ਲੁਧਿਆਣਾ ਦੀ ਸੀਆਈਏ-2 ਨੇ ਗੁਰਦਾਸਪੁਰ ਸੀਆਈਏ ਵਿੱਚ ਤਾਇਨਾਤ ਇੱਕ ਏਐਸਆਈ ਅਤੇ ਉਸ ਦੇ 4 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਇੱਕ ਅੰਤਰਰਾਸ਼ਟਰੀ ਸੋਨਾ ਤਸਕਰ ਨੂੰ ਲੁੱਟਿਆ ਸੀ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ 9 ਸਤੰਬਰ ਨੂੰ ਇੱਕ ਅੰਤਰਰਾਸ਼ਟਰੀ ਸੋਨਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਸੀ।
ਇਸ ਮਾਮਲੇ ਵਿੱਚ ਆਜ਼ਾਦ ਕੁਮਾਰ ਅਤੇ ਆਸ਼ੂ ਕੁਮਾਰ ਨੂੰ 1 ਕਿਲੋ 230 ਗ੍ਰਾਮ ਸੋਨੇ ਅਤੇ ਨਾਜਾਇਜ਼ ਅਸਲਾ ਨਾਲ ਗ੍ਰਿਫਤਾਰ ਕੀਤਾ ਸੀ। ਇਸ ਗੈਂਗ ਦਾ ਮਾਸਟਰਮਾਈਂਡ ਪੁਨੀਤ ਉਰਫ ਪੰਕਜ ਦੁਬਈ ਵਿੱਚ ਹੈ।
ਮਾਮਲੇ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਦੋਸ਼ੀ ਅੰਮ੍ਰਿਤਸਰ ਅਤੇ ਮੋਹਾਲੀ ਦੋਵੇਂ ਏਅਰਪੋਰਟ ਦਾ ਇਸਤੇਮਾਲ ਕਰਕੇ ਗੋਲਡ ਤਸਕਰੀ ਕਰਦਾ ਹੈ। ਦੋਸ਼ੀ ਨੇ ਮੋਹਾਲੀ ਏਅਰਪੋਰਟ ‘ਤੇ ਇੱਕ ਯਾਤਰੀ ਰਾਹੀਂ ਕਰੀਬ 1 ਕਿਲੋ 700 ਗ੍ਰਾਮ ਤੋਂ ਵੱਧ ਸੋਨੇ ਦੀ ਪੇਟ ਭੇਜੀ ਸੀ, ਜਿਸ ਦੀ ਕੀਮਤ ਕਰੀਬ 1 ਕਰੋੜ ਹੈ।
ਨੇਹਾ ਨਾਂ ਦੀ ਕੁੜਈ ਦੋਸ਼ੀ ਪੰਕਜ ਦੇ ਕੋਲ ਕੰਮ ਕਰਦੀ ਹੈ। ਉਸ ਨੂੰ ਪਤਾ ਸੀ ਕਿ ਸੋਨੇ ਦੀ ਤਸਕਰੀ ਕਿਵੇਂ ਹੁੰਦੀ ਹੈ ਅਤੇ ਕਦੋਂ ਕੋਈ ਯਾਤਰੀ ਸੋਨਾ ਲੈ ਕੇ ਹਵਾਈ ਅੱਡੇ ‘ਤੇ ਪਹੁੰਚਦਾ ਹੈ। ਨੇਹਾ ਦੁਬਈ ਤੋਂ ਗੁਰਦਾਸਪੁਰ ਆਈ ਸੀ। ਉਥੇ ਉਸ ਨੇ ਆਪਣਾ ਗੈਂਗ ਬਣਾ ਲਿਆ।
ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਦੀਆਂ ਵਧਣਗੀਆਂ ਮੁਸ਼ਕਲਾਂ, ਸੋਲਰ ਪ੍ਰਾਜੈਕਟ ਦੀ ਹੋਵੇਗੀ ਜਾਂਚ
ਹਰਜਿੰਦਰ ਸਿੰਘ ਉਰਫ਼ ਬੱਬਾ, ਸਤਨਾਮ ਸਿੰਘ ਉਰਫ਼ ਸੋਢੀ, ਹਰਪ੍ਰੀਤ ਸਿੰਘ ਉਰਫ਼ ਬੱਬੂ ਨੇ ਗੁਰਦਾਸਪੁਰ ਸੀਆਈਏ ਵਿੱਚ ਤਾਇਨਾਤ ਏਐਸਆਈ ਕਮਲ ਕਿਸ਼ੋਰ ਨਾਲ ਮਿਲ ਕੇ ਲੁੱਟ ਦੀ ਯੋਜਨਾ ਬਣਾਈ। ਜਿਵੇਂ ਹੀ ਯਾਤਰੀ ਏਅਰਪੋਰਟ ਤੋਂ ਕੁਝ ਦੂਰ ਗਿਆ ਤਾਂ ਦੋਸ਼ੀਆਂ ਨੇ ਉਸ ਨੂੰ ਡਰਾ ਧਮਕਾ ਕੇ ਲੁੱਟ-ਖੋਹ ਕਰ ਲਈ।
ਏਐਸਆਈ ਕਮਲ ਕਿਸ਼ੋਰ ਨੇ ਚਾਰ ਦੋਸ਼ੀਆਂ ਨਾਲ ਏਅਰਪੋਰਟ ਤੋਂ ਬਾਹਰ ਆ ਰਹੇ ਯਾਤਰੀ ਨੂੰ ਰੋਕਿਆ। ਵਰਦੀ ਦਾ ਡਰਾਵਾ ਦੇ ਕੇ ਉਸ ਨੇ ਦੋਸ਼ੀਆਂ ਨਾਲ ਮਿਲ ਕੇ ਯਾਤਰੀ ਨੂੰ ਲੁੱਟ ਲਿਆ। ਯਾਤਰੀ ਤੋਂ ਬਦਮਾਸ਼ਾਂ ਨੇ ਪਾਸਪੋਰਟ ਵੀ ਖੋਹ ਲਿਆ।
ਦੋਸ਼ੀਆਂ ਨੇ ਗੁਰਦਾਸਪੁਰ ਵਿੱਚ ਕਰੀਬ 50 ਲੱਖ ਰੁਪਏ ਦਾ ਸੋਨਾ ਵੇਚਿਆ। ਇਸ ਤੋਂ ਬਾਅਦ ਦੋਸ਼ੀ ਸਕਾਰਪੀਓ ਕਾਰ ਵਿੱਚ ਸੋਨਾ ਵੇਚਣ ਲਈ ਲੁਧਿਆਣਾ ਆਏ। ਪੁਲਿਸ ਨੇ ਦੋਸ਼ੀਆਂ ਕੋਲੋਂ 825 ਗ੍ਰਾਮ ਸੋਨਾ, 8 ਲੱਖ ਰੁਪਏ ਨਕਦ, 2 ਮੋਬਾਈਲ ਅਤੇ ਇੱਕ ਪਾਸਪੋਰਟ ਬਰਾਮਦ ਕੀਤਾ ਹੈ। ਹੁਣ ਗੁਰਦਾਸਪੁਰ ‘ਚ ਸੋਨਾ ਲੁੱਟਣ ਵਾਲਿਆਂ ਖਿਲਾਫ ਪੁਲਸ ਛਾਪੇਮਾਰੀ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: