ਅਕਤੂਬਰ ਵਿਚ ਕਈ ਵਿੱਤੀ ਸਮਾਂ-ਸੀਮਾਵਾਂ ਖਤਮ ਹੋਣ ਦੇ ਨਾਲ ਕੁਝ ਬਦਲਾਅ ਹੋਣ ਵਾਲੇ ਹਨ। ਇਨ੍ਹਾਂ ਵਿਚ ਨਵਾਂ ਟੀਸੀਐੱਸ ਨਿਯਮ, ਖਾਸ ਐੱਫਡੀ ਸਮਾਂ ਸੀਮਾ, ਡੈਬਿਟ ਤੇ ਕ੍ਰੈਡਿਟ ਕਾਰਡ ਨੈਟਵਰਕ ਤੇ ਹੋਰ ਸ਼ਾਮਲ ਹਨ। ਖਾਸ ਗੱਲ ਹੈ ਕਿ ਤਿੰਨ ਦਿਨ ਬਾਅਦ 2000 ਦੇ ਨੋਟ ‘ਤੇ ਵੀ ਫੈਸਲਾ ਹੋਵੇਗਾ। ਇਨ੍ਹਾਂ ਬਦਲਾਵਾਂ ਦਾ ਤੁਹਾਡੇ ‘ਤੇ ਸਿੱਧਾ ਅਸਰ ਪਵੇਗਾ।
ਟੀਸੀਐੱਸ ਦੀਆਂ ਨਵੀਆਂ ਦਰਾਂ 1 ਅਕਤੂਬਰ ਤੋਂ ਲਾਗੂ ਹੋਣਗੀਆਂ। ਜੇਕਰ ਤੁਹਾਡਾ ਖਰਚ ਇਕ ਵਿੱਤ ਸਾਲ ਵਿਚ ਤੈਅ ਸਮਾਂ ਸੀਮਾ ਤੋਂ ਵਧ ਹੈ ਤਾਂ ਤੁਹਾਨੂੰ ਟੀਸੀਐੱਸ ਦਾ ਭੁਗਤਾਨ ਕਰਨਾ ਹੋਵੇਗਾ, ਭਾਵੇਂ ਹੀ ਤੁਸੀਂ ਵਿਦੇਸ਼ ਯਾਤਰਾ ਕਰ ਰਹੇ ਹੋ, ਵਿਦੇਸ਼ੀ ਇਕਵਿਟੀ ਵਿਚ ਨਿਵੇਸ਼ ਕਰ ਰਹੇ ਹੋ। ਸਰਕਾਰ ਨੇ ਕੁਝ ਦਿਨ ਪਹਿਲਾਂ ਇਸ ਸਬੰਧੀ ਸਰਕੂਲਰ ਜਾਰੀ ਕੀਤਾ ਸੀ। ਇਸ ਮੁਤਾਬਕ ਵਿੱਤੀ ਸਾਲ ਵਿਚ 7 ਲੱਖ ਦੀ ਸੀਮਾ ਤੋਂ ਵੱਧ ‘ਤੇ 20 ਫੀਸਦੀ ਟੀਸੀਐੱਸ ਲੱਗੇਗਾ।
RBI ਨੇ ਡੈਬਿਟ ਕਾਰਡ, ਕ੍ਰੈਡਿਟ ਕਾਰਡ ਜਾਂ ਪ੍ਰੀਪੇਡ ਕਾਰਡ ਲਈ ਨੈੱਟਵਰਕ ਉਪਭੋਗਤਾ ਚੁਣਨ ਦਾ ਬਦਲ ਦਿੱਤਾ ਹੈ। 1 ਅਕਤੂਬਰ ਤੋਂ ਬੈਂਕਾਂ ਨੂੰ ਗਾਹਕਾਂ ਨੂੰ ਆਪਣਾ ਮਨਪਸੰਦ ਕਾਰਡ ਨੈੱਟਵਰਕ ਚੁਣਨ ਦਾ ਵਿਕਲਪ ਦੇਣਾ ਹੋਵੇਗਾ। ਹੁਣ ਤੱਕ ਇਹ ਬੈਂਕ ਹੈ ਜੋ ਨੈੱਟਵਰਕ ਦੀ ਚੋਣ ਕਰਦਾ ਹੈ। ਆਈਡੀਬੀਆਈ ਨੇ ਇਕ ਨਵੀਂ ਐੱਫਡੀ ਸਕੀਮ ਲਾਂਚ ਕੀਤੀ ਹੈ। ਅੰਤਿਮ ਤਰੀਕ 31 ਅਕਤੂਬਰ ਹੈ।
ਇਹ ਵੀ ਪੜ੍ਹੋ : ChatGPT ‘ਚ ਆਇਆ ਸਭ ਤੋਂ ਵੱਡਾ ਅਪਡੇਟ, ਹੁਣ ਰੀਅਲ ਟਾਈਮ ‘ਚ ਮਿਲੇਗਾ ਜਵਾਬ
ਇੰਡੀਅਨ ਬੈਂਕ ਨੇ ਐੱਫਡੀ ਐਂਡ ਸੁਪਰ 400 ਤੇ ਇੰਡ ਸੁਪਰੀਮ 300 ਡੇਜ ਦਾ ਸਮਾਂ ਵਧਾ ਕੇ 31 ਅਕਤੂਬਰ ਕਰ ਦਿੱਤਾ ਹੈ। ਐੱਲਆਈਸੀ ਨੇ ਬੰਦ ਪਈ ਪਾਲਿਸੀਆਂ ਨੂੰ ਫਿਰ ਤੋਂ ਚਾਲੂ ਕਰਾਉਣ ਦਾ ਬਦਲ ਦਿੱਤਾ ਹੈ। ਇਸ ਨੂੰ 31 ਅਕਤੂਬਰ ਤੱਕ ਚਾਲੂ ਕਰਾਇਆ ਜਾ ਸਕਦਾ ਹੈ। ਜੇਕਰ ਤੁਹਾਡੇ ਕੋਲ 2000 ਰੁਪਏ ਦੇ ਨੋਟ ਹਨ ਤਾਂ ਇਸ ਨੂੰ ਤੁਸੀਂ 30 ਸਤੰਬਰ ਤੱਕ ਬਦਲ ਸਕਦੇ ਹਨ। ਆਰਬੀਆਈ ਨੇ ਮਈ ਵਿਚ ਕਿਹਾ ਸੀ ਕਿ 2000 ਰੁਪਏ ਦੇ ਨੋਟ ਨੂੰ ਚਲਨ ਤੋਂ ਬਾਹਰ ਕੀਤਾ ਜਾ ਰਿਹਾ ਹੈ ਤੇ 30 ਸਤੰਬਰ ਤਕ ਇਸ ਨੂੰ ਬਦਲਿਆ ਜਾਂ ਜਮ੍ਹਾ ਕਰਾਇਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: