ਪੰਜਾਬ ਅਤੇ ਚੰਡੀਗੜ੍ਹ ਦੀਆਂ 14 ਲੋਕ ਸਭਾ ਸੀਟਾਂ ‘ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਦੁਪਹਿਰ 2 ਵਜੇ ਤੱਕ ਜਿੱਤ-ਹਾਰ ਦੀ ਸਥਿਤੀ ਸਪੱਸ਼ਟ ਹੋ ਜਾਵੇਗੀ। ਜਲੰਧਰ ਤੋਂ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਅਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਲਗਾਤਾਰ ਅੱਗੇ ਚੱਲ ਰਹੇ ਹਨ। ਜਦੋਂ ਕਿ ਖਡੂਰ ਸਾਹਿਬ ਤੋਂ ਆਜ਼ਾਦ ਅੰਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਅੱਗੇ ਚੱਲ ਰਹੇ ਹਨ।
ਇੱਥੇ ਸਾਰਿਆਂ ਦੀਆਂ ਨਜ਼ਰਾਂ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ, ਲੁਧਿਆਣਾ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਦੇ ਰਵਨੀਤ ਬਿੱਟੂ, ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਅਤੇ ਖਡੂਰ ਸਾਹਿਬ ਤੋਂ ਆਜ਼ਾਦ ਤੌਰ ‘ਤੇ ਚੋਣ ਲੜ ਰਹੇ ਭਾਈ ਅੰਮ੍ਰਿਤਪਾਲ ਸਿੰਘ ‘ਤੇ ਟਿਕੀਆਂ ਹੋਈਆਂ ਹਨ। ਸੂਬੇ ਵਿਚ ਕਈ ਸਾਲਾਂ ਬਾਅਦ ਸਾਰੀਆਂ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਇਕੱਲਿਆਂ ਹੀ ਚੋਣ ਮੈਦਾਨ ਵਿਚ ਹਨ। 11.30 ਵਜੇ ਤੱਕ ਹੋਈ ਗਿਣਤੀ ਦੇ ਮੁਤਾਬਕ ਕਾਂਗਰਸ ਸਭ ਤੋਂ ਵੱਧ ਸੀਟਾਂ ‘ਤੇ ਲੀਡ ਕਰ ਰਹੀ ਹੈ। ਸਾਰੀਆਂ ਪਾਰਟੀਆਂ ਦੀ ਸਥਿਤੀ ਇਸ ਮੁਤਾਬਕ ਹੈ-
ਕਾਂਗਰਸ-7
ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ 20847 ਵੋਟਾਂ ਨਾਲ ਅੱਗੇ, ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ 11595 ਵੋਟਾਂ ਨਾਲ ਅੱਗੇ, ਜਲੰਧਰ ਤੋਂ ਚਰਨਜੀਤ ਸਿੰਘ ਚੰਨੀ 107958 ਵੋਟਾਂ ਨਾਲ ਅੱਗੇ, ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ 9515 ਵੋਟਾਂ ਨਾਲ ਅੱਗੇ, ਫਤਿਹਗੜ੍ਹ ਸਿੰਘ ਸਾਹਿਬ ਤੋਂ ਡਾ. ਅਮਰ ਸਿੰਘ 21891 ਵੋਟਾਂ ਨਾਲ ਅੱਗੇ, ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਘੁਬਾਇਆ 2854 ਵੋਟਾਂ ਨਾਲ ਅੱਗੇ, ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ 5150 ਵੋਟਾਂ ਨਾਲ ਅੱਗੇ ਹਨ।
ਆਪ-3
ਹੁਸ਼ਿਆਰਪੁਰ ਤੋਂ ਡਾ. ਰਾਜ ਕੁਮਾਰ ਚੱਬੇਵਾਲ 17409 ਵੋਟਾਂ ਨਾਲ ਅੱਗੇ ਹਨ, ਆਨੰਦਪੁਰ ਤੋਂ ਮਲਵਿੰਦਰ ਸਿੰਘ ਕੰਗ 4533 ਵੋਟਾਂ ਨਾਲ ਅੱਗੇ ਹਨ, ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ 97881 ਵੋਟਾਂ ਨਾਲ ਅੱਗੇ ਹਨ।
ਇਹ ਵੀ ਪੜ੍ਹੋ : Election Result 2024 : ਸ੍ਰੀ ਅਨੰਦਪੁਰ ਸਾਹਿਬ ਸੀਟ ਤੋਂ ਆਪ-ਕਾਂਗਰਸ ਦੀ ਟੱਕ.ਰ, ਮਾਲਵਿੰਦਰ ਕੰਗ ਅੱਗੇ
ਅਕਾਲੀ-1
ਬਠਿੰਡਾ ਤੋਂ ਹਰਸਿਮਰਤ ਬਾਦਲ 28709 ਵੋਟਾਂ ਨਾਲ ਅੱਗੇ
ਆਜ਼ਾਦ -1
ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ 71531 ਵੋਟਾਂ ਨਾਲ ਅੱਗੇ ਹਨ
ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ 39318 ਵੋਟਾਂ ਨਾਲ ਅੱਗੇ
ਵੀਡੀਓ ਲਈ ਕਲਿੱਕ ਕਰੋ -: