ਜਲੰਧਰ ਵਿੱਚ ਲੁਟੇਰਿਆਂ ਵੱਲੋਂ ਅੱਜ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਥੇ ਅੱਜ ਸਵੇਰੇ ਦਾਤਰ ਦਿਖਾ ਕੇ ਲੁਟੇਰੇ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਵਿੱਚੋਂ 16 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਮਾਡਲ ਟਾਊਨ ਦੇ ਨਾਲ ਲੱਗਦੇ ਗ੍ਰੀਨ ਮਾਡਲ ਟਾਊਨ ਸਥਿਤ ਬੈਂਕ ਦੀ ਹੈ। ਇਸ ਤਰ੍ਹਾਂ ਦਿਨ-ਦਿਹਾੜੇ ਲੁੱਟ ਨਾਲ ਆਸ-ਪਾਸ ਦੇ ਲੋਕਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਬੈਂਕ ਦੀ ਬ੍ਰਾਂਚ ਰੋਜ਼ਾਨਾ ਵਾਂਗ ਸਵੇਰੇ 9 ਵਜੇ ਖੋਲ੍ਹੀ ਗਈ ਸੀ ਤੇ ਘਟਨਾ ਨੂੰ ਲਗਭਗ 9.30 ਵਜੇ ਅੰਜਾਮ ਦਿੱਤਾ ਗਿਆ। ਲੁੱਟ ਵੇਲੇ ਬੈਂਕ ਦੇ ਅੰਦਰ 3 ਸਟਾਫ਼ ਮੈਂਬਰ ਮੌਜੂਦ ਸਨ।
ਪਤਾ ਲੱਗਾ ਹੈ ਕਿ ਸਕਿਓਰਿਟੀ ਗਾਰਡ ਘਟਨਾ ਵੇਲੇ ਮੌਕੇ ‘ਤੇ ਹਾਜ਼ਰ ਨਹੀਂ ਸੀ। ਨਕਾਬਪੋਸ਼ ਚਾਰ ਲੁਟੇਰਿਆਂ ਨੇ ਹਥਿਆਰ ਫ਼ੜੇ ਹੋਏ ਸਨ ਤੇ ਆਉਂਦਿਆਂ ਹੀ ਉਨ੍ਹਾਂ ਨੇ ਕੈਸ਼ੀਅਰ ਅਤੇ ਦੋ ਹੋਰ ਕਰਮਚਾਰੀਆਂ ਨੂੰ ਆਪਣੇ ਨਿਸ਼ਾਨੇ ’ਤੇ ਲੈ ਲਿਆ ਅਤੇ ਉਨ੍ਹਾਂ ਨੂੰ ਇਕ ਕਮਰੇ ਵਿੱਚ ਬੰਦ ਕਰ ਦਿੱਤਾ। ਇਸ ਪਿੱਛੋਂ ਕੈਸ਼ ਲੁੱਟਿਆ ਤੇ ਉਥੋਂ ਫਰਾਰ ਹੋ ਗਏ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਪਤਾ ਲੱਗਾ ਹੈ ਕਿ ਕਰੀਬ 16,93,000 ਰੁਪਏ ਦੀ ਲੁੱਟ ਹੋਈ ਹੈ। ਲੁਟੇਰੇ ਬੈਂਕ ਵਿੱਚ ਲੱਗਾ ਹੋਇਆ ਡੀ.ਵੀ.ਆਰ. ਵੀ ਲੈ ਗਏ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਵੱਡੀ ਖਬਰ : ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਜੀ CM ਚੰਨੀ ਦੇ ਘਰ ਮੁਲਾਕਾਤ ਲਈ ਪਹੁੰਚੇ
ਏਡੀਸੀਪੀ-1 ਸੁਹੇਲ ਮੀਰ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬੈਂਕ ਅੰਦਰ ਖੂਫੀਆ ਕੈਮਰੇ ਵੀ ਲੱਗੇ ਹੋਏ ਹਨ, ਉਨ੍ਹਾਂ ਦੀ ਫੁਟੇਜ ਖੰਗਾਲ ਕੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।