ਪੰਜਾਬ ਸਟੇਟ ਡੀਅਰ ਵਿਸਾਖੀ ਬੰਪਰ ਲਾਟਰੀ 2024 ਦੇ ਨਤੀਜੇ ਸ਼ਨੀਵਾਰ ਰਾਤ 8 ਵਜੇ ਐਲਾਨੇ ਗਏ ਹਨ। ਇਸ ਵਾਰ ਪਹਿਲਾ ਇਨਾਮ 2.5 ਕਰੋੜ ਰੁਪਏ ਰੱਖਿਆ ਗਿਆ ਹੈ। ਦੂਜੇ ਦੀ ਕੀਮਤ 10 ਲੱਖ ਰੁਪਏ ਹੈ। ਇਸ ਵਿਸਾਖੀ ਬੰਪਰ ਵਿੱਚ ਜਲਾਲਾਬਾਦ ਵਿੱਚ ਵੀ ਇੱਕ ਇਨਾਮ ਨਿਕਲਿਆ ਹੈ। ਹਾਲਾਂਕਿ, ਜਿਸ ਬੰਦੇ ਨੇ ਇਹ ਲਾਟਰੀ ਜਿੱਤੀ ਹੈ। ਉਸ ਦਾ ਕੋਈ ਥਹੁ-ਪਤਾ ਨਹੀਂ ਮਿਲ ਰਿਹਾ।
ਦਰਅਸਲ ਸ਼ਨੀਵਾਰ ਸ਼ਾਮ 8:00 ਵਜੇ ਐਲਾਨੇ ਗਏ ਵਿਸਾਖੀ ਬੰਪਰ ਦੇ ਨਤੀਜਿਆਂ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਨੇੜੇ ਇੱਕ ਪ੍ਰਾਈਵੇਟ ਲਾਟਰੀ ਵਿਕਰੇਤਾ ਤੋਂ ਖਰੀਦੀ ਗਈ ਟਿਕਟ ਉੱਤੇ 10 ਲੱਖ ਰੁਪਏ ਦਾ ਦੂਜਾ ਇਨਾਮ ਜਿੱਤਿਆ ਹੈ।
ਹਾਲਾਂਕਿ, ਇਹ ਪਤਾ ਨਹੀਂ ਹੈ ਕਿ ਇਹ ਕਿਸ ਦਾ ਇਨਾਮ ਹੈ। ਲਾਟਰੀ ਵਿਕਰੇਤਾ ਕਰਨ ਦਾ ਕਹਿਣਾ ਹੈ ਕਿ ਇਹ ਲਾਟਰੀ ਟਿਕਟ ਬੀਤੇ ਦਿਨ ਵਿਕ ਗਈ ਸੀ, ਟਿਕਟ ਖਰੀਦਣ ਵੇਲੇ ਖਰੀਦਦਾਰ ਉਨ੍ਹਾਂ ਕੋਲ ਕੋਈ ਵੀ ਨਾਂ-ਪਤਾ ਦਰਜ ਕਰਵਾ ਕੇ ਉਸ ਕੋਲ ਨਹੀਂ ਗਿਆ ਅਤੇ ਅੱਜ ਤੱਕ ਨਾ ਤਾਂ ਕੋਈ ਉਸ ਕੋਲ ਆਇਆ ਅਤੇ ਨਾ ਹੀ ਕਿਸੇ ਨੇ ਉਸ ਨਾਲ ਸੰਪਰਕ ਕੀਤਾ ਹੈ। ਟਿਕਟ ਵੇਚਣ ਵਾਲੇ ਨੇ ਕਿਹਾ ਕਿ ਖਰੀਦਦਾਰ ਦੀ ਭਾਲ ਕੀਤੀ ਜਾ ਰਹੀ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਲਾਟਰੀ ਵਿਕਰੇਤਾ ਕਰਨ ਨੇ ਦੱਸਿਆ ਕਿ ਵਿਸਾਖੀ ਬੰਪਰ ਟਿਕਟ ਨੰਬਰ 775641 ‘ਤੇ 10 ਲੱਖ ਰੁਪਏ ਦਾ ਦੂਜਾ ਇਨਾਮ ਜਿੱਤਿਆ ਹੈ। ਇਹ ਲਾਟਰੀ ਟਿਕਟ 500 ਰੁਪਏ ਵਿੱਚ ਵੇਚੀ ਗਈ ਸੀ। ਟਿਕਟ ਦੇ ਇਨਾਮ ਦਾ ਐਲਾਨ ਕੱਲ੍ਹ ਰਾਤ 8.00 ਵਜੇ ਕੀਤਾ ਗਿਆ ਹੈ। ਕਈ ਘੰਟੇ ਬੀਤ ਗਏ ਪਰ ਲਾਟਰੀ ਖਰੀਦਣ ਵਾਲੇ ਦਾ ਕੋਈ ਸੁਰਾਗ ਨਹੀਂ ਲੱਗਾ।
ਇਹ ਵੀ ਪੜ੍ਹੋ : ‘ਆਪ’ ਸੁਪਰੀਮੋ ਨਾਲ ਡਟ ਕੇ ਖੜ੍ਹੀ ਪਾਰਟੀ’, ਜਰਨੈਲ ਸਿੰਘ ਸਣੇ ਮੰਤਰੀ, ਵਿਧਾਇਕ ਮਿਲੇ ਸੁਨੀਤਾ ਕੇਜਰੀਵਾਲ ਨੂੰ
ਹਾਲਾਂਕਿ, ਉਹ ਲਾਟਰੀ ਖਰੀਦਦਾਰਾਂ ਨੂੰ ਵਿਜ਼ਿਟਿੰਗ ਕਾਰਡ ਅਤੇ ਸੰਪਰਕ ਨੰਬਰ ਵੀ ਪ੍ਰਦਾਨ ਕਰਦੇ ਹਨ। ਇਸ ਦੇ ਬਾਵਜੂਦ ਉਸ ਨੂੰ ਅਜੇ ਤੱਕ ਕਿਸੇ ਦਾ ਕੋਈ ਫੋਨ ਨਹੀਂ ਆਇਆ। ਉਨ੍ਹਾਂ ਨੇ ਲਾਟਰੀ ਟਿਕਟ ਖਰੀਦਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਸਾਖੀ ਬੰਪਰ ਦੇ ਨਤੀਜੇ ਦੇਖ ਕੇ ਆਪਣੀ ਲਾਟਰੀ ਚੈੱਕ ਕਰਨ।
ਵੀਡੀਓ ਲਈ ਕਲਿੱਕ ਕਰੋ -: