ਤਿਉਹਾਰ ਦਾ ਅਸਲੀ ਮਜ਼ਾ ਸੁਆਦੀ ਖਾਣੇ ਵਿੱਚ ਹੈ। ਪਰ ਕਈ ਵਾਰ ਲੋਕ ਤਿਉਹਾਰਾਂ ਦੌਰਾਨ ਬਹੁਤ ਜ਼ਿਆਦਾ ਖਾਂਦੇ ਹਨ, ਨਤੀਜਾ ਪੇਟ ਦੀਆਂ ਸਮੱਸਿਆਵਾਂ। ਕਈ ਵਾਰ ਬਦਹਜ਼ਮੀ, ਪੇਟ ਦਰਦ, ਗੈਸ, ਕਬਜ਼, ਉਲਟੀ ਅਤੇ ਜੀਅ ਕੱਚਾ ਹੋਣ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੇ ‘ਚ ਜੇ ਤੁਸੀਂ ਦਵਾਈਆਂ ਦਾ ਸਹਾਰਾ ਨਹੀਂ ਲੈਂਦੇ ਤਾਂ ਤੁਸੀਂ ਇਨ੍ਹਾਂ ਆਯੁਰਵੈਦਿਕ ਉਪਚਾਰਾਂ ਨੂੰ ਅਜ਼ਮਾ ਸਕਦੇ ਹੋ, ਜਿਸ ਦੀ ਮਦਦ ਨਾਲ ਤੁਹਾਨੂੰ ਪੇਟ ਦੀ ਪਰੇਸ਼ਾਨੀ ਤੋਂ ਰਾਹਤ ਮਿਲੇਗੀ।
ਐਸਿਡਿਟੀ
ਪੇਟ ਵਿੱਚ ਗੈਸ ਬਣ ਗਈ ਹੈ ਤਾਂ ਇੱਕ ਗਲਾਸ ਗਰਮ ਪਾਣੀ ਵਿੱਚ 5 ਗ੍ਰਾਮ ਹੀਂਗ ਮਿਲਾ ਕੇ ਇਸ ਕੋਸੇ ਪਾਣੀ ਨੂੰ ਪੀਓ। ਗੈਸ ਨੂੰ ਖਤਮ ਕਰਨ ਲਈ ਇਹ ਸਭ ਤੋਂ ਵਧੀਆ ਆਯੁਰਵੈਦਿਕ ਘਰੇਲੂ ਉਪਾਅ ਹੈ।
ਪੇਟ ਦਰਦ
ਜੇ ਤੁਹਾਨੂੰ ਪੇਟ ਦਰਦ ਹੋ ਰਿਹਾ ਹੈ ਤਾਂ ਕੋਸੇ ਪਾਣੀ ‘ਚ ਪੁਦੀਨੇ ਦੇ ਤੇਲ ਦੀਆਂ 2 ਬੂੰਦਾਂ ਮਿਲਾ ਕੇ ਪੀਓ। ਇਸ ਨਾਲ ਪੇਟ ਫੁੱਲਣ, ਅਕੜਾਅ ਅਤੇ ਦਰਦ ਤੋਂ ਰਾਹਤ ਮਿਲੇਗੀ।
ਖੱਟੇ ਡਕਾਰ
ਜੇ ਖੱਟੇ ਡਕਾਰ ਤੁਹਾਨੂੰ ਪਰੇਸ਼ਾਨ ਕਰ ਰਹੇ ਹਨ ਤਾਂ ਇੱਕ ਗਿਲਾਸ ਪਾਣੀ ਵਿੱਚ ਇੱਕ ਚੱਮਚ ਅਜਵਾਇਨ ਉਬਾਲੋ। ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਵਿਚ ਨਮਕ ਮਿਲਾ ਕੇ ਪੀਓ। ਇਸ ਨੂੰ ਪੀਣ ਨਾਲ ਖੱਟੇ ਡਕਾਰ ਅਤੇ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਨਿੰਬੂ ਅਤੇ ਸ਼ਹਿਦ
ਜੇ ਤੁਹਾਨੂੰ ਖਾਣਾ ਪਚਣ ‘ਚ ਮੁਸ਼ਕਲ ਆਉਂਦੀ ਹੈ ਤਾਂ ਤਿਉਹਾਰਾਂ ਦੇ ਦਿਨਾਂ ‘ਚ ਹਰ ਰੋਜ਼ ਇਕ ਗਿਲਾਸ ਕੋਸੇ ਪਾਣੀ ‘ਚ ਇਕ ਨਿੰਬੂ ਦਾ ਰਸ ਮਿਲਾ ਕੇ ਉਸ ‘ਚ ਇਕ ਚੱਮਚ ਸ਼ਹਿਦ ਮਿਲਾ ਕੇ ਪੀਓ। ਇਹ ਭੋਜਨ ਨੂੰ ਹਜ਼ਮ ਕਰਨ ਵਿੱਚ ਮਦਦ ਕਰਨ ਦਾ ਇੱਕ ਅਸਰਦਾਰ ਤਰੀਕਾ ਹੈ।
ਇਹ ਵੀ ਪੜ੍ਹੋ : ਸਾਊਥ ਕੋਰੀਆ : ਰੋਬੋਟ ਨੇ ਲਈ ਬੰਦੇ ਦੀ ਜਾ.ਨ, ਡੱਬੇ ਦੀ ਥਾਂ ਚੁੱਕ ਲਿਆ ਇਨਸਾਨ
ਕਰੀ ਪੱਤੇ
20-25 ਤਾਜ਼ੇ ਕਰੀ ਪੱਤੇ ਲਓ ਅਤੇ ਠੰਡੇ ਪਾਣੀ ਨਾਲ ਧੋ ਲਓ। ਹੁਣ ਇਨ੍ਹਾਂ ਧੋਤੇ ਹੋਏ ਕਰੀ ਪੱਤਿਆਂ ਦਾ ਰਸ ਕੱਢ ਲਓ। ਕਰੀ ਪੱਤਿਆਂ ਤੋਂ ਜੂਸ ਕੱਢਣ ਲਈ ਉਹਨਾਂ ਨੂੰ ਕੁੰਡੀ-ਸੋਟੇ ਨਾਲ ਕੁੱਟ ਲਓ। ਫਿਰ ਇਸ ਨੂੰ ਸਾਫ਼ ਕੱਪੜੇ ‘ਚ ਪਾ ਕੇ ਨਿਚੋੜ ਲਓ। ਹੁਣ ਇਸ ਜੂਸ ‘ਚ ਇਕ ਕੱਪ ਪਾਣੀ ਅਤੇ ਲਗਭਗ 1 ਚਮਚ ਨਿੰਬੂ ਦਾ ਰਸ ਅਤੇ 1 ਚਮਚ ਸ਼ਹਿਦ ਮਿਲਾਓ। ਇਸ ਮਿਸ਼ਰਣ ਨੂੰ ਤੁਰੰਤ ਪੀਓ, ਤਾਂ ਜੋ ਇਹ ਬਾਸੀ ਨਾ ਹੋ ਜਾਵੇ। ਪੇਟ ਖਰਾਬ ਹੋਣ ‘ਤੇ ਇਹ ਮਿਸ਼ਰਣ ਜੀਅ ਕੱਚਾ ਹੋਣ, ਉਲਟੀ ਅਤੇ ਪੇਟ ਫੁੱਲਣ ਤੋਂ ਰਾਹਤ ਦਿਵਾਉਂਦਾ ਹੈ।
ਵੀਡੀਓ ਲਈ ਕਲਿੱਕ ਕਰੋ : –