91 ਸਾਲਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਵਿਚ ਸ਼ਨੀਵਾਰ ਨੂੰ ਵੋਟ ਪਾਉਣ ਤੋਂ ਪਹਿਲਾਂ ਪੰਜਾਬ ਦੇ ਵੋਟਰਾਂ ਨੂੰ ਭਾਵੁਕ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ “ਸਾਡੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਆਖਰੀ ਮੌਕੇ ਦਾ ਪੂਰਾ ਫਾਇਦਾ ਉਠਾਓ ਤੇ ਪ੍ਰੇਮ, ਸਾਂਤੀ, ਭਾਈਚਾਰੇ ਤੇ ਸਦਭਾਵ ਨੂੰ ਇੱਕ ਮੌਕਾ ਦਿਓ।”
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਫ ਕਾਂਗਰਸ ਹੀ ਵਿਕਾਸ-ਮੁਖੀ ਅਗਾਂਹਵਧੂ ਭਵਿੱਖ ਨੂੰ ਯਕੀਨੀ ਬਣਾ ਸਕਦੀ ਹੈ, ਜਿੱਥੇ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਕੀਤੀ ਜਾਵੇਗੀ। ਮਨਮੋਹਨ ਸਿੰਘ ਨੇ ਕਿਹਾ ਕਿ ਪੰਜਾਬੀ ਵਿਕਾਸ ਅਤੇ ਸਰਬਪੱਖੀ ਤਰੱਕੀ ਲਈ ਵੋਟ ਪਾਉਣ।
ਤਿੰਨ ਪੰਨਿਆਂ ਦੇ ਇੱਕ ਖੁੱਲ੍ਹੇ ਪੱਤਰ ਵਿੱਚ, ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ “ਨੋਟਬੰਦੀ ਦੀ ਤਬਾਹੀ, ਨੁਕਸਦਾਰ ਜੀਐਸਟੀ (ਗੁਡਜ਼ ਐਂਡ ਸਰਵਿਸਿਜ਼ ਟੈਕਸ) ਅਤੇ ਕੋਵਿਡ ਮਹਾਂਮਾਰੀ ਦੌਰਾਨ ਦਰਦਨਾਕ ਕੁਪ੍ਰਬੰਧਨ ਦੇ ਨਤੀਜੇ ਵਜੋਂ ਇੱਕ ਤਰਸਯੋਗ ਸਥਿਤੀ ਪੈਦਾ ਹੋਈ ਹੈ ਜਿੱਥੇ 6 ਤੋਂ 7 ਪ੍ਰਤੀਸ਼ਤ ਜੀਡੀਪੀ ਵਿਕਾਸ ਦਰ ਦੀ ਉਮੀਦ ਨਵੀਂ ਆਮ ਬਣ ਗਈ ਹੈ।”
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, “ਭਾਜਪਾ ਸਰਕਾਰ ਦੇ ਅਧੀਨ ਔਸਤ ਜੀਡੀਪੀ ਵਿਕਾਸ ਦਰ ਛੇ ਫੀਸਦੀ ਤੋਂ ਹੇਠਾਂ ਆ ਗਈ ਹੈ। ਕਾਂਗਰਸ-ਯੂਪੀਏ ਦੇ ਕਾਰਜਕਾਲ ਦੌਰਾਨ ਇਹ ਲਗਭਗ 8 ਫੀਸਦੀ (ਨਵੀਂ ਲੜੀ) ਸੀ। ਬੇਮਿਸਾਲ ਬੇਰੁਜ਼ਗਾਰੀ ਅਤੇ ਉੱਚ ਮਹਿੰਗਾਈ ਨੇ ਅਸਮਾਨਤਾ ਨੂੰ ਬਹੁਤ ਵਧਾ ਦਿੱਤਾ ਹੈ।, ਜੋ ਹੁਣ 100 ਸਾਲ ਦੇ ਉੱਚੇ ਪੱਧਰ ‘ਤੇ ਹੈ।”
ਇਹ ਵੀ ਪੜ੍ਹੋ : ਬਸਪਾ ਉਮੀਦਵਾਰ ਰਿਤੂ ਸਿੰਘ ਨੇ ਘੇਰ ਲਏ ਮਨੀਸ਼ ਤਿਵਾੜੀ, ਰਾਖਵੇਂਕਰਨ ਦੇ ਮੁੱਦੇ ‘ਤੇ ਚੁੱਕੇ ਸਵਾਲ
ਵਿਸ਼ਵ ਬੈਂਕ ਦੇ ਅੰਕੜਿਆਂ ਮੁਤਾਬਕ ਯੂਪੀਏ ਸਰਕਾਰ ਦੇ ਅਧੀਨ ਜੀਡੀਪੀ ਵਿਕਾਸ ਦਰ 2010 ਵਿੱਚ 8.5 ਪ੍ਰਤੀਸ਼ਤ ਦੇ ਉੱਚੇ ਪੱਧਰ ਨੂੰ ਛੂਹ ਗਈ ਸੀ ਅਤੇ 2008 ਵਿੱਚ (ਵਿਸ਼ਵ ਵਿੱਤੀ ਸੰਕਟ ਦੌਰਾਨ) 3.1 ਪ੍ਰਤੀਸ਼ਤ ਦੇ ਹੇਠਲੇ ਪੱਧਰ ਤੱਕ ਪਹੁੰਚ ਗਈ ਸੀ। ਉਦੋਂ ਤੋਂ 10 ਸਾਲਾਂ ਵਿੱਚ ਇਹ 9.1 ਫੀਸਦੀ (2021 ਵਿੱਚ) ਦੇ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ ਅਤੇ ਮਹਾਂਮਾਰੀ ਦੇ ਦੌਰਾਨ -5.8 ਤੱਕ ਡਿੱਗ ਗਿਆ ਹੈ।
ਸਾਬਕਾ ਪ੍ਰਧਾਨ ਮੰਤਰੀ ਨੇ ਵਿਵਾਦਗ੍ਰਸਤ ਅਗਨੀਪਥ ਫੌਜੀ ਭਰਤੀ ਯੋਜਨਾ ਨੂੰ ਲੈ ਕੇ ਕਿਹਾ ਕਿ ”ਭਾਜਪਾ ਸਰਕਾਰ ਨੇ ਸਾਡੇ ਹਥਿਆਰਬੰਦ ਬਲਾਂ ‘ਤੇ ਗਲਤ ਧਾਰਨਾ ਵਾਲੀ ਅਗਨੀਵੀਰ ਸਕੀਮ ਥੋਪ ਦਿੱਤੀ ਹੈ। ਭਾਜਪਾ ਸੋਚਦੀ ਹੈ ਕਿ ਦੇਸ਼ ਭਗਤੀ, ਬਹਾਦਰੀ ਅਤੇ ਸੇਵਾ ਦੀ ਕੀਮਤ ਸਿਰਫ ਚਾਰ ਸਾਲ ਹੈ, ਇਹ ਉਨ੍ਹਾਂ ਦੇ ਫਰਜ਼ੀ ਰਾਸ਼ਟਰਵਾਦ ਨੂੰ ਦਰਸਾਉਂਦਾ ਹੈ।