ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਅੱਜ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਪਹਿਲਾਂ ਹਟਾਉਣ ਅਤੇ ਫਿਰ ‘ਤੇ ਯੂ-ਟਰਨ ਲੈਂਦੇ ਹੋਏ ਸਕਿਓਰਿਟੀ ਬਹਾਲ ਕਰਨ ਦੇ ਫੈਸਲੇ ਦਾ ਪੰਜਾਬ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਰੱਖਿਆ ਬਹਾਲ ਕਰਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਸਕਿਓਰਿਟੀ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਨੂੰ ਸਕਿਓਰਿਟੀ ਦੀ ਕੋਈ ਲੋੜ ਨਹੀਂ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਹਥਿਆਰਬੰਦ ਸਿੰਘਾਂ ਨੂੰ ਸ੍ਰੀ ਅਕਾਲ ਤਖਤ ਜਥੇਦਾਰ ਦੀ ਸੁਰੱਖਿਆ ਵਿੱਚ ਤਾਇਨਾਤ ਕਰ ਦਿੱਤਾ ਹੈ।
ਉਥੇ ਹੀ ਸਿੰਘ ਸਾਹਿਬ ਦੇ ਇਸ ਖੁਲਾਸੇ ਦੀ ਪੁਰਜ਼ੋਰ ਸ਼ਬਦਾਂ ‘ਚ ਸ਼ਲਾਘਾ ਕਰਦਿਆਂ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਭਾਈ ਗੁਰਚਰਨ ਸਿੰਘ ਗਰੇਵਾਲ, ਗੁਰਪ੍ਰੀਤ ਸਿੰਘ ਵਿੰਕਲ, ਮਨਪ੍ਰੀਤ ਸਿੰਘ ਬੰਟੀ ਤੇ ਕੁਲਜੀਤ ਸਿੰਘ ਧੰਜਲ ਨੇ ਸਾਥੀਆਂ ਸਮੇਤ ਐਲਾਨ ਕੀਤਾ ਕਿ ਸਿੰਘ ਸਾਹਿਬ ਦੀ ਸੁਰੱਖਿਆ ‘ਚ ਕੌਮ ਦੇ ਨੌਜਵਾਨ ਡਟਕੇ ਪਹਿਰੇਦਾਰੀ ਕਰਨਗੇ। ਸਰਕਾਰੀ ਸੁਰੱਖਿਆ ਦੀ ਸਿੰਘ ਸਾਹਿਬ ਨੂੰ ਕੋਈ ਜ਼ਰੂਰਤ ਨਹੀਂ ਹੈ।
ਇਸ ਮੌਕੇ ਭਾਰੀ ਗਿਣਤੀ ‘ਚ ਹਾਜ਼ਰ ਨੌਜਵਾਨਾਂ ਨੇ ਅਕਾਲ ਤਖ਼ਤ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ’ ਅਤੇ ਜੈਕਾਰਿਆਂ ਦੀ ਗੂੰਜ ‘ਚ ਸਿੰਘ ਸਾਹਿਬ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਮਸੌਣ, ਅਰਵਿੰਦਰ ਸਿੰਘ ਧੰਜਲ, ਕੰਵਲਦੀਪ ਸਿੰਘ ਬਹਿਲ, ਗੁਰਪ੍ਰੀਤ ਸਿੰਘ ਵਿੰਕਲ, ਸਤਬੀਰ ਸਿੰਘ ਢੀਂਡਸਾ, ਹਰਪਾਲ ਸਿੰਘ ਪ੍ਰਿੰਸ, ਬਲਜੀਤ ਸਿੰਘ ਸੋਢੀ, ਸਤਨਾਮ ਸਿੰਘ, ਧਰਮਿੰਦਰ ਸਿੰਘ, ਅਮਨਦੀਪ ਸਿੰਘ ਘੜਿਆਲ, ਮਲਕੀਤ ਸਿੰਘ, ਕਰਤਾਰ ਸਿੰਘ, ਅੰਮਿ੍ਤਪਾਲ ਸਿੰਘ, ਜਸਦੀਪ ਸਿੰਘ, ਮਨਜੀਤ ਸਿੰਘ ਤੇ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -: