ਯੂਕਰੇਨ ਵਿੱਚ ਮਾਰੇ ਗਏ ਵਿਦਿਆਰਥੀ ਨਵੀਨ ਸ਼ੇਖਰੱਪਾ ਗਿਆਨਗੌੜਾ ਦਾ ਪਰਿਵਾਰ ਉਸ ਦੇ ਮ੍ਰਿਤਕ ਸਰੀਰ ਦੀ ਉਡੀਕ ਕਰ ਰਿਹਾ ਹੈ, ਤਾਂਜੋ ਆਪਣੀਆਂ ਰਸਮਾਂ-ਰਿਵਾਜਾਂ ਨਾਲ ਉਸ ਦਾ ਅੰਤਿਮ ਸੰਸਕਾਰ ਕਰ ਸਕਣ, ਉਥੇ ਹੀ ਕਰਨਾਟਕ ਬੀਜੇਪੀ ਦੇ ਇੱਕ ਵਿਧਾਇਕ ਦਾ ਸ਼ਰਮਨਾਕ ਬਿਆਨ ਸਾਹਮਣੇ ਆਇਆ ਹੈ। ਵਿਧਾਇਕ ਨੇ ਕਿਹਾ ਕਿ ‘ਇੱਕ ਡੇੱਡ ਬਾਡੀ ਫਲਾਈਟ ਵਿੱਚ ਜ਼ਿਆਦਾ ਜਗ੍ਹਾ ਘੇਰਦੀ ਹੈ।’
ਨਵੀਨ ਦੇ ਮ੍ਰਿਤਕ ਸਰੀਰ ਨੂੰ ਭਾਰਤ ਕਦੋਂ ਲਿਆਇਆ ਜਾਵੇਗਾ, ਇਨ੍ਹਾਂ ਸੰਭਾਵਨਾਵਾਂ ਬਾਰੇ ਜਵਾਬ ਦਿੰਦਿਆਂ ਕਰਨਾਟਕ ਦੇ ਬੁਬਲੀ-ਧਾਰਵਾੜ ਚੋਣ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਬੀਜੇਪੀ ਵਿਧਾਇਕ ਅਰਵਿੰਦ ਬੇਲਾਡ ਨੇ ਕਿਹਾ ਕਿ ਜਹਾਜ਼ ਵਿੱਚ ਇੱਕ ਤਾਬੂਤ ਦੀ ਬਜਾਏ ਤਕਰੀਬਨ 10 ਲੋਕਾਂ ਨੂੰ ਬਿਠਾਇਆ ਜਾ ਸਕਦਾ ਹੈ।
ਬੇਲਾਡ ਨੇ ਕਿਹਾ ਕਿ ਸਰਕਾਰ ਮ੍ਰਿਤਕ ਦੇਹ ਨੂੰ ਵਾਪਿਸ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਯੂਕਰੇਨ ਇੱਕ ਜੰਗ ਖੇਤਰ ਹੈ ਤੇ ਹਰ ਕੋਈ ਉਸ ਬਾਰੇ ਜਾਣਦਾ ਹੈ। ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੇ ਮੁਮਕਿਨ ਹੋਇਆ ਤਾਂ ਮ੍ਰਿਤਕ ਦੇਹ ਵਾਪਿਸ ਲਿਆਂਦੀ ਜਾਏਗੀ।
ਬੀਜੇਪੀ ਨੇਤਾ ਨੇ ਕਿਹਾ ਕਿ ਜਦੋਂ ਜਿਊਂਦੇ ਲੋਕਾਂ ਨੂੰ ਵਾਪਿਸ ਲਿਆਉਣਾ ਇੱਕ ਚੁਣੌਤੀ ਹੈ, ਉਦੋਂ ਮ੍ਰਿਤਕ ਨੂੰ ਵਾਪਿਸ ਲਿਉਣਾ ਤਾਂ ਹੋਰ ਵੀ ਮੁਸ਼ਕਲ ਹੋ ਗਿਆ ਹੈ ਕਿਉਂਕਿ ਇੱਕ ਲਾਸ਼ ਫਲਾਈਟ ਵਿੱਚ ਜ਼ਿਆਦਾ ਥਾਂ ਘੇਰੇਗੀ, ਉਸ ਦੀ ਥਾਂ 8 ਤੋਂ 10 ਲੋਕਾਂ ਨੂੰ ਫਲਾਈਟ ਵਿੱਚ ਬਿਠਾਇਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਦੂਜੇ ਪਾਸੇ ਨਵੀਨ ਦੇ ਪਿਤਾ ਸ਼ੇਖਰੱਪਾ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਦੋ ਦਿਨਾਂ ਦੇ ਅੰਦਰ ਨਵੀਨ ਦੀ ਮਿਤਕ ਦੇਹ ਵਾਪਿਸ ਲਿਆਉਣ ਦਾ ਭਰੋਸਾ ਦਿੱਤਾ ਹੈ। ਦੱਸ ਦੇਈਏ ਕਿ 21 ਸਾਲਾਂ ਨਵੀਨ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ। ਜੰਗ ਦੌਰਾਨ ਇੱਕ ਕਰਿਆਨੇ ਦੀ ਦੁਕਾਨ ਦੇ ਬਾਹਰ ਲਾਈਨ ਵਿੱਚ ਲੱਗੀਆਂ ਸਰਕਾਰੀ ਇਮਾਰਤ ‘ਤੇ ਹੋਈ ਗੋਲਾਬਾਰੀ ਵਿੱਚ ਉਹ ਮਾਰਿਆ ਗਿਆ। ਉਹ ਬਾਰਡਰ ‘ਤੇ ਜਾਣ ਤੋਂ ਪਹਿਲਾਂ ਖਾਣ-ਪੀਣ ਦਾ ਸਾਮਾਨ ਲੈਣ ਬਾਹਰ ਗਿਆ ਸੀ।