ਡੇਟਿੰਗ ਐਪ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਵਿਆਹੁਤਾ ਤੋਂ ਲੈ ਕੇ ਬੈਚਲਰ ਤੱਕ ਹਰ ਕੋਈ ਇਸ ਐਪ ਦੀ ਵਰਤੋਂ ਕਰ ਰਿਹਾ ਹੈ। ਭਾਰਤ ਵਿੱਚ ਵੀ ਲੱਖਾਂ ਲੋਕ ਡੇਟਿੰਗ ਐਪਸ ਦੀ ਵਰਤੋਂ ਕਰ ਰਹੇ ਹਨ। ਕਈ ਐਪਸ ਕਾਫੀ ਮਸ਼ਹੂਰ ਹਨ ਅਤੇ ਕਈ ਨਵੇਂ ਐਪਸ ਹਨ। ਵਿਵਾਦ ਅਤੇ ਡੇਟਿੰਗ ਐਪਸ ਦਾ ਰਿਸ਼ਤਾ ਕੁਝ ਜ਼ਿਆਦਾ ਹੀ ਡੂੰਘਾ ਹੈ। ਡੇਟਿੰਗ ਐਪਸ ਨੂੰ ਲੈ ਕੇ ਅਕਸਰ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਤੁਹਾਡੇ ਵਿੱਚੋਂ ਬਹੁਤ ਸਾਰੇ ਅਜਿਹੇ ਹੋਣਗੇ ਜੋ ਇਹਨਾਂ ਡੇਟਿੰਗ ਐਪਸ ਦੀ ਵਰਤੋਂ ਕਰਦੇ ਹਨ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਡੇਟਿੰਗ ਐਪਸ ਡਾਟਾ ਪ੍ਰਾਈਵੇਸੀ ਦੇ ਮਾਮਲੇ ਵਿੱਚ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ।
ਕੁਝ ਦਿਨ ਪਹਿਲਾਂ ਆਈ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਸਾਰੀਆਂ ਡੇਟਿੰਗ ਐਪਸ ਯੂਜ਼ਰਸ ਦਾ ਡਾਟਾ ਵਿਗਿਆਪਨ ਏਜੰਸੀਆਂ ਅਤੇ ਕੰਪਨੀਆਂ ਨੂੰ ਵੇਚਦੀਆਂ ਹਨ। ਇਸ ਦੇ ਬਦਲੇ ਉਨ੍ਹਾਂ ਨੂੰ ਮੋਟੀ ਰਕਮ ਮਿਲਦੀ ਹੈ। ਮੋਜ਼ਿਲਾ ਫਾਊਂਡੇਸ਼ਨ ਦੀ ਰਿਪੋਰਟ ਮੁਤਾਬਕ 25 ਡੇਟਿੰਗ ਐਪਸ ‘ਚੋਂ 22 ਆਪਣੀ ਪ੍ਰਾਈਵੇਸੀ ਪਾਲਿਸੀ ਦੀ ਪਾਲਣਾ ਨਹੀਂ ਕਰਦੇ ਹਨ। ਉਹ ਆਪਣੇ ਯੂਜ਼ਰਸ ਦੇ ਨਿੱਜੀ ਡਾਟਾ ਨਾਲ ਨਜਿੱਠਦੇ ਹਨ ਅਤੇ ਡਾਟਾ ਨੂੰ ਇਸ਼ਤਿਹਾਰ ਦੇਣ ਵਾਲਿਆਂ ਨੂੰ ਵੇਚਦੇ ਹਨ। ਇਹਨਾਂ ਵਿੱਚੋਂ ਕਈਆਂ ਦਾ ਡਾਟਾ ਲੀਕ ਹੋਣ ਦਾ ਇਤਿਹਾਸ ਰਿਹਾ ਹੈ।
ਇਹ ਐਪਸ ਨਿੱਜੀ ਜਾਣਕਾਰੀ ਨੂੰ ਆਪਸ਼ਨਲ ਰੱਖਦੇ ਹਨ ਪਰ ਬਾਅਦ ਵਿੱਚ ਜਾਣਕਾਰੀ ਪ੍ਰਦਾਨ ਕੀਤੇ ਬਿਨਾਂ ਐਪਸ ਨੂੰ ਵਰਤਣ ਦੀ ਇਜਾਜ਼ਤ ਨਹੀਂ ਦਿੰਦੇ ਹਨ। ਇਹ ਐਪਸ ਯੂਜ਼ਰ ਦੀ ਮੌਜੂਦਾ ਲੋਕੇਸ਼ਨ ਤੱਕ ਐਕਸੈਸ ਵੀ ਲੈਂਦੀਆਂ ਹਨ ਅਤੇ ਜੇਕਰ ਲੋਕੇਸ਼ਨ ਐਕਸੈਸ ਨਹੀਂ ਦਿੱਤੀ ਜਾਂਦੀ ਤਾਂ ਇਹ ਐਪਸ ਕੰਮ ਨਹੀਂ ਕਰਦੀਆਂ।
ਇਹ ਵੀ ਪੜ੍ਹੋ : ਚੋਰੀ ਕਰਨ ਮਗਰੋਂ AC ਚਲਾ ਕੇ ਸੌਂ ਗਿਆ ਚੋਰ, ਸਵੇਰੇ ਪੁਲਿਸ ਵਾਲਿਆਂ ਨੇ ਕੀਤੀ Good Morning!
ਕਈ ਵਾਰ ਇਹ ਐਪਸ ਯੂਜ਼ਰਸ ਦੀ ਲੋਕੇਸ਼ਨ ਟ੍ਰੈਕ ਕਰਦੀਆਂ ਹਨ ਭਾਵੇਂ ਉਹ ਐਪਸ ਦੀ ਵਰਤੋਂ ਨਾ ਕਰ ਰਹੇ ਹੋਣ। ਇਨ੍ਹਾਂ ਵਿੱਚੋਂ 25 ਫੀਸਦੀ ਐਪਸ ਮੇਟਾ ਡਾਟਾ ਵੀ ਇਕੱਠਾ ਕਰਦੇ ਹਨ। ਮਿਸਾਲ ਵਜੋਂ, ਜਦੋਂ ਤੁਸੀਂ ਇੱਕ ਫੋਟੋ ਨੂੰ ਕਲਿੱਕ ਕਰਦੇ ਹੋ, ਤਾਂ ਇਸਦੇ ਮੇਟਾ ਡੇਟਾ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਹੁੰਦੀਆਂ ਹਨ ਜਿਵੇਂਕਿ ਫੋਨ ਮਾਡਲ ਦੀ ਜਾਣਕਾਰੀ, ਸਥਾਨ, ਅਪਰਚਰ ਆਦਿ। ਮਾਹਿਰਾਂ ਨੇ ਡੇਟਿੰਗ ਐਪਸ ‘ਤੇ ਤੁਹਾਡੇ ਸੋਸ਼ਲ ਅਕਾਊਂਟ ਨਾਲ ਲੌਗਇਨ ਕਰਨ ਦੀ ਮਨਾਹੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: