ਹੁਸ਼ਿਆਰਪੁਰ ‘ਚ ਇਕ ਨੌਜਵਾਨ ਨੇ ਵਿਆਹ ਤੋਂ ਇਨਕਾਰ ਕਰਨ ‘ਤੇ ਕੁੜੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਬੁੱਧਵਾਰ ਦੀ ਹੈ ਪਰ ਪੁਲਿਸ ਨੇ ਵੀਰਵਾਰ ਨੂੰ ਦੋਸ਼ੀ ਨੌਜਵਾਨ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕਾ ਦੀ ਪਛਾਣ ਗੁਰਲੀਨ ਕੌਰ (18) ਵਜੋਂ ਹੋਈ ਹੈ।
ਗੜ੍ਹਦੀਵਾਲਾ ਵਾਸੀ ਮਨਦੀਪ ਕੌਰ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਲੜਕੀ ਗੁਰਲੀਨ ਕੌਰ ਗੜ੍ਹਦੀਵਾਲਾ ਵਿਖੇ ਕੰਪਿਊਟਰ ਸਿੱਖਣ ਲਈ ਜਾਂਦੀ ਸੀ। ਉਹ ਪਿੰਡ ਦੇ ਨੇੜੇ ਮਾਂਗੜ ਟੋਲ ਪਲਾਜ਼ਾ ‘ਤੇ ਉਸ ਨੂੰ ਛੱਡਣ ਅਤੇ ਲੈਣ ਲਈ ਆਉਂਦੀ-ਜਾਂਦੀ ਸੀ। ਹਰ ਰੋਜ਼ ਦੀ ਤਰ੍ਹਾਂ ਬੁੱਧਵਾਰ ਨੂੰ ਵੀ ਗੁਰਲੀਨ ਸੈਂਟਰ ਮਾਨਗੜ੍ਹ ਟੋਲ ‘ਤੇ ਬੱਸ ਤੋਂ ਉਤਰੀ ਸੀ।
ਮਨਦੀਪ ਕੌਰ ਨੇ ਦੱਸਿਆ ਕਿ ਉਦੋਂ ਪਲਵਿੰਦਰ ਸਿੰਘ ਜੋ ਉਸ ਦਾ ਪਿੱਛਾ ਕਰ ਰਿਹਾ ਸੀ, ਉਸ ਕੋਲ ਆ ਕੇ ਰੁਕ ਗਿਆ। ਉਸ ਨੇ ਆਪਣੇ ਹੱਥ ਵਿੱਚ ਤੇਜ਼ਧਾਰ ਹਥਿਆਰ ਫੜਿਆ ਹੋਇਆ ਸੀ। ਉਸ ਨੇ ਗੁਰਲੀਨ ਨੂੰ ਗਲੇ ਤੋਂ ਫੜ੍ਹ ਕੇ ਸੜਕ ਦੇ ਕੋਲ ਝਾੜੀਆਂ ਵਿੱਚ ਸੁੱਟ ਦਿੱਤਾ। ਇਹ ਦੇਖ ਕੇ ਮਾਂ ਨੇ ਰੌਲਾ ਪਾ ਦਿੱਤਾ। ਪਲਵਿੰਦਰ ਸਿੰਘ ਨੇ ਗੁਰਲੀਨ ਦੀ ਗਰਦਨ, ਢਿੱਡ ਅਤੇ ਛਾਤੀ ‘ਤੇ ਚਾਕੂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਗੁਰਲੀਨ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ। ਇਸ ਤੋਂ ਬਾਅਦ ਪਲਵਿੰਦਰ ਹਥਿਆਰ ਛੱਡ ਕੇ ਭੱਜ ਗਿਆ। ਉਸ ਨੇ ਆਪਣੀ ਧੀ ਨੂੰ ਸੰਭਾਲਿਆ, ਪਰ ਉਹ ਮਰ ਚੁੱਕੀ ਸੀ।
ਇਹ ਵੀ ਪੜ੍ਹੋ : ਜੰਮੂ ‘ਚ ਵੱਡਾ ਹਾ/ਦਸਾ, ਖਾਈ ‘ਚ ਡਿੱਗੀ ਸ਼ਰਧਾਲੂਆਂ ਨਾਲ ਭਰੀ ਬੱਸ, 16 ਦੀ ਮੌ/ਤ, ਕਈ ਫੱਟੜ
ਗੁਰਲੀਨ ਦਾ ਕਤਲ ਕਰਨ ਤੋਂ ਬਾਅਦ ਪਲਵਿੰਦਰ ਨੇ ਆਪਣੇ ਪੇਟ ‘ਚ ਵੀ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਜ਼ਖਮੀ ਕਰ ਲਿਆ। ਇਸ ਤੋਂ ਬਾਅਦ ਉਸ ਨੂੰ ਦਸੂਹਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੇ ਪੇਟ ‘ਤੇ ਜ਼ਖ਼ਮ ਹੈ। ਜਲਦੀ ਹੀ ਆਪਰੇਸ਼ਨ ਕੀਤਾ ਜਾਵੇਗਾ। ਪਲਵਿੰਦਰ ਫਰਾਰ ਨਾ ਹੋ ਜਾਵੇ ਇਸ ਲਈ ਹਸਪਤਾਲ ‘ਚ ਦੋ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਮਨਦੀਪ ਕੌਰ ਨੇ ਦੱਸਿਆ ਕਿ ਪਲਵਿੰਦਰ 3 ਦਿਨ ਪਹਿਲਾਂ ਪਰਿਵਾਰ ਸਮੇਤ ਉਸ ਦੇ ਘਰ ਆਇਆ ਸੀ। ਉਹ ਗੁਰਲੀਨ ਨਾਲ ਵਿਆਹ ਕਰਨਾ ਚਾਹੁੰਦਾ ਸੀ। ਪਰ ਅਸੀਂ ਪਲਵਿੰਦਰ ਅਤੇ ਉਸਦੇ ਪਰਿਵਾਰ ਨੂੰ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਗੱਲ ਨੂੰ ਲੈ ਕੇ ਪਲਵਿੰਦਰ ਨੇ ਆਪਣੀ ਲੜਕੀ ‘ਤੇ ਹਮਲਾ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: