ਜਦੋਂ ਘਰ ‘ਚ ਕੋਈ ਸਪੈਸ਼ਲ ਸਬਜ਼ੀ ਜਾਂ ਪੁਲਾਓ ਬਣਦਾ ਹੈ ਤਾਂ ਉਸ ਵਿਚ ਵੱਡੀ ਇਲਾਇਚੀ ਦਾ ਸੁਆਦ ਵੱਖਰਾ ਹੀ ਫਲੇਵਰ ਲੈ ਆਉਂਦਾ ਹੈ। ਵੱਡੀ ਇਲਾਇਿਚੀ ਦਾ ਇਸਤੇਮਾਲ ਨਾ ਸਿਰਫ ਖਾਣ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ ਸਗੋਂ ਇਸ ਤੋਂ ਕਈ ਬੀਮਾਰੀਆਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਵੱਡੀ ਇਲਾਇਚੀ ਨੂੰ ਤੁਸੀਂ ਅਜਿਹੇ ਹੀ ਖਾ ਸਕਦੇ ਹਨ। ਤੁਸੀਂ ਚਾਹੋ ਤਾਂ ਵੱਡੀ ਇਲਾਇਚੀ ਦਾ ਪਾਣੀ ਵੀ ਪੀ ਸਕਦੇ ਹਨ। ਵੱਡੀ ਇਲਾਇਚੀ ਵਿਚ ਔਸ਼ਧੀ ਗੁਣ ਮੌਜੂਦ ਗੁਣ ਮੌਜੂਦ ਹੁੰਦੇ ਹਨ। ਜੋ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਂਦੇ ਹਨ। ਇਲਾਇਚੀ ਦਾ ਪਾਣੀ ਪੀਣ ਦੇ ਫਾਇਦੇ ਕੀ ਹਨ?
ਵੱਡੀ ਇਲਾਇਚੀ ਦਾ ਆਯੁਰਵੈਦਿਕ ਮਹੱਤਵ
ਵੱਡੀ ਇਲਾਇਚੀ ਦੀ ਵਰਤੋਂ ਕਈ ਆਯੁਰਵੈਦਿਕ ਦਵਾਈਆਂ ਵਿੱਚ ਵੀ ਕੀਤੀ ਜਾਂਦੀ ਹੈ। ਕਾਲੀ ਇਲਾਇਚੀ ਜਿਸ ਨੂੰ ਮੋਟੀ ਇਲਾਇਚੀ ਵੀ ਕਿਹਾ ਜਾਂਦਾ ਹੈ, ਦੇ ਸੇਵਨ ਨਾਲ ਕਈ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਮੋਟੀ ਇਲਾਇਚੀ ਵਿੱਚ ਭਰਪੂਰ ਐਂਟੀਆਕਸੀਡੈਂਟ, ਐਂਟੀ-ਇੰਫਲੇਮੇਟਰੀ ਅਤੇ ਐਂਟੀ-ਮਾਈਕ੍ਰੋਬਾਇਲ ਗੁਣ ਹੁੰਦੇ ਹਨ ਜੋ ਤੁਹਾਨੂੰ ਸਰਦੀ, ਖਾਂਸੀ ਅਤੇ ਖੰਘ ਵਰਗੀਆਂ ਸੀਜ਼ਨਲ ਇਨਫੈਕਸ਼ਨਸ ਤੋਂ ਬਚਾਉਂਦੇ ਹਨ।
ਇਸ ਦੇ ਲਈ ਤੁਸੀਂ 2-3 ਵੱਡੀਆਂ ਇਲਾਇਚੀਆਂ ਲਓ ਅਤੇ ਉਨ੍ਹਾਂ ਨੂੰ 2 ਕੱਪ ਪਾਣੀ ‘ਚ ਉਬਾਲ ਕੇ ਰੱਖ ਦਿਓ। ਹੁਣ ਇਲਾਇਚੀ ਨੂੰ ਘੱਟ ਸੇਕ ‘ਤੇ 5-6 ਮਿੰਟ ਲਈ ਉਬਾਲੋ। ਇਸ ਨੂੰ ਛਾਣ ਕੇ ਥੋੜਾ ਠੰਡਾ ਹੋਣ ‘ਤੇ ਪਾਣੀ ‘ਚ ਸ਼ਹਿਦ ਮਿਲਾ ਕੇ ਪੀਓ।
ਤੁਸੀਂ ਸਵੇਰੇ ਖਾਲੀ ਪੇਟ ਮੋਟੀ ਇਲਾਇਚੀ ਦਾ ਪਾਣੀ ਪੀ ਸਕਦੇ ਹੋ। ਆਮ ਤੌਰ ‘ਤੇ ਤੁਸੀਂ ਦਿਨ ਵਿਚ ਦੋ ਵਾਰ ਇਲਾਇਚੀ ਦਾ ਪਾਣੀ ਪੀ ਸਕਦੇ ਹੋ। ਪਰ ਜ਼ੁਕਾਮ ਦੀ ਸਥਿਤੀ ਵਿੱਚ ਤੁਸੀਂ ਇਸ ਪਾਣੀ ਨੂੰ ਦਿਨ ਵਿੱਚ ਕਈ ਵਾਰ ਪੀ ਸਕਦੇ ਹੋ। ਇਸ ਪਾਣੀ ਨੂੰ ਤੁਸੀਂ ਖਾਣਾ ਖਾਣ ਤੋਂ ਬਾਅਦ ਵੀ ਪੀ ਸਕਦੇ ਹੋ।
ਵੱਡੀ ਇਲਾਇਚੀ ਦੇ ਫਾਇਦੇ
ਜ਼ੁਕਾਮ ਅਤੇ ਖਾਂਸੀ ‘ਚ ਲਾਭ– ਜਿਨ੍ਹਾਂ ਲੋਕਾਂ ਨੂੰ ਜ਼ੁਕਾਮ ਅਤੇ ਖੰਘ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਕਾਲੀ ਇਲਾਇਚੀ ਦਾ ਸੇਵਨ ਕਰਨਾ ਚਾਹੀਦਾ ਹੈ। ਵੱਡੀ ਇਲਾਇਚੀ ਵਿੱਚ ਅਜਿਹੇ ਗੁਣ ਹੁੰਦੇ ਹਨ ਜੋ ਸਾਹ ਦੀ ਨਾਲੀ ਨੂੰ ਸਾਫ਼ ਕਰਦੇ ਹਨ। ਇਸ ਨਾਲ ਗਲੇ ‘ਚ ਜਮ੍ਹਾ ਬਲਗਮ ਪਤਲਾ ਹੋ ਕੇ ਬਾਹਰ ਆ ਜਾਂਦਾ ਹੈ ਅਤੇ ਖੰਘ ਤੋਂ ਰਾਹਤ ਮਿਲਦੀ ਹੈ।
ਪਾਚਨ ਕਿਰਿਆ ‘ਚ ਸੁਧਾਰ — ਵੱਡੀ ਇਲਾਇਚੀ ਪੇਟ ਅਤੇ ਪਾਚਨ ਕਿਰਿਆ ਨੂੰ ਸੁਧਾਰਨ ਲਈ ਵੀ ਚੰਗੀ ਮੰਨੀ ਜਾਂਦੀ ਹੈ। ਵੱਡੀ ਇਲਾਇਚੀ ਖਾਣ ਨਾਲ ਗੈਸ, ਐਸੀਡਿਟੀ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਨਾਲ ਪੇਟ ਦਰਦ ਤੋਂ ਵੀ ਰਾਹਤ ਮਿਲਦੀ ਹੈ।
ਮਸੂੜਿਆਂ ਅਤੇ ਦੰਦਾਂ ਨੂੰ ਰੱਖਦੀ ਹੈ ਸਿਹਤਮੰਦ– ਮੋਟੀ ਇਲਾਇਚੀ ਦੰਦਾਂ ਲਈ ਵੀ ਫਾਇਦੇਮੰਦ ਹੈ। ਇਸ ਵਿੱਚ ਐਂਟੀਸੈਪਟਿਕ ਗੁਣ ਪਾਏ ਜਾਂਦੇ ਹਨ ਜੋ ਦੰਦਾਂ ਅਤੇ ਮਸੂੜਿਆਂ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਰੱਖਣ ਵਿੱਚ ਮਦਦ ਕਰਦੇ ਹਨ। ਇਸ ਨਾਲ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: