ਟੋਕੀਓ ਪੈਰਾਲੰਪਿਕ ‘ਚ ਸੋਨ ਤਮਗਾ ਜਿੱਤ ਕੇ ਅਵਨੀ ਲੇਖਰਾ ਨੇ ਵਰਲਡ ਰਿਕਾਰਡ ਤੋੜ ਦਿੱਤਾ ਗਿਆ ਹੈ। ਹੁਣ ਉਸ ਦੀਆਂ ਨਜ਼ਰਾਂ ਫਰਾਂਸ ਦੇ ਸ਼ਹਿਰ ਚੈਟੋਰੋਕਸ ‘ਚ ਇਕ ਹੋਰ ਸੋਨ ਤਮਗਾ ਜਿੱਤਣ ‘ਤੇ ਟਿਕੀਆਂ ਹੋਈਆਂ ਹੈ। ਅਵਨੀ ਲੇਖਰਾ ਨੇ ਸ਼ੂਟਿੰਗ ਵਰਲਡ ਕੱਪ ‘ਚ ਸੋਨ ਤਮਗਾ ਜਿੱਤਿਆ ਹੈ।
ਅਵਨੀ ਲੇਖਰਾ ਨੇ ਰਿਕਾਰਡ ਸਕੋਰ ਨਾਲ ਸੋਨ ਤਮਗਾ ਜਿੱਤਿਆ। ਅਵਨੀ ਲੇਖਰਾ ਨੇ 250.6 ਦੇ ਨਾਲ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਜਿੱਤੀ ਹੈ। 20 ਸਾਲਾਂ ਅਵਨੀ ਲੇਖਰਾ ਨੇ 249.6 ਦਾ ਆਪਣਾ ਹੀ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ ਅਤੇ ਇਸ ਜਿੱਤ ਨਾਲ ਉਸ ਨੇ 2024 ਪੈਰਿਸ ਪੈਰਾਲੰਪਿਕ ਵਿੱਚ ਥਾਂ ਬਣਾ ਲਈ ਹੈ। ਪ੍ਰਧਾਨ ਮੰਤਰੀ ਨੇ ਵੀ ਅਵਨੀ ਲੇਖਰਾ ਦੀ ਇਸ ਜਿੱਤ ਨੂੰ ਸਲਾਮ ਕੀਤਾ ਹੈ। ਨਰਿੰਦਰ ਮੋਦੀ ਨੇ ਟਵੀਟ ਕਰਕੇ ਲੇਖਾਰਾ ਨੂੰ ਵਧਾਈ ਦਿੱਤੀ।
ਪੀਐਮ ਮੋਦੀ ਨੇ ਟਵੀਟ ਕੀਤਾ ਅਤੇ ਲਿਖਿਆ, ‘ਤੁਸੀਂ ਸਫਲਤਾ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹੋ ਅਤੇ ਲੋਕਾਂ ਨੂੰ ਪ੍ਰੇਰਿਤ ਕਰਦੇ ਰਹੋ। ਮੇਰੀਆਂ ਸ਼ੁਭਕਾਮਨਾਵਾਂ।”
ਅਵਨੀ ਲੇਖਰਾ ਨੂੰ ਇਤਿਹਾਸ ਰਚਣ ਦੀ ਆਦਤ ਪੈ ਗਈ ਹੈ। ਉਹ ਪਿਛਲੇ ਸਾਲ ਟੋਕੀਓ ਵਿੱਚ ਹੋਈਆਂ ਪੈਰਾਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ। ਉਸ ਸਮੇਂ ਉਸ ਦੀ ਉਮਰ ਸਿਰਫ਼ 19 ਸਾਲ ਸੀ।
ਅਵਨੀ ਲੇਖਰਾ ਦੀ ਇਹ ਜਿੱਤ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਮੁਕਾਬਲੇ ਤੋਂ ਤਿੰਨ ਦਿਨ ਪਹਿਲਾਂ ਤੱਕ ਉਹ ਵੀਜ਼ਾ ਕਲੀਅਰੈਂਸ ਲਈ ਭਟਕ ਰਹੀ ਸੀ। ਇਸ ਦੇ ਲਈ ਉਸ ਨੇ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਵੀ ਅਪੀਲ ਕੀਤੀ ਸੀ। ਖੇਡ ਮੰਤਰਾਲੇ ਦੇ ਦਖਲ ਤੋਂ ਬਾਅਦ ਉਸ ਨੂੰ ਵੀਜ਼ਾ ਮਿਲ ਗਿਆ ਅਤੇ ਹੁਣ ਉਸ ਨੇ ਰਿਕਾਰਡ ਅੰਕਾਂ ਨਾਲ ਸੋਨ ਤਮਗਾ ਜਿੱਤ ਲਿਆ ਹੈ।
ਅਵਨੀ ਲੇਖਰਾ ਨੇ ਤਗਮਾ ਜਿੱਤਣ ਤੋਂ ਬਾਅਦ ਆਪਣੀ ਜਿੱਤ ‘ਤੇ ਮਾਣ ਜ਼ਾਹਰ ਕੀਤਾ। ਉਸਨੇ ਕਿਹਾ, “ਸ਼ੈਟਰੋਕਸ ਨੂੰ 2022 ਵਿੱਚ ਵਰਲਡ ਰਿਕਾਰਡ ਸਕੋਰ ਦੇ ਨਾਲ ਅਤੇ ਭਾਰਤ ਵੱਲੋਂ ਪਹਿਲੀ ਵਾਰ ਪੈਰਿਸ-2023 ਕੋਟੇ ਦੇ ਨਾਲ R2 10m ਏਅਰ ਰਾਈਫਲ SH1 ਈਵੈਂਟ ਵਿੱਚ ਸੋਨ ਤਗਮਾ ਜਿੱਤਣ ਵਿੱਚ ਮਾਣ ਹੈ। ਮੇਰਾ ਸਮਰਥਨ ਕਰਨ ਵਾਲੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ।
ਦੱਸ ਦੇਈਏ ਕਿ ਅਵਨੀ ਲੇਖਰਾ 11 ਸਾਲ ਦੀ ਉਮਰ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਕਾਰ ਹਾਦਸੇ ਤੋਂ ਬਾਅਦ ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ ਅਤੇ ਇਸ ਤੋਂ ਬਾਅਦ ਅਵਨੀ ਡਿਪ੍ਰੈਸ਼ਨ ‘ਚ ਚਲੀ ਗਈ। ਫਿਰ ਪਿਤਾ ਦੀ ਸਲਾਹ ਤੋਂ ਬਾਅਦ ਉਨ੍ਹਾਂ ਨੇ ਸ਼ੂਟਿੰਗ ਸ਼ੁਰੂ ਕੀਤੀ ਅਤੇ ਅੱਜ ਦੁਨੀਆ ਉਸ ਨੂੰ ਸਲਾਮ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: