ਆਰਬੀਆਈ ਨੇ ਦਸੰਬਰ 2023 ਦੀਆਂ ਛੁੱਟੀਆਂ ਦੇ ਕੈਲੰਡਰ ਮੁਤਾਬਕ ਦਸੰਬਰ ਮਹੀਨੇ ਵਿਚ ਕੁੱਲ 18 ਦਿਨ ਬੈਂਕ ਬੰਦ ਰਹਿਣਗੇ। ਇਨ੍ਹਾਂ ਛੁੱਟੀਆਂ ਵਿਚ ਹਫਤਾਵਾਰੀ ਐਤਵਾਰ ਤੇ ਮਹੀਨੇ ਦੇ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਮਿਲਣ ਵਾਲੀਆਂ ਛੁੱਟੀਆਂ ਸ਼ਾਮਲ ਹਨ। ਇਨ੍ਹਾਂ ਵਿਚੋਂ ਕੁਝ ਛੁੱਟੀਆਂ ਕਿਸੇ ਖਾਸ ਸੂਬੇ ਜਾਂ ਖੇਤਰ ਲਈ ਹੀ ਹਨ। ਹਾਲਾਂਕਿ 18 ਦਿਨਾਂ ਦੀਆਂ ਇਨ੍ਹਾਂ ਛੁੱਟੀਆਂ ਦੌਰਾਨ ਆਨਲਾਈਨ ਬੈਂਕਿੰਗ ਸੇਵਾਵਾਂ ਗਾਹਕਾਂ ਲਈ ਉਪਲਬਧ ਹੋਣਗੀਆਂ। ਗਾਹਕ ਇਨ੍ਹਾਂ ਜ਼ਰੀਏ ਆਪਣੇ ਬੈਂਕਿੰਗ ਨਾਲ ਜੁੜੇ ਕੰਮ ਨਿਪਟਾ ਸਕਣਗੇ।
ਨੈਗੋਸ਼ੀਏਬਲ ਇੰਸਟਰੂਮੈਂਟਐਕਟ1881 ਮੁਤਾਬਕ ਸਾਰੇ ਬੈਂਕ ਛੁੱਟੀਆਂ ਨੂੰ ਚਾਰ ਵੱਖ-ਵੱਖ ਵਰਗਾਂ ਵਿਚ ਵੰਡਦੇ ਹਨ। ਇਹ ਵਰਗ ਹਨ ਰੀਅਲ ਟਾਈਮ ਗ੍ਰਾਸ ਸੈਲਟਮੈਂਟ ਤਹਿਤ ਮਿਲਣ ਵਾਲੀਆਂ ਛੁੱਟੀਆਂ, ਨੈਗੋਸ਼ਏਬਲ ਇੰਸਟਰੂਮੈਂਟ ਐਕਟ ਤਹਿਤ ਮਿਲਣ ਵਾਲੀਆਂ ਛੁੱਟੀਆਂ, ਬੈਂਕਾਂ ਦੇ ਖਾਤੇ ਕਲੋਜ ਕਰਨ ਨਾਲ ਸਬੰਧਤ ਛੁੱਟੀਆਂ ਤੇ ਸੂਬੇ ਵੱਲੋਂ ਨਿਰਧਾਰਤ ਬੈਂਕ ਛੁੱਟੀਆਂ।
ਦਸੰਬਰ ਮਹੀਨੇ ਦੀਆਂ ਛੁੱਟੀਆਂ ਵਿਚ ਕੁਝ ਸੂਬਿਆਂ ਦੀ ਸਥਾਪਨਾ ਦਿਵਸ ਛੁੱਟੀਆਂ, ਗੋਆ ਦੇ ਆਜ਼ਾਦ ਹੋਣ ਦੀ ਛੁੱਟੀ ਤੇ ਕ੍ਰਿਸਮਸ ਦੀਆਂ ਛੁੱਟੀਆਂ ਸ਼ਾਮਲ ਹਨ। ਆਓ ਦੇਖਦੇ ਹਾਂ ਦਸੰਬਰ ਵਿਚ ਆਉਣ ਵਾਲੀਆਂ ਛੁੱਟੀਆਂ ਦੀ ਲਿਸਟ-
- 1 ਦਸੰਬਰ (ਸ਼ੁੱਕਰਵਾਰ)- ਰਾਜ ਸਥਾਪਨਾ ਦਿਵਸ/ਸਵਦੇਸ਼ੀ ਆਸਥਾ ਦਿਵਸ ਕਾਰਨ ਅਰੁਣਾਚਲ ਪ੍ਰਦੇਸ਼ ਤੇ ਨਾਗਾਲੈਂਡ ‘ਚ ਬੈਂਕ ਬੰਦ
- 3 ਦਸੰਬਰ (ਐਤਵਾਰ)-ਹਫਤਾਵਾਰੀ ਛੁੱਟੀ
- 4 ਦਸੰਬਰ (ਸੋਮਵਾਰ)-ਸੰਤ ਫ੍ਰਾਂਸਿਸ ਜੇਵੀਅਰ ਦਾ ਤਿਓਹਾਰ, ਗੋਆ ‘ਚ ਬੈਂਕ ਬੰਦ ਰਹਿਣਗੇ
- 9 ਦਸੰਬਰ (ਸ਼ਨੀਵਾਰ)-ਦੂਜੇ ਸ਼ਨੀਵਾਰ ਦੀ ਛੁੱਟੀ
- 10 ਦਸੰਬਰ (ਐਤਵਾਰ)-ਹਫਤਾਵਾਰੀ ਛੁੱਟੀ
- 12 ਦਸੰਬਰ (ਮੰਗਲਵਾਰ)-ਪੋ-ਤੋਗਨ ਨੇਂਗਮਿੰਜਾ ਸੰਗਮਾ ਕਾਰਨ ਮੇਘਾਲਿਆ ‘ਚ ਬੈਂਕ ਬੰਦ
- 13 ਦਸੰਬਰ (ਬੁੱਧਵਾਰ)-ਲੁਸੁੰਗ/ਨਾਮਸੁੰਗ-ਸਿੱਕਮ ‘ਚ ਬੈਂਕ ਬੰਦ
- 14 ਦਸੰਬਰ (ਵੀਰਵਾਰ)-ਲੁਸੁੰਗ/ਨਾਮਸੁੰਗ-ਸਿੱਕਮ ‘ਚ ਬੈਂਕ ਬੰਦ
- 17 ਦਸੰਬਰ (ਐਤਵਾਰ)-ਹਫਤਾਵਾਰੀ ਛੁੱਟੀ
- 18 ਦਸੰਬਰ (ਸੋਮਵਾਰ)-ਯੂ ਸੋਸੋ ਥਾਂਸ ਦੀ ਬਰਸੀ, ਮੇਘਾਲਿਆ ‘ਚ ਬੈਂਕ ਬੰਦ
- 19 ਦਸੰਬਰ (ਮੰਗਲਵਾਰ)-ਗੋਆ ਮੁਕਤੀ ਦਿਵਸ, ਗੋਆ ‘ਚ ਬੈਂਕ ਬੰਦ
- 23 ਦਸੰਬਰ (ਸ਼ਨੀਵਾਰ)-ਚੌਥੇ ਸ਼ਨੀਵਾਰ ਦੀ ਛੁੱਟੀ
- 24 ਦਸੰਬਰ (ਐਤਵਾਰ)-ਹਫਤਾਵਾਰੀ ਛੁੱਟੀ
- 25 ਦਸੰਬਰ (ਸੋਮਵਾਰ)-ਕ੍ਰਿਸਮਸ-ਸਾਰੇ ਸੂਬਿਆਂ ‘ਚ ਬੈਂਕ ਬੰਦ ਹਨ
- 26 ਦਸੰਬਰ (ਮੰਗਲਵਾਰ)-ਕ੍ਰਿਸਮਸ ਸੈਲੀਬ੍ਰੇਸ਼ਨ-ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ ‘ਚ ਬੈਂਕ ਬੰਦ ਹੈ
- 27 ਦਸੰਬਰ (ਬੁੱਧਵਾਰ)-ਕ੍ਰਿਸਮਸ-ਅਰੁਣਾਚਲ ਪ੍ਰਦੇਸ਼ ‘ਚ ਬੈਂਕ ਬੰਦ
- 30 ਦਸੰਬਰ (ਸ਼ਨੀਵਾਰ)-ਯੂ ਕਿਯਾਂਗ ਨਾਂਗਬਾਹ-ਮੇਘਾਲਿਆ ‘ਚ ਬੈਂਕ ਬੰਦ
- 31 ਦਸੰਬਰ (ਐਤਵਾਰ)-ਹਫਤਾਵਾਰੀ ਛੁੱਟੀ
ਵੀਡੀਓ ਲਈ ਕਲਿੱਕ ਕਰੋ : –