ਪਟਿਆਲਾ ਵਿਚ ਇੱਕ 10 ਸਾਲਾਂ ਬੱਚੀ ਦੇ ਜਨਮ ਦਿਨ ‘ਤੇ ਕਥਿਤ ਤੌਰ ‘ਤੇ ਆਨਲਾਈਨ ਆਰਡਰ ਕੀਤੇ ਕਰਕੇ ਹੋਈ ਮੌਤ ਦੇ ਮਾਮਲੇ ਵਿਚ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਉਸ ਦੀ ਮੌਤ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮੰਤਰੀ ਨੇ ਕਿਹਾ ਕਿ ਉਨ੍ਹਾਂ ਲੜਕੀ ਦੀ ਮੌਤ ਦੀ ਡੂੰਘਾਈ ਨਾਲ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਖੁਰਾਕ ਸੁਰੱਖਿਆ ਵਿਭਾਗ ਨੂੰ ਸੂਬੇ ਦੀ ਫੂਡ ਸੇਫਟੀ ਲੈਬ ਤੋਂ ਕੇਕ ਦੀ ਜਾਂਚ ਕਰਵਾਉਣ ਲਈ ਕਿਹਾ ਹੈ।
ਉਨ੍ਹਾਂ ਕਿਹਾ ਕਿ “ਮੈਨੂੰ ਮਾਸੂਮ ਬੱਚੀ ਦੀ ਉਸ ਦੇ ਜਨਮ ਦਿਨ ਵਾਲੇ ਹੀ ਦਿਨ ਹੋਈ ਮੌਤ ਦਾ ਬਹੁਤ ਦੁੱਖ ਲੱਗਾ। ਬੱਚੇ ਕੀਮਤੀ ਹੁੰਦੇ ਹਨ। ਉਨ੍ਹਾਂ ਨੂੰ ਗੁਆਉਣ ਵਾਲਾ ਕੋਈ ਵੀ ਪਰਿਵਾਰ ਦੁਖੀ ਹੋਵੇਗਾ। ਇਸ ਲਈ ਮੈਂ ਵਿਭਾਗ ਨੂੰ ਘਟਨਾ ਦੀ ਵਿਸਥਾਰ ਨਾਲ ਜਾਂਚ ਕਰਨ ਅਤੇ ਜਲਦੀ ਤੋਂ ਜਲਦੀ ਰਿਪੋਰਟ ਸੌਂਪਣ ਦੇ ਆਦੇਸ਼ ਦਿੱਤੇ ਹਨ।
ਉਨ੍ਹਾਂ ਕਿਹਾ ਕਿ “ਫੂਡ ਸੇਫਟੀ ਲੈਬ ਕੇਕ ਵਿੱਚ ਕਿਸੇ ਵੀ ਕਿਸਮ ਦੇ ਜ਼ਹਿਰ ਦੀ ਜਾਂਚ ਕੀਤੀ ਜਾਵੇਗੀ। ਨਾਲ ਹੀ, ਫੋਰੈਂਸਿਕ ਲੈਬ ਦੁਆਰਾ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਨੇ ਬਾਕੀ ਬਚਿਆ ਕੇਕ ਅਧਿਕਾਰੀਆਂ ਨੂੰ ਦਿੱਤਾ ਸੀ। ਮੈਂ ਪਰਿਵਾਰ ਨਾਲ ਗੱਲ ਕੀਤੀ ਹੈ। ਅਸੀਂ ਹਰ ਚੀਜ਼ ਦੀ ਜਾਂਚ ਕਰਾਂਗੇ।”
ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਇਹ ਫੂਡ ਪੁਆਇਜ਼ਨਿੰਗ ਦਾ ਮਾਮਲਾ ਨਹੀਂ ਜਾਪਦਾ। “ਇਹ ਕਿਵੇਂ ਸੰਭਵ ਹੈ ਕਿ ਕੇਕ ਖਾਣ ਤੋਂ ਬਾਅਦ ਸਿਰਫ ਇੱਕ ਬੱਚੇ ਦੀ ਮੌਤ ਹੋਈ? ਆਖਿਰਕਾਰ, ਕਈ ਹੋਰ ਲੋਕ ਵੀ ਕੋਲ ਵੀ ਸੀ। ਮੈਨੂੰ ਦੱਸਿਆ ਗਿਆ ਹੈ ਕਿ ਕੁਝ ਲੋਕਾਂ ਨੂੰ ਉਲਟੀਆਂ ਆ ਰਹੀਆਂ ਸਨ। ਪਰ ਇਹ ਨਹੀਂ ਹੋ ਸਕਦਾ ਕਿ ਖਰਾਬ ਹੋਏ ਕੇਕ ਨਾਲ ਸਿਰਫ ਇੱਕ ਦੀ ਮੌਤ ਹੋ ਗਈ ਹੋਵੇ ਅਤੇ ਬਾਕੀਆਂ ਨੂੰ ਹਸਪਤਾਲ ਵਿੱਚ ਭਰਤੀ ਹੋਣ ਦੀ ਵੀ ਲੋੜ ਨਾ ਪਵੇ।” ਮੰਤਰੀ ਨੇ ਕਿਹਾ ਕਿ “ਇਹ ਜਾਂਚ ਦਾ ਵਿਸ਼ਾ ਹੈ। ਕਿਸੇ ਸਿੱਟੇ ‘ਤੇ ਪਹੁੰਚਣ ਲਈ ਫੂਡ ਸੇਫਟੀ ਅਤੇ ਫੋਰੈਂਸਿਕ ਰਿਪੋਰਟਾਂ ਦੋਵਾਂ ਨੂੰ ਇਕੱਠਾ ਕੀਤਾ ਜਾਵੇਗਾ। ਪਰ ਕਈ ਸਵਾਲ ਹਨ, ਜਿਨ੍ਹਾਂ ਦੇ ਜਵਾਬਾਂ ਦੀ ਲੋੜ ਹੈ। ਸਾਨੂੰ ਫਿਰ ਹੀ ਪਤਾ ਲੱਗੇਗਾ ਕਿ ਇਹ ਕੇਕ ਕਰਕੇ ਹੋਇਆ ਜਾਂ ਫਿਰ ਕੁਝ ਹੋਰ ਹੈ। ਭਾਵੇਂ ਇਹ ਬੇਕਰੀ ਸੀ ਜੋ ਜ਼ਿੰਮੇਵਾਰ ਸੀ ਜਾਂ ਡਿਲੀਵਰੀ ਪਾਰਟਨਰ ਜਾਂ ਕੋਈ ਹੋਰ, ਸੱਚਾਈ ਸਾਹਮਣੇ ਆ ਜਾਵੇਗੀ।
ਇਹ ਵੀ ਪੜ੍ਹੋ : BJP ‘ਚ ਰਲਣ ਮਗਰੋਂ ਲੁਧਿਆਣਾ ਪਹੁੰਚੇ ਰਵਨੀਤ ਬਿੱਟੂ, ਭਾਜਪਾਈਆਂ ਨੇ ਫੁੱਲਾਂ ਨਾਲ ਕੀਤਾ ਜ਼ੋਰਦਾਰ ਸਵਾਗਤ
ਜ਼ਿਕਰਯੋਗ ਹੈ ਕਿ ਮਾਰਚ ਨੂੰ ਬਰਥਡੇ ਵਾਲੇ ਦਿਨ ਬੱਚੀ ਦੀ ਮਾਂ ਨੇ ਆਨਲਾਈਨ ਕੇਕ ਮੰਗਾਇਆ ਸੀ, ਜਿਸ ਨੂੰ ਖਾਨ ਮਗਰੋਂ ਸਾਰੇ ਪਰਿਵਾਰਕ ਮੈਂਬਰਾਂ ਦੀ ਹਾਲਤ ਖਰਾਬ ਹੋਈ। ਸਭ ਨੂੰ ਉਲਟੀਆਂ ਆ ਰਹੀਆਂ ਸਨ। ਮਾਨਵੀ ਦੀ ਤਬੀਅਤ ਜ਼ਿਆਦਾ ਖਰਾਬ ਹੋਈ, ਜਿਸ ਕਰੇਕ ਉਸ ਨੂੰ ਹਸਪਤਾਲ ਲਿਜਾਣਾ ਪਿਆ, ਜਿਥੇਅਗਲੀ ਸਵੇਰ ਉਸ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: