ਬਠਿੰਡਾ ਪੁਲਿਸ ਨੇ ਸਕਾਰਪੀਓ ਗੱਡੀ ‘ਤੇ ਫਰਜ਼ੀ ਵੀਆਈਪੀ ਨੰਬਰ ਲਗਾ ਕੇ ਘੁੰਮਣ ਵਾਲੇ ਪੁਲਿਸ ਮੁਲਾਜ਼ਮ ਨੂੰ ਫੜਿਆ ਹੈ। ਪੁਲਿਸ ਮੁਲਾਜ਼ਮ ਦੀ ਪਛਾਣ ਪਿੰਡ ਕੁਤੀਵਾਲ ਖੁਰਦ ਵਾਸੀ ਨਿਰਪਾਲ ਸਿੰਘ ਵਜੋਂ ਹੋਈ ਹੈ। ਉਹ ਮਾਨਸਾ ਜੇਲ੍ਹ ਵਿਚ ਤਾਇਨਾਤ ਹੈ।
ਪੁਲਿਸ ਨੇ ਜਦੋਂ ਉਸ ਤੋਂ ਫਰਜ਼ੀ ਨੰਬਰ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਦੇਖਣਾ ਚਾਹੁੰਦਾ ਸੀ ਕਿ ਉਸ ਦੀ ਗੱਡੀ ਇਸ ਨੰਬਰ ਨਾਲ ਸੁੰਦਰ ਲੱਗੇਗੀ ਜਾਂ ਨਹੀਂ। ਵੀਆਈਪੀ ਨੰਬਰ ਦੇ ਮਾਲਕ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਜਿਸ ਦੇ ਬਾਅਦ ਕਾਰਵਾਈ ਕੀਤੀ ਗਈ। ਫਿਲਹਾਲ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ।
ਜਾਂਚ ਅਧਿਕਾਰੀ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਪੁਲਿਸ ਮੁਲਾਜ਼ਮ ਨਿਰਪਾਲ ਸਿੰਘ ਫਰਜ਼ੀ ਵੀਆਈਪੀ ਨੰਬਰ ਦੇ ਮਾਲਕ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਕਾਰ ਦੀ ਭਾਲ ਸ਼ੁਰੂ ਕੀਤੀ। ਸਕਾਰਪੀਓ ਗੱਡੀ ‘ਤੇ ਫਰਜ਼ੀ VIP ਨੰਬਰ ਲਗਾ ਕੇ ਘੁੰਮ ਰਹੇ ਪੁਲਿਸ ਮੁਲਾਜ਼ਮਾਂ ਦੀ ਫੋਟੋ ਉਸ ਤੱਕ ਪਹੁੰਚ ਗਈ।
VIP ਨੰਬਰ ਦੇ ਅਸਲੀ ਮਾਲਕ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂਪੁਲਿਸ ਨੇ ਤਲਾਸ਼ੀ ਮੁਹਿੰਮ ਤੇਜਡ ਕਰ ਦਿੱਤਾ।ਇਸ ਵਾਰ ਮੌੜ ਥਾਣਾ ਖੇਤਰ ਤੋਂ ਪੁਲਿਸ ਨੇ ਸਕਾਰਪੀਓ ਕਾਰ ਨੂੰ ਫੜ ਲਿਆ। ਪੁਲਿਸ ਨੇ ਪੁੱਛਗਿਛ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਪੁਲਿਸ ਮੁਲਾਜ਼ਮ ਹੈ। ਉਸ ਨੂੰ ਹਿਰਾਸਤ ਵਿਚ ਲਿਆ ਤਾਂ ਉਸ ਨੇ ਤੁਰੰਤ ਆਪਣੀ ਕਾਰ ਤੋਂ VIP ਨੰਬਰ ਪਲੇਟ ਹਟਾ ਦਿੱਤੀ ਪਰ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।
ਇਹ ਵੀ ਪੜ੍ਹੋ : ਕੈਨੇਡਾ ਰਹਿੰਦੀ ਔਰਤ ਦੀ ਹਾਰਟ ਅਟੈਕ ਨਾਲ ਮੌ.ਤ, ਪਿਛਲੇ 2 ਸਾਲਾਂ ਤੋਂ ਪਰਿਵਾਰ ਨਾਲ ਰਹਿ ਰਹੀ ਸੀ ਵਿਦੇਸ਼
ਜਾਂਚ ਵਿਚ ਸਾਹਮਣੇ ਆਇਆ ਕਿ ਉਹ ਮਾਨਸਾ ਜੇਲ੍ਹ ਵਿਚ ਹੈੱਡ ਵਾਰਡਨ ਦੇ ਅਹੁਦੇ ‘ਤੇ ਤਾਇਨਾਤ ਹੈ। ਉਸ ਨੇ ਆਪਣੀ ਕਾਰ ‘ਤੇ ਫਰਜ਼ੀ VIP ਨੰਬਰ ਸਿਰਫ ਇਸ ਲਈ ਲਗਾਇਆ ਸੀ ਕਿ ਕਿਉਂਕਿ ਉਹ ਦੇਖਣਾ ਚਾਹੁੰਦਾ ਸੀ ਕਿ ਉਕਤ VIP ਨੰਬਰ ਉਸ ਦੀ ਕਾਰ ‘ਤੇ ਸੁੰਦਰ ਲੱਗੇਗਾ ਜਾਂ ਨਹੀਂ। ਫਿਲਹਾਲ ਪੁਲਿਸ ਪਤਾ ਲਗਾ ਰਹੀ ਹੈ ਕਿ ਮੁਲਜ਼ਮ ਮਾਨਸਾ ਜੇਲ੍ਹ ਵਿਚ ਤਾਇਨਾਤ ਹੈ ਜਾਂ ਨਹੀਂ।
ਵੀਡੀਓ ਲਈ ਕਲਿੱਕ ਕਰੋ : –