ਗੁਰਦਾਸਪੁਰ ਦੇ ਇਕ ਬੰਦੇ ਨੂੰ ਆਪਣੀ ਪਤਨੀ ਦੇ ਇਲਾਜ ਲਈ ਗੂਗਲ ‘ਤੇ ਸਰਚ ਕਰਕੇ ਪੀ.ਜੀ.ਆਈ. ਚੰਡੀਗੜ੍ਹ ‘ਚ ਅਪਾਇੰਟਮੈਂਟ ਲੈਣਾ ਮਹਿੰਗਾ ਹੋ ਗਿਆ। ਜਿਸ ਨੰਬਰ ‘ਤੇ ਉਸ ਨੇ ਫੋਨ ਕੀਤਾ, ਉਸ ਨੇ ਉਸ ਨੂੰ ਦੱਸਿਆ ਕਿ ਉਹ ਪੀ.ਜੀ.ਆਈ. ਚੰਡੀਗੜ੍ਹ ਦਾ ਮੁਲਾਜ਼ਮ ਹੈ ਅਤੇ ਉਸ ਨੇ ਆਪਣੇ ਖਾਤੇ ਵਿੱਚੋਂ 99999 ਰੁਪਏ ਦੀ ਰਕਮ ਆਪਣੇ ਖਾਤੇ ਵਿੱਚ ਟਰਾਂਸਫਰ ਕਰ ਲਈ।
ਇਸ ਮਾਮਲੇ ਵਿੱਚ ਸਿਟੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਸਹਾਇਕ ਸਬ-ਇੰਸਪੈਕਟਰ ਜੈ ਸਿੰਘ ਨੇ ਦੱਸਿਆ ਕਿ ਤਰਸੇਮ ਲਾਲ ਪੁੱਤਰ ਸੱਲੋ ਰਾਮ ਵਾਸੀ ਗੁਰਦਾਸਪੁਰ ਨੇ ਉੱਚ ਪੁਲੀਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਆਪਣੀ ਪਤਨੀ ਦਾ ਇਲਾਜ ਪੀ.ਜੀ.ਆਈ. ਚੰਡੀਗੜ੍ਹ ਵਿਖੇ ਕਰਵਾਉਣਾ ਸੀ। ਇਸ ਸਬੰਧੀ ਉਸ ਨੇ ਗੂਗਲ ‘ਤੇ ਸਰਚ ਕੀਤਾ ਜਿੱਥੋਂ ਉਸ ਨੂੰ ਮੋਬਾਈਲ ਨੰਬਰ ਮਿਲਿਆ।
ਇਹ ਵੀ ਪੜ੍ਹੋ : ਤਰਨਤਾਰਨ ਪੁਲਿਸ ਦਾ ਐਕਸ਼ਨ, 6 ਨਸ਼ਾ ਤਸਕਰਾਂ ਦੀ ਕਰੋੜਾਂ ਦੀ ਜਾਇਦਾਦ ਕੀਤੀ ਫਰੀਜ਼
ਜਦੋਂ ਉਸ ਨੇ ਉਸ ਨੰਬਰ ‘ਤੇ ਕਾਲ ਕੀਤੀ ਤਾਂ ਇਕ ਵਿਅਕਤੀ ਨੇ ਆਪਣੀ ਪਛਾਣ ਪੀ.ਜੀ.ਆਈ. ਕਰਮਚਾਰੀ ਵਜੋਂ ਦੱਸੀ ਅਤੇ ਉਸ ਨੇ ਇੱਕ ਲਿੰਕ ਭੇਜਿਆ ਅਤੇ ਅਪਾਇੰਟਮੈਂਟ ਲੈਣ ਲਈ 10 ਰੁਪਏ ਆਨਲਾਈਨ ਭੇਜਣ ਲਈ ਕਿਹਾ, ਜਿਸ ਤੋਂ ਬਾਅਦ ਉਸ ਦੇ ਖਾਤੇ ਵਿਚੋਂ 99999 ਰੁਪਏ ਕੱਟ ਲਏ ਗਏ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਈਬਰ ਸੈੱਲ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਸਮਨ ਟੁੱਡੂ ਪੁੱਤਰ ਕਰਨ ਟੂਡੂ ਵਾਸੀ ਹਰੀਹਰਪੁਰ, ਬੋਲਾ ਪੱਛਮੀ ਦਿਨਾਜਪੁਰ, ਪੱਛਮੀ ਬੰਗਾਲ ਨੂੰ ਦੋਸ਼ੀ ਪਾਇਆ ਗਿਆ, ਜਿਸ ਨੇ ਉਕਤ ਰਕਮ ਆਪਣੇ ਖਾਤੇ ‘ਚ ਟਰਾਂਸਫਰ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish























