ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਦੇਸ਼ ਦੇ ਸਾਰੇ ਬੈਂਕਾਂ ਨੂੰ 31 ਮਾਰਚ, 2024 ਨੂੰ ਸਰਕਾਰੀ ਕੰਮਾਂ ਲਈ ਆਪਣੀਆਂ ਸ਼ਾਖਾਵਾਂ ਖੋਲ੍ਹਣ ਦੇ ਨਿਰਦੇਸ਼ ਦਿੱਤੇ ਹਨ। 31 ਮਾਰਚ ਐਤਵਾਰ ਹੈ ਅਤੇ ਇਹ ਚਾਲੂ ਵਿੱਤੀ ਸਾਲ ਦਾ ਆਖਰੀ ਦਿਨ ਹੈ।
ਭਾਰਤ ਸਰਕਾਰ ਨੇ 31 ਮਾਰਚ, 2024 (ਐਤਵਾਰ) ਨੂੰ ਸਰਕਾਰੀ ਰਸੀਦਾਂ ਅਤੇ ਅਦਾਇਗੀਆਂ ਨਾਲ ਸਬੰਧਤ ਬੈਂਕਾਂ ਦੀਆਂ ਸਾਰੀਆਂ ਸ਼ਾਖਾਵਾਂ ਨੂੰ ਲੈਣ-ਦੇਣ ਲਈ ਖੁੱਲ੍ਹਾ ਰੱਖਣ ਦੀ ਬੇਨਤੀ ਕੀਤੀ ਹੈ ਤਾਂ ਜੋ ਵਿੱਤੀ ਸਾਲ 2023-24 ਵਿੱਚ ਰਸੀਦਾਂ ਅਤੇ ਅਦਾਇਗੀਆਂ ਨਾਲ ਜੜੇ ਸਾਰੇ ਸਰਕਾਰੀ ਲੈਣ-ਦੇਣ ਦਾ ਹਿਸਾਬ ਰਖਿਆ ਜਾ ਸਕੇ। ਇਸ ਵਿਚ ਕਿਹਾ ਗਿਆ ਹੈ ਕਿ ਇਸੇ ਤਰ੍ਹਾਂ ਏਜੰਸੀ ਬੈਂਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਹ 31 ਮਾਰਚ, 2024 (ਐਤਵਾਰ) ਨੂੰ ਸਰਕਾਰੀ ਕਾਰੋਬਾਰ ਨਾਲ ਸਬੰਧਤ ਆਪਣੀਆਂ ਸਾਰੀਆਂ ਸ਼ਾਖਾਵਾਂ ਖੁੱਲ੍ਹੀਆਂ ਰੱਖਣ।
ਜਿਹੜੇ ਬੈਂਕ 31 ਮਾਰਚ ਨੂੰ ਆਮ ਵਾਂਗ ਕੰਮ ਕਰਨਗੇ ਉਨ੍ਹਾਂ ਵਿੱਚ ਬੈਂਕ ਆਫ ਬੜੌਦਾ, ਬੈਂਕ ਆਫ ਇੰਡੀਆ, ਬੈਂਕ ਆਫ ਮਹਾਰਾਸ਼ਟਰ, ਕੇਨਰਾ ਬੈਂਕ, ਸੈਂਟਰਲ ਬੈਂਕ ਆਫ ਇੰਡੀਆ, ਕੇਨਰਾ ਬੈਂਕ, ਪੰਜਾਬ ਨੈਸ਼ਨਲ ਬੈਂਕ, ਇੰਡੀਅਨ ਬੈਂਕ, ਸਟੇਟ ਬੈਂਕ ਆਫ ਇੰਡੀਆ, ਇੰਡੀਅਨ ਓਵਰਸੀਜ਼ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਯੂਕੋ ਬੈਂਕ, ਯੂਨੀਅਨ ਬੈਂਕ ਆਫ ਇੰਡੀਆ, ਐਕਸਿਸ ਬੈਂਕ, ਸਿਟੀ ਯੂਨੀਅਨ ਬੈਂਕ, ਡੀਸੀਬੀ ਬੈਂਕ ਲਿਮਟਿਡ, ਫੈਡਰਲ ਬੈਂਕ, ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ, ਆਈਡੀਬੀਆਈ ਬੈਂਕ, ਆਈਡੀਐਫਸੀ ਫਸਟ ਬੈਂਕ, ਇੰਡਸਇੰਡ ਬੈਂਕ, ਜੰਮੂ ਅਤੇ ਕਸ਼ਮੀਰ ਬੈਂਕ, ਕਰਨਾਟਕ ਬੈਂਕ, ਕਰੂਰ ਵੈਸ਼ਿਆ ਬੈਂਕ, ਕੋਟਕ ਮਹਿੰਦਰਾ ਬੈਂਕ, ਆਰਬੀਐਲ ਬੈਂਕ, ਸਾਊਥ ਇੰਡੀਅਨ ਬੈਂਕ, ਯੈੱਸ ਬੈਂਕ, ਧਨਲਕਸ਼ਮੀ ਬੈਂਕ, ਬੰਧਨ ਬੈਂਕ, ਸੀਐਸਬੀ ਬੈਂਕ, ਤਾਮਿਲਨਾਡ ਮਰਕੈਂਟਾਈਲ ਬੈਂਕ ਅਤੇ ਡੀਬੀਐਸ ਬੈਂਕ ਸ਼ਾਮਲ ਹਨ।
ਇਹ ਵੀ ਪੜ੍ਹੋ : 85 ਸਾਲ ਤੋਂ ਵੱਧ ਵਾਲੇ ਵੋਟਰ ਆਪਣੇ ਘਰੋਂ ਹੀ ਪਾ ਸਕਣਗੇ ਵੋਟ, ਸੂਬੇ ‘ਚ 100 ਤੋਂ ਵੱਧ ਦੀ ਉਮਰ ਦੇ 5004 ਵੋਟਰ
25 ਮਾਰਚ ਨੂੰ ਹੋਲੀ ਦੇ ਮੌਕੇ ‘ਤੇ ਲਗਭਗ ਸਾਰੇ ਰਾਜਾਂ ‘ਚ ਬੈਂਕਾਂ ‘ਚ ਛੁੱਟੀ ਰਹੇਗੀ। ਇਸ ਤੋਂ ਪਹਿਲਾਂ ਇਸ ਐਤਵਾਰ ਯਾਨੀ 24 ਮਾਰਚ ਨੂੰ ਹਫਤਾਵਾਰੀ ਛੁੱਟੀ ਕਾਰਨ ਬੈਂਕ ਬੰਦ ਰਹਿਣਗੇ। ਸ਼ਨੀਵਾਰ 23 ਮਾਰਚ ਨੂੰ ਚੌਥਾ ਸ਼ਨੀਵਾਰ ਹੈ। ਇਸ ਲਈ ਬੈਂਕਾਂ ਵਿੱਚ ਛੁੱਟੀ ਰਹੇਗੀ। ਬਿਹਾਰ ‘ਚ 22 ਮਾਰਚ ਨੂੰ ਬੈਂਕ ਬੰਦ ਰਹਿਣਗੇ। ਬਿਹਾਰ ਦਿਵਸ ਦੇ ਮੌਕੇ ‘ਤੇ ਇਸ ਦਿਨ ਬੈਂਕਾਂ ‘ਚ ਕੋਈ ਕੰਮ ਨਹੀਂ ਹੋਵੇਗਾ।
ਭੁਵਨੇਸ਼ਵਰ ਅਤੇ ਇੰਫਾਲ ‘ਚ ਹੋਲੀ ਦੇ ਦੂਜੇ ਦਿਨ 26 ਮਾਰਚ ਨੂੰ ਛੁੱਟੀ ਰਹੇਗੀ। ਰਿਜ਼ਰਵ ਬੈਂਕ ਦੇ ਛੁੱਟੀਆਂ ਦੇ ਕੈਲੰਡਰ ਮੁਤਾਬਕ 26 ਅਤੇ 27 ਨੂੰ ਪਟਨਾ ਵਿੱਚ ਬੈਂਕ ਬੰਦ ਰਹਿਣਗੇ। ਇਸ ਤੋਂ ਬਾਅਦ ਗੁੱਡ ਫਰਾਈਡੇ ਦੇ ਮੌਕੇ ‘ਤੇ 29 ਮਾਰਚ ਨੂੰ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ। 31 ਮਾਰਚ ਐਤਵਾਰ ਤੋਂ ਅਗਲੇ ਦਿਨ 1 ਅਪ੍ਰੈਲ ਨੂੰ ਵਵੀ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -: