ਧਨਤੇਰਸ ਤੇ ਦੀਵਾਲੀ ਦਾ ਤਿਓਹਾਰ ਆ ਗਿਆ ਹੈ ਤੇ ਇਸ ਨੂੰ ਲੈ ਕੇ ਦੇਸ਼ ਭਰ ਵਿਚ ਉਤਸ਼ਾਹ ਹੈ। ਬਾਜ਼ਾਰਾਂ ਵਿਚ ਖਰੀਦਦਾਰੀ ਲਈ ਲੋਕਾਂ ਦੀ ਭੀੜ ਉਮੜ ਰਹੀ ਹੈ। ਇਸ ਦਰਮਿਆਨ ਜੇਕਰ ਤੁਹਾਨੂੰ ਇਨੀਂ ਦਿਨੀਂ ਬੈਂਕ ਨਾਲ ਜੁੜਿਆ ਕੋਈ ਕੰਮ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਕੱਲ੍ਹ ਤੋਂ ਲਗਾਤਾਰ 6 ਦਿਨ ਬੈਂਕ ਬੰਦ ਰਹਿਣਗੇ। ਯਾਨੀ ਬ੍ਰਾਂਚਾਂ ਵਿਚ ਬੈਂਕਿੰਗ ਨਾਲ ਜੁੜਿਆ ਕੰਮਕਾਜ ਨਹੀਂ ਹੋ ਸਕੇਗਾ। ਭਾਰਤੀ ਰਿਜ਼ਰਵ ਬੈਂਕ ਹਰ ਮਹੀਨੇ ਦੀ ਸ਼ੁਰੂਆਤ ਵਿਚ ਆਪਣੀ ਵੈੱਬਸਾਈਟ ‘ਤੇ ਬੈਂਕਿੰਗ ਹਾਲੀਡੇ ਲਿਸਟ ਜਾਰੀ ਕਰਦੀ ਹੈ ਜੋ ਵੱਖ-ਵੱਖ ਸੂਬਿਆਂ ਵਿਚ ਹੋਣ ਵਾਲੇ ਤਿਓਹਾਰਾਂ ‘ਤੇ ਨਿਰਭਰ ਹੁੰਦੀ ਹੈ। ਨਵੰਬਰ 2023 ਦੀ ਹਾਲੀਡੇ ਲਿਸਟ ‘ਤੇ ਨਜ਼ਰ ਮਾਰੋ ਤਾਂ 10 ਨਵੰਬਰ ਤੋਂ 15 ਨਵੰਬਰ ਤੱਕ ਬੈਂਕਾਂ ਵਿਚ ਛੁੱਟੀ ਐਲਾਨੀ ਹੈ।
ਆਰਬੀਆਈ ਵੱਲੋਂ ਨਵੰਬਰ ਮਹੀਨੇ ਲਈ ਜਾਰੀ ਬੈਂਕ ਹਾਲੀਡੇ ਲਿਸਟ ਮੁਤਾਬਕ ਮਹੀਨੇ ਵਿਚ ਕੁੱਲ 15 ਬੈਂਕਿੰਗ ਹਾਲੀਡੇ ਨਿਰਧਾਰਤ ਸਨ ਜਿਨ੍ਹਾਂ ਵਿਚੋਂ ਕਈ ਨਿਕਲ ਚੁੱਕੇ ਹਨ। ਹੁਣ ਦੀਵਾਲੀ, ਛੱਠ ਪੂਜਾ ਤੇ ਭਾਈ ਦੂਜ ਵਰਗੇ ਤਿਓਹਾਰ ਆਉਣ ਵਾਲੇ ਦਿਨਾਂ ਵਿਚ ਹਨ ਜਿਨ੍ਹਾਂ ‘ਤੇ ਬੈਂਕਾਂ ‘ਚ ਕੰਮਕਾਜ ‘ਤੇ ਬ੍ਰੇਕ ਰਹੇਗਾ। ਇਨ੍ਹਾਂ 6 ਛੁੱਟੀਆਂ ਵਿਚ ਦੂਜੇ ਸ਼ਨੀਵਾਰ ਤੇ ਐਤਵਾਰ ਦੀ ਹਫਤਾਵਾਰੀ ਛੁੱਟੀ ਵੀ ਸ਼ਾਮਲ ਹੈ। ਬੈਂਕਾਂ ਵਿਚ ਐਲਾਨੀ ਗਈਆਂ ਛੁੱਟੀਆਂ ਦੀ ਲਿਸਟ ਆਰਬੀਆਈ ਦੀ ਵੈੱਬਸਾਈਟ ‘ਤੇ ਦੇਖੀ ਜਾ ਸਕਦੀ ਹੈ।
ਕੇਂਦਰੀ ਬੈਂਕ ਵੱਲੋਂ ਐਲਾਨੀ ਇਹ ਬੈਂਕਿੰਗ ਹਾਲੀਡੇ ਵੱਖ-ਵੱਖ ਹੋ ਸਕਦੇ ਹਨ। ਅਜਿਹੇ ਵਿਚ ਬੇਹੱਦ ਜ਼ਰੂਰੀ ਹੋ ਜਾਦਾ ਹੈ ਕਿ ਛੁੱਟੀਆਂ ਦੀ ਲਿਸਟ ਦੇਖ ਕੇ ਹੀ ਘਰ ਤੋਂ ਨਿਕਲੋ। ਕਿਤੇ ਅਜਿਹਾ ਨਾ ਹੋਵੇ ਤੁਸੀਂ ਬੈਂਕ ਨਾਲ ਜੁੜੇ ਕੰਮ ਨਾਲ ਬ੍ਰਾਂਚ ‘ਤੇ ਪਹੁੰਚੇ ਤੇ ਇਥੋਂ ਤੁਹਾਨੂੰ ਤਾਲਾ ਲੱਗਿਆ ਨਜ਼ਰ ਆਏ। ਇਸ ਵਾਰ ਦੀਵਾਲੀ ਦੀ ਛੁੱਟੀ ਦੀ ਗੱਲ ਕੀਤੀ ਜਾਵੇ ਤਾਂ ਇਹ 12 ਨਵੰਬਰ ਨੂੰ ਪੈ ਰਿਹਾ ਹੈ ਤੇ ਇਸ ਦਿਨ ਐਤਵਾਰ ਨੂੰ ਹਫਤਾਵਾਰੀ ਛੁੱਟੀ ਹੈ। ਦੂਜੇ ਪਾਸੇ 13 ਤੇ 14 ਨਵੰਬਰ ਨੂੰ ਵੀ ਦੀਵਾਲੀ ਦੀ ਛੁੱਟੀ ਆਰਬੀਆਈ ਵੱਲੋਂ ਐਲਾਨਿਆ ਗਿਆ ਹੈ। ਲਗਾਤਾਰ ਬੈਂਕ ਬੰਦ ਰਹਿਣ ਨਾਲ ਏਟੀਐੱਮ ਵਿਚ ਕੈਸ਼ ਦੀ ਕਿਲੱਤ ਹੋ ਸਕਦੀ ਹੈ।
10 ਨਵੰਬਰ ਵੰਗਾਲਾ ਮਹਾਉਤਸਵ (ਸ਼ਿਲਾਂਗ), 11 ਨਵੰਬਰ ਦੂਜਾ ਸ਼ਨੀਵਾਰ, 12 ਨਵੰਬਰ ਐਤਵਾਰ, 13 ਨਵੰਬਰ ਗੋਵਰਧਨ ਪੂਜਾ (ਅਗਰਤਲਾ, ਦੇਹਰਾਦੂਨ, ਗੰਗਟੋਕ, ਇੰਫਾਲ, ਜੈਪੁਰ, ਕਾਨਪੁਰ, ਲਖਨਊ), 14 ਨਵੰਬਰ (ਦੀਵਾਲੀ) ਅਹਿਮਦਾਬਾਦ, ਬੇਲਾਪੁਰ, ਬੇਂਗਲੁਰੂ, ਗੰਗਟੋਕ, ਮੁੰਬਈ, ਨਾਗਪੁਰ, 15 ਨਵੰਬਰ ਭਾਈ ਦੂਜ (ਗੰਗਟੋਕ, ਇੰਫਾਲ, ਕਾਨਪੁਰ, ਕੋਲਕਾਤਾ, ਲਖਨਊ, ਸ਼ਿਮਲਾ)
ਇਹ ਵੀ ਪੜ੍ਹੋ : ਬੰਦ ਹੋਈ ਪੋਪੂਲਰ ਲਾਈਵ ਵੀਡੀਓ ਚੈਟਿੰਗ ਵਾਲੀ ਸਾਈਟ, ਜਾਣੋ ਕੰਪਨੀ ਨੇ ਕਿਉਂ ਲਿਆ ਫੈਸਲਾ
ਬੈਂਕਿੰਗ ਛੁੱਟੀਆਂ ਵੱਖ-ਵੱਖ ਸੂਬਿਆਂ ਵਿਚ ਮਨਾਏ ਜਾਣ ਵਾਲੇ ਤਿਓਹਾਰਾਂ ਜਾਂ ਉਨ੍ਹਾਂ ਸੂਬਿਆਂ ਵਿਚ ਹੋਣ ਵਾਲੇ ਹੋਰ ਆਯੋਜਨਾਂ ‘ਤੇ ਵੀ ਨਿਰਭਰ ਕਰਦੇ ਹਨ ਯਾਨੀ ਇਹ ਸੂਬਿਆਂ ਤੇ ਸ਼ਹਿਰਾਂ ਵਿਚ ਵੱਖ-ਵੱਖ ਹੁੰਦੇ ਹਨ। ਹਾਲਾਂਕਿ ਬੈਂਕਾਂ ਦੀ ਬ੍ਰਾਂਚ ਬੰਦ ਰਹਿਣ ਦੇ ਬਾਵਜੂਦ ਤੁਸੀਂ ਘਰ ਬੈਠੇ ਹੀ ਬੈਂਕਿੰਗ ਨਾਲ ਜੁੜੇ ਕੰਮ ਆਨਲਾਈਨ ਕਰ ਸਕਦੇ ਹੋ।