਇਸ ਤੋਂ ਇਲਾਵਾ ਇਕ ਵਾਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੀ ਰਹੇ।
ਵੀਡੀਓ ਲਈ ਕਲਿੱਕ ਕਰੋ –