ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਝੋਲੀ ਦੋ ਹੋਰ ਗੋਲਡ ਮੈਡਲ ਪਏ ਹਨ। ਦੇਸ਼ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਤੇ ਨੇ ਭਾਰਤ ਲਈ ਦੋ ਹੋਰ ਗੋਲਡ ਮੈਡਲ ਜਿੱਤੇ ਹਨ।
ਔਰਤਾਂ ਦੇ 62 ਕਿਲੋਗ੍ਰਾਮ ਦੇ ਫਾਈਨਲ ਵਿੱਚ ਸਾਕਸ਼ੀ ਨੇ ਕੈਨੇਡਾ ਦੀ ਅਨਾ ਗੋਡੀਨੇਜ਼ ਗੋਂਜਾਲੇਜ਼ ਨੂੰ ਹਰਾਇਆ। ਰੀਓ ਓਲੰਪਿਕ 2016 ‘ਚ ਪਿਛਲੇ 6 ਸਾਲਾਂ ‘ਚ ਕਿਸੇ ਵੱਡੇ ਟੂਰਨਾਮੈਂਟ ‘ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਸਾਕਸ਼ੀ ਦਾ ਇਹ ਪਹਿਲਾ ਤਮਗਾ ਹੈ।
ਦੂਜੇ ਪਾਸੇ ਬਜਰੰਗ ਪੂਨੀਆ ਨੇ ਲਗਾਤਾਰ ਦੂਜੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ। ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੇ ਪੁਰਸ਼ਾਂ ਦੇ ਫ੍ਰੀਸਟਾਈਲ 65 ਕਿਲੋਗ੍ਰਾਮ ਮੁਕਾਬਲੇ ਦੇ ਫਾਈਨਲ ਵਿੱਚ ਕੈਨੇਡਾ ਦੇ ਲਚਲਾਨ ਮੈਕਨੀਲ ਨੂੰ 9-2 ਨਾਲ ਹਰਾ ਕੇ ਆਪਣਾ ਖਿਤਾਬ ਬਰਕਰਾਰ ਰੱਖਿਆ। ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਬਜਰੰਗ ਨੇ ਇੰਗਲੈਂਡ ਦੇ ਜਾਰਜ ਰਾਮ ‘ਤੇ ਤਕਨੀਕੀ ਉੱਤਮਤਾ (10-0) ਦੀ ਜਿੱਤ ਨਾਲ ਫਾਈਨਲ ‘ਚ ਜਗ੍ਹਾ ਬਣਾਈ। ਡਿਫੈਂਡਿੰਗ ਚੈਂਪੀਅਨ ਬਜਰੰਗ ਨੇ ਸਿਰਫ ਇਕ ਮਿੰਟ ‘ਚ ਮਾਰੀਸ਼ਸ ਦੇ ਜੀਨ-ਗੁਲੀਅਨ ਜੋਰਿਸ ਬੈਂਡੇਉ ਨੂੰ 6-0 ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ।
ਇਹ ਵੀ ਪੜ੍ਹੋ : ਰੂਹ ਕੰਬਾਊ ਘਟਨਾ, ਡਾਕਟਰ ਮਾਂ ਨੇ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟੀ 4 ਸਾਲਾਂ ਬੱਚੀ
ਉਨ੍ਹਾਂ ਨੂੰ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਿੱਚ ਦੋ ਮਿੰਟ ਤੋਂ ਵੀ ਘੱਟ ਸਮਾਂ ਲੱਗਿਆ, ਜਿਸ ਲਈ ਉਨ੍ਹਾਂ ਨੇ ਸ਼ੁਰੂਆਤੀ ਦੌਰ ਵਿੱਚ ਨੌਰੂ ਦੇ ਲੋਵੇ ਬਿੰਘਮ ਨੂੰ ਹਰਾ ਕੇ 4-0 ਨਾਲ ਆਸਾਨ ਜਿੱਤ ਦਰਜ ਕੀਤੀ। ਬਜਰੰਗ ਨੇ ਆਪਣੇ ਵਿਰੋਧੀ ਨੂੰ ਸਮਝਣ ਵਿੱਚ ਇੱਕ ਮਿੰਟ ਦਾ ਸਮਾਂ ਲਗਾਇਆ ਅਤੇ ਫਿਰ ਅਚਾਨਕ ‘ਜਕੜਨ’ ਵਾਲੀ ਸਥਿਤੀ ਨਾਲ ਬਿੰਘਮ ਨੂੰ ਪਟਕਾ ਕੇ ਮੈਚ ਖਤਮ ਕਰ ਦਿੱਤਾ। ਬਿੰਘਮ ਨੂੰ ਇਸ ਅਚਾਨਕ ਹੋਏ ਦਾਅ ਦਾ ਪਤਾ ਨਹੀਂ ਲੱਗਾ ਤੇ ਭਾਰਤੀ ਪਹਿਲਵਾਨ ਆਸਾਨੀ ਨਾਲ ਜਿੱਤ ਗਿਆ।
ਕਾਮਨਵੈਲਥ ਗੇਮ ਵਿੱਚ ਭਾਰਤ ਦੀ ਤਮਗਿਆਂ ਦੀ ਗਿਣਤੀ ਹੁਣ 23 ਹੋ ਗਈ ਹੈ। ਹੁਣ ਤੱਕ ਭਾਰਤ ਨੂੰ ਕੁਸ਼ਤੀ ਵਿੱਚ ਦੋ ਸੋਨ ਅਤੇ ਇੱਕ ਚਾਂਦੀ ਦਾ ਤਗ਼ਮਾ ਮਿਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਅੰਸ਼ੂ ਮਲਿਕ ਨੇ ਕੁਸ਼ਤੀ ਵਿੱਚ ਭਾਰਤ ਲਈ ਪਹਿਲਾ ਤਮਗਾ ਜਿੱਤਿਆ
ਭਾਰਤੀ ਮਹਿਲਾ ਪਹਿਲਵਾਨ ਅੰਸ਼ੂ ਮਲਿਕ ਨੇ ਰਾਸ਼ਟਰਮੰਡਲ ਖੇਡਾਂ ਦੇ 57 ਕਿਲੋਗ੍ਰਾਮ ਫ੍ਰੀਸਟਾਈਲ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਕੁਸ਼ਤੀ ਵਿੱਚ ਦੇਸ਼ ਦਾ ਖਾਤਾ ਖੋਲ੍ਹਿਆ ਹੈ। ਅੰਸ਼ੂ ਨੂੰ ਫਾਈਨਲ ‘ਚ ਨਾਈਜੀਰੀਆ ਦੇ ਓਦੁਨਾਯੋ ਫੋਲਾਸਾਡੇ ਐਡੁਕਰੋਏ ਤੋਂ 3-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਹਰ ਮੈਚ ‘ਚ ਅੰਸ਼ੂ ਦਾ ਦਬਦਬਾ ਰਿਹਾ। ਉਸਨੇ ਕੁਆਰਟਰ ਫਾਈਨਲ ਵਿੱਚ ਆਸਟਰੇਲੀਆ ਦੀ ਆਇਰੀਨ ਸਿਮਿਓਨਿਡਿਸ ਅਤੇ ਸੈਮੀਫਾਈਨਲ ਵਿੱਚ ਸ਼੍ਰੀਲੰਕਾ ਦੀ ਨੇਥਮੀ ਪੋਰੋਥੋਟੇਜ ਉੱਤੇ ਤਕਨੀਕੀ ਉੱਤਮਤਾ (10-0) ਨਾਲ ਜਿੱਤ ਦਰਜ ਕੀਤੀ।