ਹਰ ਦਿਨ ਇੱਕ ਤੋਂ ਇਕ ਇਨੋਵੇਟਿਵ ਅਤੇ ਬਿਹਤਰ ਫੀਚਰਸ ਵਾਲੇ ਸ਼ਾਨਦਾਰ ਸਮਾਰਟਫੋਨ ਲਾਂਚ ਕੀਤੇ ਜਾ ਰਹੇ ਹਨ ਅਤੇ ਨਵਾਂ ਫੋਨ ਖਰੀਦਣ ਤੋਂ ਬਾਅਦ, ਜ਼ਿਆਦਾਤਰ ਯੂਜ਼ਰਸ ਪੁਰਾਣੇ ਫੋਨ ਨੂੰ ਵੇਚ ਦਿੰਦੇ ਹਨ। ਇਸ ਤੋਂ ਇਲਾਵਾ, ਵਿਕਲਪ ਦੇ ਤੌਰ ‘ਤੇ, ਪੁਰਾਣੇ ਫੋਨ ਤੋਂ ਵਧੀਆ ਐਕਸਚੇਂਜ ਕੀਮਤ ਵੀ ਮਿਲ ਸਕਦੀ ਹੈ। ਹਾਲਾਂਕਿ, ਆਪਣੇ ਪੁਰਾਣੇ ਫੋਨ ਨੂੰ ਵੇਚਣ ਜਾਂ ਐਕਸਚੇਂਜ ਕਰਨ ਤੋਂ ਪਹਿਲਾਂ ਤੁਹਾਡੇ ਲਈ ਸਾਰੇ ਡਾਟਾ ਨੂੰ ਮਿਟਾਉਣਾ ਬਹੁਤ ਜ਼ਰੂਰੀ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਹ ਕਿਵੇਂ ਕਰ ਸਕਦੇ ਹੋ।
ਸਾਰੇ ਸਮਾਰਟਫ਼ੋਨਾਂ ਵਿੱਚ ਸੈਟਿੰਗਾਂ ਵਿੱਚ ਡਿਵਾਈਸ ਨੂੰ ਫੈਕਟਰੀ ਰੀਸੈਟ ਕਰਨ ਦਾ ਸੌਖਾ ਆਪਸ਼ਨ ਹੁੰਦਾ ਹੈ। ਇਸ ਦੀ ਮਦਦ ਨਾਲ ਸਮਾਰਟਫੋਨ ਦੁਬਾਰਾ ਨਵੇਂ ਵਰਗਾ ਹੋ ਜਾਂਦਾ ਹੈ ਅਤੇ ਇਸ ‘ਚ ਮੌਜੂਦ ਸਾਰਾ ਡਾਟਾ ਮਿਟ ਜਾਂਦਾ ਹੈ। ਇਸ ਸੈਟਿੰਗ ਦੀ ਵਰਤੋਂ ਤਾਂ ਹੀ ਕਰੋ ਜੇਕਰ ਤੁਸੀਂ ਮੌਜੂਦਾ ਡਾਟਾ ਦਾ ਬੈਕਅੱਪ ਲਿਆ ਹੈ ਅਤੇ ਫ਼ੋਨ ਵਿੱਚ ਕੋਈ ਮਹੱਤਵਪੂਰਨ ਡਾਟਾ ਮੌਜੂਦ ਨਹੀਂ ਹੈ। ਨਿੱਜੀ ਡਾਟਾ ਦੀ ਸੁਰੱਖਿਆ ਲਈ ਇਹ ਕਦਮ ਚੁੱਕਣਾ ਬਹੁਤ ਮਹੱਤਵਪੂਰਨ ਹੈ।
ਸੈਟਿੰਗਸ ‘ਤੇ ਜਾਓ ਅਤੇ ਫੈਕਟਰੀ ਰੀਸੈਟ ਕਰੋ
- ਆਪਣੇ ਫੋਨ ਦੀ ਸੈਟਿੰਗ ਨੂੰ ਖੋਲ੍ਹੋ ਅਤੇ ਫਿਰ ਸਿਸਟਮ ਆਪਸ਼ਨ ‘ਤੇ ਜਾਓ।
- ਇੱਥੇ ਸਕ੍ਰੋਲ ਕਰਨ ਤੋਂ ਬਾਅਦ ਤੁਹਾਨੂੰ ਰੀਸੈਟ ਆਪਸ਼ਨ ‘ਤੇ ਟੈਪ ਕਰਨਾ ਹੋਵੇਗਾ।
- ਇਸ ਤੋਂ ਬਾਅਦ ‘Erase all data’ ਜਾਂ ‘factory reset’ ਆਪਸ਼ਨ ‘ਤੇ ਟੈਪ ਕਰੋ।
- ਹੁਣ ਤੁਹਾਨੂੰ ਡਿਵਾਈਸ ਦਾ ਮੌਜੂਦਾ ਪਾਸਵਰਡ ਜਾਂ ਪਿੰਨ ਦਰਜ ਕਰਨਾ ਹੋਵੇਗਾ।
- ਅਖੀਰ ਵਿੱਚ ਕਨਫਰਮੇਸ਼ਨ ਲੈਣ ਤੋਂ ਬਾਅਦ ਫੋਨ ਪੂਰੀ ਤਰ੍ਹਾਂ ਰੀਸੈਟ ਹੋ ਜਾਵੇਗਾ ਅਤੇ ਸਾਰਾ ਡਾਟਾ ਗਾਇਬ ਹੋ ਜਾਵੇਗਾ।
ਇਹ ਵੀ ਪੜ੍ਹੋ : 200 ਕਰੋੜ ਦੀ ਪ੍ਰਾਪਰਟੀ ਦਾਨ ਕਰ ਸੰਨਿਆਸੀ ਬਣ ਗਿਆ ਜੋੜਾ! ਰੱਥ ਤੋਂ ਕੀਤੀ ਨੋਟਾਂ ਦੀ ਬਾਰਿਸ਼
ਇਸ ਤਰ੍ਹਾਂ ਤੁਸੀਂ ਰਿਕਵਰੀ ਮੋਡ ਤੋਂ ਰੀਸੈਟ ਕਰ ਸਕਦੇ ਹੋ
- ਆਪਣੇ ਫ਼ੋਨ ਦੀ ਪਾਵਰ ਬੰਦ ਕਰੋ।
- ਹੁਣ ਪਾਵਰ ਬਟਨ ਅਤੇ ਵਾਲੀਅਮ ਡਾਊਨ ਬਟਨ ਨੂੰ ਇਕੱਠੇ ਹੋਲਡ ਕਰੋ ਅਤੇ ਫ਼ੋਨ ਰਿਕਵਰੀ ਮੋਡ ਵਿੱਚ ਚਲਾ ਜਾਵੇਗਾ।
- ਆਪਣੀ ਮਨਪਸੰਦ ਭਾਸ਼ਾ ਚੁਣੋ ਅਤੇ ਕਨਫਰਮ ਆਪਸ਼ਨ ਚੁਣੋ।
- ਹੁਣ ਤੁਹਾਨੂੰ ਵਾਈਪ ਡਾਟਾ ਆਪਸ਼ਨ ‘ਤੇ ਜਾ ਕੇ ਫਾਰਮੈਟ ਡਾਟਾ ਚੁਣਨਾ ਹੋਵੇਗਾ।
- ਤੁਹਾਨੂੰ ਇੱਕ ਕਨਫਰਮੇਸ਼ਨ ਕੋਡ ਭਰਨਾ ਪੈ ਸਕਦਾ ਹੈ ਅਤੇ ਕਨਫਰਮ ਹੋਣ ਤੋਂ ਬਾਅਦ ਫ਼ੋਨ ਫੈਕਟਰੀ ਰੀਸੈਟ ਹੋ ਜਾਵੇਗਾ।
ਧਿਆਨ ਰਹੇ ਕਿ ਇੱਕ ਵਾਰ ਜਦੋਂ ਤੁਸੀਂ ਫ਼ੋਨ ਰੀਸੈਟ ਕਰ ਲੈਂਦੇ ਹੋ, ਤਾਂ ਤੁਸੀਂ ਪੁਰਾਣੇ ਡਾਟਾ ਨੂੰ ਰੀਸਟੋਰ ਜਾਂ ਐਕਸੈਸ ਨਹੀਂ ਕਰ ਸਕੋਗੇ। ਇਸ ਤਰ੍ਹਾਂ ਫੈਕਟਰੀ ਰੀਸੈਟ ਕਰਨ ਤੋਂ ਬਾਅਦ ਫੋਨ ਵੇਚਣ ਲਈ ਸੁਰੱਖਿਅਤ ਰਹੇਗਾ।
ਵੀਡੀਓ ਲਈ ਕਲਿੱਕ ਕਰੋ -: