ਮਾਰੂਤੀ ਸੁਜ਼ੂਕੀ ਨੇ ਆਪਣੀ ਨਵੀਂ ਸੇਲੇਰੀਓ ਲਾਂਚ ਕਰ ਦਿੱਤੀ ਹੈ। ਮਾਰੂਤੀ ਦਾ ਦਾਅਵਾ ਹੈ ਕਿ ਨਵੀਂ ਸੇਲੇਰੀਓ 26.68 kmpl ਤੱਕ ਦੀ ਮਾਈਲੇਜ ਦਿੰਦੀ ਹੈ। ਨਵੀਂ ਸੇਲੇਰੀਓ ਦੀ ਇਹ ਸ਼ਾਨਦਾਰ ਮਾਈਲੇਜ ਇਸ ਨੂੰ ਭਾਰਤ ਵਿੱਚ ਸਭ ਤੋਂ ਵੱਧ ਈਂਧਣ ਬਚਾਉਣ ਵਲੀ ਪੈਟਰੋਲ ਕਾਰ ਬਣਾਉਂਦੀ ਹੈ। ਨਵੀਂ ਸੇਲੇਰੀਓ ਦੀ ਸ਼ੁਰੂਆਤੀ ਕੀਮਤ 4.99 ਲੱਖ ਰੁਪਏ ਹੈ। ਮਾਰੂਤੀ ਸੁਜ਼ੂਕੀ ਆਪਣੇ 2021 ਸੇਲੇਰੀਓ ਪੋਰਟਫੋਲੀਓ ਵਿੱਚ CNG ਟ੍ਰਿਮ ਵੀ ਸ਼ਾਮਲ ਕਰੇਗੀ।
ਨਵੀਂ ਮਾਰੂਤੀ ਸੁਜ਼ੂਕੀ ਸੇਲੇਰੀਓ ਚਾਰ ਟ੍ਰਿਮ ਲੈਵਲਜ਼ ‘ਚ ਆਈ ਹੈ। ਨਵੀਂ ਸੇਲੇਰੀਓ ਦੇ ਟ੍ਰਿਮ LXI, VXI, ZXI ਅਤੇ ZXI+ ਹਨ। ਨਵੀਂ ਸੇਲੇਰੀਓ ਦੀ ਸ਼ੁਰੂਆਤੀ ਕੀਮਤ 4.99 ਲੱਖ ਰੁਪਏ ਹੈ ਅਤੇ ਇਸ ਦੀ ਕੀਮਤ 6.49 ਲੱਖ ਰੁਪਏ ਤੱਕ ਜਾਂਦੀ ਹੈ। ਇਹ ਦਿੱਲੀ ਵਿੱਚ ਸੇਲੇਰੀਓ ਦੀਆਂ ਐਕਸ-ਸ਼ੋਰੂਮ ਕੀਮਤਾਂ ਹਨ।
LXI MT ਸੰਸਕਰਣ ਦੀ ਐਕਸ-ਸ਼ੋਰੂਮ ਕੀਮਤ 4.99 ਲੱਖ ਰੁਪਏ ਹੈ। ਇਸ ਦੇ ਨਾਲ ਹੀ VXI MT ਅਤੇ VXI AMT ਸੰਸਕਰਣ ਦੀ ਐਕਸ-ਸ਼ੋਰੂਮ ਕੀਮਤ ਕ੍ਰਮਵਾਰ 5.63 ਲੱਖ ਰੁਪਏ ਅਤੇ 6.13 ਲੱਖ ਰੁਪਏ ਹੈ। ZXI MT ਮਾਡਲ ਦੀ ਕੀਮਤ 5.94 ਲੱਖ, ZXI AMT ਦੀ ਕੀਮਤ 6.44 ਲੱਖ ਰੁਪਏ ਹੈ। ਇਸ ਦੇ ਨਾਲ ਹੀ ZXI+ MT ਦੀ ਕੀਮਤ 6.44 ਲੱਖ ਰੁਪਏ ਹੈ, ਜਦੋਂ ਕਿ ZXI+ AMT ਦੀ ਐਕਸ-ਸ਼ੋਰੂਮ ਕੀਮਤ 6.94 ਲੱਖ ਰੁਪਏ ਹੈ।
ਨਵੀਂ Celerio ਵਿੱਚ BS6 ਅਨੁਕੂਲ 1.0 ਲੀਟਰ K10C ਪੈਟਰੋਲ ਇੰਜਣ ਹੈ, ਜੋ 65hp ਦੀ ਪਾਵਰ ਅਤੇ 89Nm ਦਾ ਟਾਰਕ ਜਨਰੇਟ ਕਰਦਾ ਹੈ। ਮਾਰੂਤੀ ਦਾ ਦਾਅਵਾ ਹੈ ਕਿ ਨਵੀਂ ਸੇਲੇਰੀਓ ਮੌਜੂਦਾ ਮਾਡਲ ਤੋਂ 15-23 ਫੀਸਦੀ ਜ਼ਿਆਦਾ ਮਾਈਲੇਜ ਦਿੰਦੀ ਹੈ। ਇਹ 5 ਸਪੀਡ ਮੈਨੂਅਲ ਗਿਅਰਬਾਕਸ ਅਤੇ AMT ਵਿਕਲਪਾਂ ਵਿੱਚ ਆਈ ਹੈ। ਨਵੀਂ ਸੇਲੇਰੀਓ ਮਾਰੂਤੀ ਸੁਜ਼ੂਕੀ ਦੇ 5ਵੀਂ ਪੀੜ੍ਹੀ ਦੇ ਹਾਰਟੈਕਟ ਪਲੇਟਫਾਰਮ ‘ਤੇ ਆਧਾਰਿਤ ਹੈ। ਸੁਰੱਖਿਆ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਨਵੀਂ Celerio ਵਿੱਚ ਡਿਊਲ ਫਰੰਟ ਏਅਰਬੈਗ, EBD ਦੇ ਨਾਲ ABS, ਬ੍ਰੇਕ ਅਸਿਸਟ, ਸੈਗਮੈਂਟ-ਫਸਟ ਹਿੱਲ-ਹੋਲਡ ਅਸਿਸਟ ਵਰਗੇ ਫੀਚਰਸ ਦਿੱਤੇ ਗਏ ਹਨ। ਨਵੀਂ ਮਾਰੂਤੀ ਸੁਜ਼ੂਕੀ ਸੇਲੇਰੀਓ ‘ਚ 313 ਲੀਟਰ ਦੀ ਬੂਟ ਸਪੇਸ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਮੌਜੂਦਾ ਮਾਡਲ ਤੋਂ 40 ਫੀਸਦੀ ਜ਼ਿਆਦਾ ਹੈ। ਨਵੀਂ ਸੇਲੇਰੀਓ 6 ਰੰਗਾਂ ਦੇ ਵਿਕਲਪਾਂ ਵਿੱਚ ਆਉਂਦੀ ਹੈ- ਫਾਇਰ ਰੈੱਡ, ਸਪੀਡੀ ਬਲੂ, ਸਿਲਕੀ ਸਿਲਵਰ, ਗਲਾਈਸਟਰਿੰਗ ਗ੍ਰੇ, ਆਰਕਟਿਕ ਵ੍ਹਾਈਟ ਅਤੇ ਕੈਫੀਨ ਬ੍ਰਾਊਨ।
ਵੀਡੀਓ ਲਈ ਕਲਿੱਕ ਕਰੋ -: