ਮੁਕਤਸਰ ਦੇ ਪਿੰਡ ਲਾਲਬਾਈ ‘ਚ ਸ਼ੁੱਕਰਵਾਰ ਨੂੰ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਲਾਲਬਾਈ ਕੋਲੋਂ ਲੰਘਦੀ ਮਾਈਨਰ ਵਿੱਚੋਂ ਇੱਕ ਬੈਗ ਵਿੱਚੋਂ ਚਾਰ ਸਾਲਾਂ ਬੱਚੇ ਦੀ ਸਿਰ ਕੱਟੀ ਲਾਸ਼ ਮਿਲੀ ਹੈ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਲੋਕਾਂ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਲਾਲਬਾਈ ਦੇ ਕੋਲੋਂ ਲੰਘਦੀ ਸੁਖਚੈਨ ਮਾਈਨਰ ਵਿੱਚ ਕੰਮ ਕਰਨ ਵਾਲਾ ਬੇਲਦਾਰ ਸ਼ੁੱਕਰਵਾਰ ਨੂੰ ਵੀ ਰੋਜ਼ਾਨਾ ਵਾਂਗ ਸਫਾਈ ਕਰ ਰਿਹਾ ਸੀ। ਫਿਰ ਉਸ ਨੇ ਮਾਈਨਰ ਦੇ ਪੁਲ ਕੋਲ ਬੈਗ ਨੂੰ ਫਸਿਆ ਵੇਖਿਆ।
ਇਹ ਵੀ ਪੜ੍ਹੋ : ਨਹੀਂ ਰਿਲੀਜ਼ ਹੋਵੇਗਾ ਮੂਸੇਵਾਲਾ ਗਾਣਾ! ਪਰਿਵਾਰ ਨੇ ਸੰਗੀਤਕਾਰ ਸਲੀਮ ਨੂੰ ਆਖੀ ਇਹ ਗੱਲ
ਜਦੋਂ ਉਸ ਨੇ ਬੈਗ ਕੱਢਿਆ ਤਾਂ ਉਸ ਵਿੱਚ ਇੱਕ ਬੱਚੇ ਦਾ ਸਿਰ ਵੱਢਿਆ ਹੋਇਆ ਸੀ। ਬੇਲਦਾਰ ਨੇ ਤੁਰੰਤ ਗ੍ਰਾਮ ਪੰਚਾਇਤ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਥਾਣਾ ਲੰਬੀ ਦੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਥਾਣਾ ਲੰਬੀ ਦੇ ਇੰਚਾਰਜ ਮਨਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਲਾਸ਼ ਨੂੰ ਪਛਾਣਨ ਲਈ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਰਖਵਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: