ਗੁਰਦਾਸਪੁਰ ‘ਚ ਕਿਸਮਤ ਦੀ ਕਮਾਲ ਦੀ ਖੇਡ ਸਾਹਮਣੇ ਆਈ ਹੈ। ਇੱਥੋਂ ਦੇ ਡੇਰਾ ਬਾਬਾ ਨਾਨਕ ਦੇ ਖੇਤੀਬਾੜੀ ਵਿਕਾਸ ਬੈਂਕ ਦੇ ਕਲਰਕ ਦੀ ਇੱਕ ਘੰਟੇ ਵਿੱਚ ਹੀ ਕਿਸਮਤ ਬਦਲ ਗਈ। ਡੇਰਾ ਬਾਬਾ ਨਾਨਕ ਦੇ ਖੇਤੀਬਾੜੀ ਵਿਕਾਸ ਬੈਂਕ ਦੇ ਕਲਰਕ ਰੁਪਿੰਦਰਜੀਤ ਸਿੰਘ ਨੇ ਲਾਟਰੀ ਵਿੱਚ ਇੱਕ ਕਰੋੜ ਦਾ ਇਨਾਮ ਜਿੱਤਿਆ ਹੈ। ਖਾਸ ਗੱਲ ਇਹ ਹੈ ਕਿ ਉਸ ਨੇ ਲਾਟਰੀ ਦੀ ਟਿਕਟ ਇਕ ਘੰਟਾ ਪਹਿਲਾਂ ਹੀ ਖਰੀਦੀ ਸੀ।
ਬਟਾਲਾ ਵਾਸੀ ਰੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਸ਼ਨੀਵਾਰ ਦੁਪਹਿਰ 12 ਵਜੇ ਨਾਗਾਲੈਂਡ ਸਟੇਟ ਲਾਟਰੀ ਲਈ 6 ਰੁਪਏ ਦੇ ਹਿਸਾਬ ਨਾਲ 25 ਟਿਕਟਾਂ ਖਰੀਦੀਆਂ ਸਨ। ਇਸ ਤੋਂ ਬਾਅਦ ਉਹ ਦਫ਼ਤਰ ਆ ਗਿਆ ਅਤੇ ਆਪਣੇ ਕੰਮ ਵਿੱਚ ਰੁੱਝ ਗਿਆ। ਠੀਕ ਇੱਕ ਘੰਟੇ ਬਾਅਦ ਲਾਟਰੀ ਏਜੰਟ ਦਾ ਫੋਨ ਆਇਆ ਕਿ ਉਸਦਾ ਪਹਿਲਾ ਇਨਾਮ ਇੱਕ ਕਰੋੜ ਹੈ ਅਤੇ ਉਹ ਇੱਕ ਕਰੋੜ ਦਾ ਜੇਤੂ ਬਣ ਗਿਆ ਹੈ। ਪਹਿਲਾਂ ਤਾਂ ਰੁਪਿੰਦਰਜੀਤ ਸਿੰਘ ਨੂੰ ਯਕੀਨ ਹੀ ਨਹੀਂ ਆਇਆ ਕਿ ਉਹ ਸਿਰਫ਼ ਇੱਕ ਘੰਟੇ ਵਿੱਚ ਕਰੋੜਪਤੀ ਬਣ ਗਿਆ ਹੈ। ਇਹ ਉਨ੍ਹਾਂ ਲਈ ਇਕ ਸੁਪਨੇ ਵਰਗਾ ਹੈ।
ਇਹ ਵੀ ਪੜ੍ਹੋ : ਬੀਮਾਰ ਚੀਤਾ ਵੇਖ ਇਲਾਜ ਕਰਵਾਉਣ ਲਈ ਬਾਈਕ ਪਿੱਛੇ ਬੰਨ੍ਹ ਲੈ ਤੁਰਿਆ ਕਿਸਾਨ, ਲੋਕ ਹੈਰਾਨ
ਇੱਕ ਕਰੋੜ ਦੀ ਲਾਟਰੀ ਜਿੱਤਣ ‘ਤੇ ਜਿੱਥੇ ਬੈਂਕ ਸਟਾਫ਼ ਵੱਲੋਂ ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਹੀ ਉਸ ਨੂੰ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਵੱਲੋਂ ਵੀ ਵਧਾਈਆਂ ਦੇ ਫ਼ੋਨ ਆ ਰਹੇ ਹਨ। ਰੁਪਿੰਦਰਜੀਤ ਦਾ ਕਹਿਣਾ ਹੈ ਕਿ ਇਸ ਜਿੱਤੀ ਰਕਮ ਨਾਲ ਉਹ ਆਪਣੇ ਬੱਚਿਆਂ ਦਾ ਭਵਿੱਖ ਬਿਹਤਰ ਬਣਾਵੇਗਾ। ਇਸ ਦੇ ਨਾਲ ਹੀ ਲੋੜਵੰਦ ਲੋਕਾਂ ਦੀ ਮਦਦ ਵੀ ਕਰੇਗਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਪ੍ਰੈਲ 2022 ਵਿੱਚ ਵੀ ਪੰਜਾਬ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਸੀ। ਗੁਰਦਾਸਪੁਰ ਦੇ ਬਟਾਲਾ ਦੇ ਰਹਿਣ ਵਾਲੇ ਸੁਨੀਲ ਡੋਗਰਾ ਨੇ ਨਾਗਾਲੈਂਡ ਸਟੇਟ ਲਾਟਰੀ ਦੀਆਂ ਕੁਝ ਟਿਕਟਾਂ ਸਿਰਫ 6-6 ਰੁਪਏ ਵਿੱਚ ਖਰੀਦੀਆਂ ਅਤੇ 1 ਕਰੋੜ ਰੁਪਏ ਦਾ ਇਨਾਮ ਜਿੱਤਿਆ, ਜਿਸ ਦਿਨ ਉਸਨੇ ਟਿਕਟਾਂ ਖਰੀਦੀਆਂ, ਉਸੇ ਦਿਨ ਉਸ ਨੂੰ ਇੱਕ ਕਰੋੜ ਦਾ ਇਨਾਮ ਮਿਲਿਆ।
ਵੀਡੀਓ ਲਈ ਕਲਿੱਕ ਕਰੋ -: